ਯੂਕਰੇਨ ਤੇ ਰੂਸ ਨੇ ਵੀਰਵਾਰ ਨੂੰ ਹਮਲਾ ਬੋਲ ਦਿੱਤਾ ਹੈ। ਇਸ ਵਿਚਕਾਰ ਯੂਕਰੇਨ ਦੇ ਰਾਜੂਦਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਦਖਲਅੰਦਾਜ਼ੀ ਦੀ ਮੰਗ ਕੀਤੀ ਹੈ। ਯੂਕਰੇਨ ਨੇ ਪੀ. ਐੱਮ. ਮੋਦੀ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਤੁਹਾਡਾ ਰਸੂਖ ਹੈ, ਤੁਸੀਂ ਰੂਸ ਨਾਲ ਗੱਲ ਕਰ ਸਕਦੇ ਹੋ। ਰਾਜਦੂਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦਾ ਵਿਸ਼ਵ ਨੇਤਾ ਦੇ ਤੌਰ ਤੇ ਜੋ ਰਸੂਖ ਹੈ, ਉਸ ਦੀ ਵਜ੍ਹਾ ਨਾਲ ਪੁਤਿਨ ਉਨ੍ਹਾਂ ਦੀ ਗੱਲ ਜ਼ਰੂਰ ਸੁਣਨਗੇ।
ਇਗੋਰ ਪੋਲਿਖਾ ਨੇ ਕਿਹਾ ਕਿ ਸਾਡੀ ਪੀ. ਐੱਮ. ਮੋਦੀ ਨੂੰ ਬੇਨਤੀ ਹੈ ਕਿ ਉਹ ਤੁਰੰਤ ਰੂਸ ਦੇ ਰਾਸ਼ਟਰਪਤੀ ਪੁਤਿਨ ਤੇ ਸਾਡੇ ਰਾਸ਼ਟਰਪਤੀ ਵਲੋਡਿਮਿਰ ਜੈਲੇਂਸਕੀ ਨਾਲ ਸੰਪਰਕ ਕਰਨ। ਪੋਲਿਖਾ ਨੇ ਰੂਸ ਦੇ ਬਿਆਨਾਂ ਦੀ ਵੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਰੂਸ ਦਾਅਵਾ ਕਰ ਰਿਹਾ ਹੈ ਕਿ ਹਮਲੇ ਸਿਰਫ ਮਿਲਟਰੀ ਟਿਕਾਣਿਆਂ ‘ਤੇ ਹੋ ਰਹੇ ਨੇ ਪਰ ਇਸ ਵਿੱਚ ਆਮ ਲੋਕ ਵੀ ਮਾਰੇ ਗਏ ਹਨ। ਉੱਥੇ ਹੀ, ਯੂਕਰੇਨ-ਰੂਸ ਵਿਵਾਦ ‘ਤੇ ਭਾਰਤ ਦੇ ਰੁਖ਼ ਦੀ ਗੱਲ ਕਰੀਏ ਤਾਂ ਹੁਣ ਤੱਕ ਇਹ ਨਿਊਟਰਲ ਹੈ। ਭਾਰਤ ਨੇ ਸ਼ਾਂਤੀਪੂਰਨ ਸਮਝੌਤੇ ਦੀ ਉਮੀਦ ਜਤਾਈ ਹੈ।
ਯੂਕਰੇਨ ਤੇ ਰੂਸ ਵਿਚਾਲੇ ਵਧਦੇ ਤਣਾਅ ਦਰਮਿਆਨ ਯੂਕਰੇਨ ਸਥਿਤ ਭਾਰਤੀ ਦੂਤਾਵਾਸ ਨੇ 24 ਫਰਵਰੀ ਯਾਨੀ ਕਿ ਵੀਰਵਾਰ ਨੂੰ ਇੱਕ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਵਿੱਚ ਯੂਕਰੇਨ ਵਿੱਚ ਰਹਿ ਰਹੇ ਭਾਰਤੀਆਂ ਨੂੰ ਕਿਹਾ ਗਿਆ ਹੈ ਕਿ ਯੂਕਰੇਨ ਦੀ ਮੌਜੂਦਾ ਸਥਿਤੀ ਬਹੁਤ ਜ਼ਿਆਦਾ ਖਰਾਬ ਹੈ। ਕਿਰਪਾ ਸ਼ਾਂਤ ਰਹੋ ਤੇ ਜਿੱਥੇ ਵੀ ਹੋ ਸੁਰੱਖਿਅਤ ਰਹੋ। ਕੀਵ ਸਥਿਤ ਭਾਰਤੀ ਦੂਤਾਵਾਸ ਨੇ ਕਿਹਾ ਕਿ ਕੀਵ ਦੇ ਪੱਛਮੀ ਹਿੱਸਿਆਂ ਤੋਂ ਯਾਤਰਾ ਕਰਨ ਵਾਲਿਆਂ ਸਣੇ ਕੀਵ ਦੀ ਯਾਤਰਾ ਕਰਨ ਵਾਲੇ ਸਾਰੇ ਲੋਕਾਂ ਨੂੰ ਅਸਥਾਈ ਢੰਗ ਨਾਲ ਆਪਣੇ ਸ਼ਹਿਰਾਂ ਵਿੱਚ ਵਾਪਸ ਪਰਤਣ ਦੀ ਸਲਾਹ ਦਿੱਤੀ ਜਾਂਦੀ ਹੈ, ਵਿਸ਼ੇਸ਼ ਰੂਪ ਨਾਲ ਪੱਛਮੀ ਸੀਮਾਵਰਤੀ ਦੇਸ਼ਾਂ ਦੇ ਨਾਲ ਸੁਰੱਖਿਅਤ ਥਾਵਾਂ ਦੇ ਵੱਲ।
ਵੀਡੀਓ ਲਈ ਕਲਿੱਕ ਕਰੋ -: