ਪੰਜਾਬੀ ਦੇ ਮੋਹਾਲੀ ਜ਼ਿਲ੍ਹੇ ਦੇ ਮੇਅਰ ਅਮਰਜੀਤ ਸਿੰਘ ਜੀਤੀ ਦੇ ਘਰ ਸ਼ੁੱਕਰਵਾਰ ਦੇਰ ਰਾਤ ਚੋਣ ਕਮਿਸ਼ਨ ਦੀ ਟੀਮ ਨੇ ਛਾਪਾ ਮਾਰਿਆ। ਮਿਲੀ ਜਾਣਕਾਰੀ ਮੁਤਾਬਕ ਟੀਮ ਨੂੰ ਸੂਚਨਾ ਮਿਲੀ ਸੀ ਕਿ ਜੀਤੀ ਸਿੱਧੂ ਦੇ ਘਰ ਨਾਜਾਇਜ਼ ਸ਼ਰਾਬ ਦੀ ਖੇਪ ਹੈ ਪਰ ਜਦੋਂ ਉਸ ਦੇ ਘਰ ਛਾਪਾ ਮਾਰਿਆ ਗਿਆ ਤਾਂ ਸਿਰਫ ਕੁਝ ਲੇਡੀਜ਼ ਸੂਟ ਤੇ ਮਸ਼ੀਨਾਂ ਮਿਲੀਆਂ।ਇਸ ਤੋਂ ਇਲਾਵਾ ਚੋਣ ਵਿਚ ਵੰਡਿਆ ਜਾਣ ਵਾਲਾ ਸਾਮਾਨ ਸੀ।ਰਾਤ ਨੂੰ ਲਗਭਗ 2 ਵਜੇ ਤੱਕ ਰੇਡ ਚੱਲਦੀ ਰਹੀ।
ਇਸ ਦੌਰਾਨ ਜੀਤੀ ਸਿੱਧੂ ਦੀ ਵਿਭਾਗ ਮੁਲਾਜ਼ਮਾਂ ਨਾਲ ਬਹਿਸ ਹੋ ਗਈ। ਵਿਭਾਗ ਮੁਲਾਜ਼ਮ ਇਸ ਸਾਮਾਨ ਨੂੰ ਜ਼ਬਤ ਕਰਨਾ ਚਾਹੁੰਦੇ ਸਨ। ਇਸ ‘ਤੇ ਸਿੱਧੂ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਸਾਮਾਨ ਨੂੰ ਜ਼ਬਤ ਕਰਨ ਦੀ ਪਾਵਰ ਨਹੀਂ ਹੈ। ਮੋਹਾਲੀ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ ਸੀ ਜੋ ਹਾਲਾਤ ਨੂੰ ਕਾਬੂ ਕਰਨ ‘ਚ ਲੱਗੀ ਰਹੀ। ਇਸ ਮਾਮਲੇ ‘ਚ ਹੁਣ ਜੀਤੀ ਸਿੱਧੂ ਨੇ ਇੱਕ ਪ੍ਰੈੱਸ ਕਾਨਫਰੰਸ ਰੱਖੀ ਹੈ ਤੇ ਉਹ ਅੱਜ ਇਸ ਦਾ ਖੁਲਾਸਾ ਕਰਨਗੇ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਇਹ ਵੀ ਪੜ੍ਹੋ : ਪੰਜਾਬ ਚੋਣਾਂ ਤੋਂ ਪਹਿਲਾਂ ਸਿੱਧੂ ਦੀਆਂ ਵਧੀਆਂ ਮੁਸ਼ਕਿਲਾਂ, DSP ਨੇ ਦਰਜ ਕਰਵਾਇਆ ਮਾਣਹਾਨੀ ਦਾ ਕੇਸ
ਜੀਤੀ ਸਿੱਧੂ ਦੀ ਸੈਕਟਰ-78 ਸਥਿਤ ਕੋਠੀ ਨੰਬਰ 338 ‘ਤੇ ਚੋਣ ਕਮਿਸ਼ਨ ਦੀ ਟੀਮ ਨੇ ਛਾਪਾ ਮਾਰਿਆ ਸੀ। ਮੌਕੇ ‘ਤੇ ਥਾਣਾ ਸੋਹਾਣਾ ਇੰਚਾਰਜ ਤੇ ਫੇਜ਼-11 ਇੰਚਾਰਜ ਵੀ ਟੀਮ ਸਣੇ ਮੌਕੇ ‘ਤੇ ਪਹੁੰਚ ਗਏ ਸਨ। ਟੀਮ ਨੂੰ ਗੋਪਾਲ ਰਾਏ ਹੈੱਡ ਕਰ ਰਹੇ ਸਨ। ਉਸ ਮੁਤਾਬਕ ਕੋਠੀ ਤੋਂ ਛਾਪੇਮਾਰੀ ਦੌਰਾਨ 15 ਸਿਲਾਈ ਮਸ਼ੀਨਾਂ, 1600 ਮਾਸਕ ਤੇ 150 ਦੇ ਲਗਭਗ ਲੇਡੀਜ਼ ਸੂਟ ਮਿਲੇ ਸਨ।ਜੀਤੀ ਸਿੱਧੂ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਕੋਠੀ ‘ਤੇ ਬਿਨਾਂ ਕਿਸੇ ਵਾਰੰਟ ਦੇ ਛਾਪੇਮਾਰੀ ਕੀਤੀ ਗਈ ਹੈ ਤੇ ਇਸ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਕੀਤੀ ਜਾਵੇਗੀ। ਦੱਸ ਦੇਈਏ ਕਿ ਅਮਰਜੀਤ ਸਿੰਘ ਜੀਤੀ ਮੋਹਾਲੀ ਦੇ ਮੌਜੂਦਾ ਵਿਧਾਇਕ ਬਲਬੀਰ ਸਿੰਘ ਸਿੱਧੂ ਦੇ ਭਰਾ ਹਨ।