ਕੋਰੋਨਾ ਸੰਕਟ ਅਜੇ ਖਤਮ ਨਹੀਂ ਹੋਇਆ ਅਤੇ ਦੁਨੀਆ ਇਕ ਹੋਰ ਮਹਾਂਮਾਰੀ ਦੇ ਖ਼ਤਰੇ ਵਿਚ ਆ ਗਈ ਹੈ। ਮਾਈਕ੍ਰੋਸਾਫਟ ਦੇ ਸੰਸਥਾਪਕ ਬਿਲ ਗੇਟਸ ਨੇ ਚੇਤਾਵਨੀ ਦਿੱਤੀ ਹੈ ਕਿ ਜਲਦੀ ਹੀ ਕੋਰੋਨਾ ਵਰਗੀ ਇੱਕ ਹੋਰ ਮਹਾਂਮਾਰੀ ਦੁਨੀਆ ਵਿੱਚ ਦਸਤਕ ਦੇਵੇਗੀ। ਇਸ ਚਿਤਾਵਨੀ ਨੇ ਲੋਕਾਂ ਦਾ ਤਣਾਅ ਹੋਰ ਵਧਾ ਦਿੱਤਾ ਹੈ। ਬਿਲ ਗੇਟਸ ਨੇ ਕਿਹਾ ਕਿ ਕੋਵਿਡ-19 ਤੋਂ ਗੰਭੀਰ ਰੂਪ ਨਾਲ ਬਿਮਾਰ ਹੋਣ ਦਾ ਖ਼ਤਰਾ ਨਾਟਕੀ ਢੰਗ ਨਾਲ ਘਟ ਗਿਆ ਹੈ। ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਲੋਕ ਇਸ ਵਾਇਰਸ ਦੇ ਖਿਲਾਫ ਇਮਿਊਨਿਟੀ ਵਿਕਸਿਤ ਕਰ ਰਹੇ ਹਨ।
ਸੀਐਨਬੀਸੀ ਨੂੰ ਇੱਕ ਇੰਟਰਵਿਊ ਵਿੱਚ ਬਿਲ ਗੇਟਸ ਨੇ ਕਿਹਾ ਕਿ ਭਵਿੱਖ ਵਿੱਚ ਮਹਾਂਮਾਰੀ ਕੋਰੋਨਵਾਇਰਸ ਪਰਿਵਾਰ ਦੇ ਇੱਕ ਵੱਖਰੇ ਕੀਟਾਣੂ ਤੋਂ ਆ ਸਕਦੀ ਹੈ। ਹਾਲਾਂਕਿ ਉਨ੍ਹਾਂ ਨੇ ਉਮੀਦ ਜਤਾਈ ਕਿ ਮੈਡੀਕਲ ਟੈਕਨਾਲੋਜੀ ਦੇ ਵਿਕਾਸ ਦੀ ਮਦਦ ਨਾਲ ਦੁਨੀਆ ਇਸ ਨਾਲ ਬਿਹਤਰ ਤਰੀਕੇ ਨਾਲ ਨਜਿੱਠ ਸਕਦੀ ਹੈ। ਗੇਟਸ ਨੇ ਇਹ ਵੀ ਕਿਹਾ ਕਿ ਇਸ ਦੇ ਲਈ ਸਾਨੂੰ ਹੁਣ ਤੋਂ ਨਿਵੇਸ਼ ਕਰਨਾ ਹੋਵੇਗਾ।
ਮਾਈਕ੍ਰੋਸਾਫਟ ਦੇ ਸੰਸਥਾਪਕ ਨੇ ਕਿਹਾ ਕਿ ਕੋਰੋਨਾ ਪਿਛਲੇ ਦੋ ਸਾਲਾਂ ਤੋਂ ਸਾਡੇ ਵਿਚਕਾਰ ਹੈ ਅਤੇ ਇਸ ਦਾ ਬੁਰਾ ਪ੍ਰਭਾਵ ਹੁਣ ਘੱਟ ਰਿਹਾ ਹੈ। ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਗਲੋਬਲ ਆਬਾਦੀ ਵਿੱਚ ਕੁਝ ਪੱਧਰ ਦੀ ਪ੍ਰਤੀਰੋਧਕ ਸ਼ਕਤੀ ਪੈਦਾ ਹੋ ਗਈ ਹੈ। ਗੇਟਸ ਨੇ ਕਿਹਾ ਕਿ ਜਦੋਂ ਵਾਇਰਸ ਫੈਲਦਾ ਹੈ, ਤਾਂ ਇਹ ਆਪਣੀ ਇਮਿਊਨਿਟੀ ਪੈਦਾ ਕਰਦਾ ਹੈ। ਵਿਸ਼ਵ ਭਾਈਚਾਰੇ ਨੂੰ ਮਹਾਂਮਾਰੀ ਤੋਂ ਬਾਹਰ ਕੱਢਣ ਲਈ ਇਹ ਆਦਤ ਟੀਕੇ ਨਾਲੋਂ ਵੀ ਜ਼ਿਆਦਾ ਕਾਰਗਰ ਸਾਬਤ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -: