ਹਰਿਆਣਾ ਸਰਕਾਰ ਨੇ ਇਸ ਸਾਲ ਸੂਬੇ ਵਿਚ 8ਵੀਂ ਬੋਰਡ ਦੀਆਂ ਪ੍ਰੀਖਿਆਵਾਂ ਨਾ ਕਰਾਉਣ ਦਾ ਫੈਸਲਾ ਲਿਆ ਹੈ। ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਇਸ ਸਾਲ 5ਵੀਂ ਤੇ 8ਵੀਂ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਨਹੀਂ ਲਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਬੱਚਿਆਂ ਦੀ ਪੜ੍ਹਾਈ ਨਹੀਂ ਹੋ ਸਕੀ ਹੈ, ਇਸ ਲਈ ਫਿਲਹਾਲ ਇਕ ਸਾਲ ਲਈ ਦੋਵੇਂ ਕਲਾਸਾਂ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਮੁੱਦੇ ‘ਤੇ 25 ਫਰਵਰੀ ਨੂੰ ਬੈਠਕ ਬੁਲਾਈ ਗਈ ਹੈ।
ਦੱਸ ਦੇਈਏ ਕਿ ਹਰਿਆਣਾ ਵਿਚ 8ਵੀਂ ਦੀ ਬੋਰਡ ਪ੍ਰੀਖਿਆਵਾਂ ਦੇ ਵਿਰੋਧ ‘ਚ ਨਿੱਜੀ ਸਕੂਲ ਸੰਚਾਲਕ ਲਾਮਬੰਦ ਹੋ ਗਏ ਸਨ। ਹਰਿਆਣਾ ਸਕੂਲ ਲੈਕਚਰਾਰ ਐਸੋਸੀਏਸ਼ਨ (ਹਸਲਾ) ਸਰਕਾਰ ਦੇ ਇਸ ਫੈਸਲੇ ਦੇ ਸਮਰਥਨ ਵਿਚ ਸੀ। ਹਸਲਾ ਨੇ 8ਵੀਂ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਇਸੇ ਸੈਸ਼ਨ ਤੋਂ ਲੈਣ ਦੀ ਵਕਾਲਤ ਕੀਤੀ ਸੀ। ਨਾਲ ਹੀ ਕਿਹਾ ਸੀ ਕਿ ਸਿੱਖਿਆ ਵਿਭਾਗ ਪਿੱਛੇ ਹਟਿਆ ਤਾਂ ਰਾਜ ਪੱਧਰੀ ਅੰਦੋਲਨ ਕਰਨਗੇ।
ਦੂਜੇ ਪਾਸੇ ਪ੍ਰੀਖਿਆ ਦੇ ਵਿਰੋਧ ਵਿਚ ਇਕਜੁੱਟ ਹੋਈ ਨਿੱਜੀ ਸਕੂਲਾਂ ਦੀ 12 ਐੈਸੋਸੀਏਸ਼ਨਾਂ ਦੇ ਅਧਿਕਾਰੀਆਂ ਨੂੰ ਮੁੱਖ ਮੰਤਰੀ ਮਨਹੋਰ ਲਾਲ ਨੇ 25 ਫਰਵਰੀ ਨੂੰ ਗੱਲਬਾਤ ਲਈ ਬੁਲਾਇਆ ਹੈ। ਇਨ੍ਹਾਂ ਵਿਚ ਹਰਿਆਣਾ ਪ੍ਰੋਗਰੈਸਿਵ ਸਕੂਲ ਐਸੋਸੀਏਸ਼ਨ, ਨਿਸਾ,ਹਰਿਆਣਾ ਯੂਨਾਈਟਿਡ ਸਕੂਲ ਐਸੋਸੀਏਸ਼ਨ, ਕਰਨਾਲ ਇੰਡੀਪੇਡੈਂਟ ਸਕੂਲ ਐਸੋਸੀਏਸ਼ਨ, ਹਰਿਆਣਾ ਪ੍ਰਾਈਵੇਟ ਸਕੂਲ ਐਸੋਸੀਏਸ਼ਨ, ਐੱਫਆਈਸੀਸੀਆਈ ਅਰਾਈਜ, ਰਿਕੋਗਨਾਈਜ਼ਡ ਯੂਨਾਈਟਿਡ ਪ੍ਰਾਈਵੇਟ ਸਕੂਲ ਐਸੋਸੀਏਸ਼ਨ, ਪ੍ਰੋਗ੍ਰੈਸਿਵ ਪ੍ਰਾਈਵੇਟ ਸਕੂਲ ਐਸੋਸੀਏਸ਼ਨ, ਯਮੁਨਾਨਗਰ ਡਿਸਟ੍ਰਿਕ ਪਬਲਿਕ ਸਕੂਲ ਐਸੋਸੀਏਸ਼ਨ, ਪਬਲਿਕ ਸਕੂਲ ਐਸੋਸੀਏਸ਼ਨ ਪਲਵਲ, ਪ੍ਰਾਈਵੇਟ ਸਕੂਲ ਵੈਲਫੇਅਰ ਐਸੋਸੀਏਸ਼ਨ ਕੈਥਲ ਤੇ ਗੋਲਡਨ ਵੈਲੀ ਸਕੂਲ ਦੇ ਪ੍ਰਤੀਨਿਧੀ ਸ਼ਾਮਲ ਰਹਿਣਗੇ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਇਹ ਵੀ ਪੜ੍ਹੋ : ਵਿਸ਼ਵ ਦੇ ਅਮੀਰ ਬਿਜ਼ਨੈੱਸਮੈਨ Elon Musk ਦਾ ਫਿਸਲਿਆ ਦਿਲ, ਨਤਾਸ਼ਾ ਬੈਸੇਟ ‘ਤੇ ਹੋਏ ਫਿਦਾ
ਮੁੱਖ ਮੰਤਰੀ ਮਨਹੋਰ ਲਾਲ ਨੇ ਇਸ ਸੈਸ਼ਨ ਵਿਚ ਪ੍ਰੀਖਿਆ ਨਾ ਕਰਵਾਉਣ ਪਿੱਛੇ ਕੋਰੋਨਾ ਮਹਾਮਾਰੀ ਦੇ ਕਾਰਨ ਪੜ੍ਹਾਈ ਨਾ ਹੋਣ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਅਗਲੇ ਸੈਸ਼ਨ ਤੋਂ ਪ੍ਰੀਖਿਆਵਾਂ ਕਰਵਾਈਆਂ ਜਾਣਗੀਆਂ।