ਨਵੀਂ ਦਿੱਲੀ : ਅਫਗਾਨ ਸਿੱਖ-ਹਿੰਦੂ ਵਫਦ ਨੇ ਸ਼ਨੀਵਾਰ ਨੂੰ ਨਾਗਰਿਕਤਾ ਸੋਧ ਕਾਨੂੰਨ ਨੂੰ ਲਾਗੂ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ। ਮੀਟਿੰਗ ਵਿੱਚ ਵਫ਼ਦ ਨੇ ਸੀਏਏ ਲਈ ਕੇਂਦਰ ਸਰਕਾਰ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਨੇ ਅਫਗਾਨ ਸ਼ਰਨਾਰਥੀਆਂ ਨੂੰ ਪਨਾਹ ਦਿੱਤੀ।
ਪੀਐਮ ਮੋਦੀ ਨੇ ਵਫ਼ਦ ਨੂੰ ਦੱਸਿਆ ਕਿ ਭਾਰਤ ਤੁਹਾਡਾ ਘਰ ਹੈ। ਤੁਸੀਂ ਸਾਡੇ ਲਈ ਮਹਿਮਾਨ ਨਹੀਂ ਹੋ ਅਤੇ ਹਰ ਭਾਰਤੀ ਤੁਹਾਡੇ ਪ੍ਰਤੀ ਇੱਕੋ ਜਿਹਾ ਪਿਆਰ ਅਤੇ ਸਤਿਕਾਰ ਰੱਖਦਾ ਹੈ। ਵਫਦ ਵਿਚ ਸ਼ਾਮਲ ਇੱਕ ਸਿੱਖ ਨੇ ਕਿਹਾ ਕਿ ਮੈਂ ਤਾਂ ਕਹਿੰਦਾ ਹਾਂ ਕਿ ਤੁਸੀਂ ਹਿੰਦੋਸਤਾਨ ਦੇ ਨਹੀਂ ਪੂਰੀ ਦੁਨੀਆ ਦੇ ਪ੍ਰਧਾਨ ਮੰਤਰੀ ਹੋ। ਜਿਥੇ-ਜਿਥੇ ਹਿੰਦੋਸਤਾਨੀ ਸਿੱਖ-ਹਿੰਦੂ ਰਹਿੰਦਾ ਹੈ, ਉਨ੍ਹਾਂ ਦਾ ਦਰਦ ਤੁਸੀਂ ਹੀ ਸਮਝ ਸਕਦੇ ਹੋ ਹੋਰ ਕੋਈ ਨਹੀਂ ਸਮਝ ਸਕਦਾ। ਜਿਥੇ ਵੀ ਸਮੱਸਿਆ ਹੁੰਦੀ ਹੈ, ਮੈਂ ਦੇਖਦਾ ਹਾਂ ਕਿ ਤੁਸੀਂ ਸਭ ਤੋਂ ਹਿਲਾਂ ਅੱਗੇ ਆਉਂਦੇ ਹੋ।
ਵਫ਼ਦ ਦੇ ਮੈਂਬਰਾਂ ਨੇ ਗੁਆਂਢੀ ਦੱਖਣੀ ਏਸ਼ੀਆਈ ਦੇਸ਼ਾਂ ਵਿੱਚ ਘੱਟ ਗਿਣਤੀਆਂ ਨੂੰ ਭਾਰਤੀ ਨਾਗਰਿਕਤਾ ਲੈਣ ਦੀ ਇਜਾਜ਼ਤ ਦੇਣ ਲਈ ਵੱਖ-ਵੱਖ ਕਦਮ ਚੁੱਕਣ ਲਈ ਪ੍ਰਧਾਨ ਮੰਤਰੀ ਦੀ ਸ਼ਲਾਘਾ ਕੀਤੀ। , ”ਉਨ੍ਹਾਂ ਨੇ ਕਿਹਾ। ਕਿ ਜਦੋਂ ਕੋਈ ਸੁਣਨ ਵਾਲਾ ਨਹੀਂ ਸੀ, ਤਾਂ ਸਿਰਫ਼ ਤੁਸੀਂ ਹੀ ਸਾਡੀ ਗੱਲ ਸੁਣਦੇ ਸੀ। ਅਫ਼ਗਾਨ ਲੋਕ ਇੱਥੇ ਸੀਏਏ ਦੌਰਾਨ ਤੁਹਾਡੇ ਵੱਲੋਂ ਲੜੀ ਗਈ ਲੜਾਈ ਤੇ ਸਾਨੂੰ ਇਥੇ ਰਹਿਣ ਦਾ ਮੌਕਾ ਮਿਲਿਆ। ਵਫ਼ਦ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਅਫ਼ਗਾਨ ਪੱਗੜੀ ਭੇਟ ਕੀਤੀ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਵਫ਼ਦ ਵਿੱਚ ਅਫ਼ਗਾਨ ਮੂਲ ਦੇ ਭਾਰਤੀ ਰਾਸ਼ਟਰੀ ਭਾਈਚਾਰੇ ਦੇ ਆਗੂ ਸ਼ਾਮਲ ਸਨ ਜਿਨ੍ਹਾਂ ਵਿੱਚ ਗੁਲਜੀਤ ਸਿੰਘ, ਹਰਭਜਨ ਸਿੰਘ, ਡਾ: ਰਘੂਨਾਥ ਕੋਚਰ ਅਫ਼ਗਾਨ ਸ਼ਾਮਲ ਸਨ।