reena rai statement : ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਮੰਗਲਵਾਰ, 15 ਫਰਵਰੀ ਨੂੰ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਦੀਪ ਸਿੱਧੂ ਦੀ ਮੌਤ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ। ਉਸਦੇ ਪਰਿਵਾਰ ਵਾਲੇ, ਦੋਸਤ, ਪ੍ਰਸ਼ੰਸਕ ਅਤੇ ਸਹਿਕਰਮੀ ਅਜੇ ਤੱਕ ਸਦਮੇ ‘ਚੋਂ ਲੰਘ ਰਹੇ ਹਨ। ਹਾਲ ਹੀ ਵਿੱਚ ਦੀਪ ਸਿੱਧੂ ਦੇ ਪਾਠ ਦਾ ਭੋਗ ਹੋਇਆ ਹੈ। ਜਿਸ ਬਾਅਦ ਹੁਣ ਦੀਪ ਸਿੱਧੂ ਦੀ ਗਰਲਫ੍ਰੈਂਡ ਰੀਨਾ ਰਾਏ ਨੇ ਆਪਣੇ ਇੰਸਟਾਗ੍ਰਾਮ ਤੇ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਵਿੱਚ ਉਸਨੇ ਦੀਪ ਨਾਲ ਮੁਲਾਕਾਤ ਤੋਂ ਲੈਕੇ ਐਕਸੀਡੈਂਟ ਵਾਲੇ ਦਿਨ ਦੀ ਸਾਰੀ ਘਟਨਾ ਬਿਆਨ ਕੀਤੀ ਹੈ ‘ਤੇ ਨਾਲ ਹੀ ਦੀਪ ਨਾਲ ਕੁਜ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।
ਰੀਨਾ ਰਾਏ ਨੇ ਪੋਸਟ ਵਿੱਚ ਲਿਖਿਆ ” ਬੀਤੇ 120 ਘੰਟਿਆਂ ਨੇ ਮੇਰੀ ਜ਼ਿੰਦਗੀ ਬਦਲ ਦਿਤੀ , ਮੈਂ ਭਾਰਤ ਆਈ ਵੈਲੇਨਟਾਈਨ ਡੇ ਮਨਾਇਆ , ਇੱਕ ਘਾਤਕ ਕਾਰ ਦੁਰਘਟਨਾ ਵਾਪਰੀ ਜਿਸ ਵਿੱਚ ਮੇਰਾ ਪਿਆਰ ਖਤਮ ਹੋ ਗਿਆ ‘ਤੇ ਟੁੱਟ ਕੇ ਮੈਂ ਆਪਣੇ ਘਰ ਪਰਤ ਆਈ। ” ਉਸਨੇ ਅਗੇ ਲਿਖਿਆ ” ਮੈਂ ਜਾਣਦੀ ਹਾਂ ਹਰ ਕਿਸੇ ਦੇ ਬਹੁਤ ਸਾਰੇ ਸਵਾਲ ਹਨ ,ਮੈਂ ਆਪਣੀ ਪੂਰੀ ਕੋਸ਼ਿਸ਼ ਕਰਾਂਗੀ ਕਿ ਮੈਂ ਸਾਰਿਆਂ ਦੇ ਸਵਾਲਾਂ ਦਾ ਜਵਾਬ ਦੇ ਸਕਾਂ ” ਇਸ ਤੋਂ ਬਾਅਦ ਉਸਨੇ ਲਿਖਿਆ “ਦੀਪ ਅਤੇ ਮੈਂ 2018 ‘ਚ ਰੰਗ ਪੰਜਾਬ ਦੇ ਸੈੱਟ ‘ਤੇ ਮਿਲੇ ਜਿਸ ਤੋਂ ਬਾਅਦ ਸਾਡੀ ਦੋਸਤੀ ਹੋ ਗਈ । ਦੀਪ ਸਭ ਤੋਂ ਪਿਆਰਾ, ਹਮਦਰਦ ਅਤੇ ਨਿਰਸਵਾਰਥ ਵਿਅਕਤੀ ਸੀ | ਜੀਵਨ ਲਈ ਉਸਦਾ ਜਨੂੰਨ ਦੇਖਣ ਵਾਲਾ ਸੀ। ਫਿਲਮ ਦੇ ਨਿਰਮਾਣ ਦੌਰਾਨ ਸਾਡੀ ਦੋਸਤੀ ਵਧਦੀ ਗਈ ‘ਤੇ ਸ਼ੂਟਿੰਗ ਤੋਂ ਬ੍ਰੇਕ ਦੇ ਦੌਰਾਨ, ਅਸੀਂ ਆਪਣੀ ਜ਼ਿੰਦਗੀ, ਦੋਸਤਾਂ, ਪਰਿਵਾਰਾਂ ਅਤੇ ਸੁਪਨਿਆਂ ਬਾਰੇ ਗੱਲਬਾਤ ਕਰਦੇ ਸੀ । ਰੰਗ ਪੰਜਾਬ ‘ਚ ਮਿਲਣ ਤੋਂ ਬਾਅਦ ਅਸੀਂ ਸੰਪਰਕ ਵਿੱਚ ਰਹੇ ਅਤੇ ਸਾਡੀ ਦੋਸਤੀ ਪਿਆਰ ਵਿੱਚ ਬਦਲ ਗਈ। ਦੀਪ ਅਤੇ ਮੇਰੇ ਪਰਿਵਾਰ ਵਿੱਚ ਵੀ ਵਧੀਆ ਤਾਲਮੇਲ ਬਣ ਗਿਆ ਸੀ। ਦੀਪ ਮੇਰੀ ਭੈਣ ਰੰਮੀ ਦੇ ਵਿਆਹ ਵਿੱਚ ਵੀ ਸ਼ਾਮਿਲ ਹੋਇਆ ਸੀ। ਸਾਡਾ ਭਵਿੱਖ ਇਕੱਠੇ ਰੂਪ ਲੈਣ ਲੱਗਾ ਸੀ।”
ਇਸ ਬਾਅਦ ਉਸਨੇ ਘਟਨਾ ਵਾਲੇ ਦਿਨ ਦੀ ਸਾਰੀ ਗੱਲ ਦਸਦੇ ਹੋਏ ਲਿਖਿਆ ” ਪਿਛਲੇ ਐਤਵਾਰ, ਮੈਂ ਕੁਜ ਪ੍ਰੋਜੈਕਟਸ ਸ਼ੁਰੂ ਕਰਨ ਅਤੇ ਦੀਪ ਨਾਲ ਵੈਲੇਨਟਾਈਨ ਡੇਅ ਮਨਾਉਣ ਲਈ ਦਿੱਲੀ ਗਈ ਕਿਉਂਕਿ ਅਸੀਂ ਪਿਛਲੇ ਸਾਲ ਇਸਨੂੰ ਮਨਾ ਨਹੀਂ ਪਾਏ ਸੀ। ਉਹ ਇੱਕ ਇਹਦਾ ਦਾ ਦਿਨ ਸੀ ਜੋ ਹਮੇਸ਼ਾ ਮੇਰੇ ਦਿੱਲ ਦੇ ਕਰੀਬ ਰਹੇਗਾ। ਅਗਲੇ ਦਿਨ ਅਸੀਂ ਮੁੰਬਈ ਜਾਣ ਤੋਂ ਪਹਿਲਾਂ ਪੰਜਾਬ ਜਾਣ ਦਾ ਫੈਸਲਾ ਕੀਤਾ। ਅਸੀਂ ਆਪਣਾ ਸਮਾਨ ਪੈਕ ਕੀਤਾ, ਸਕਾਰਪੀਓ ‘ਚ ਸਮਾਨ ਭਰ ਲਿਆ ਅਤੇ ਬਾਹਰ ਨਿਕਲ ਗਏ। ਰਸਤੇ ਵਿੱਚ ਦੀਪ ਅਤੇ ਮੈਂ ਕੁਝ ਸਮਾਂ ਗੱਲਬਾਤ ਕੀਤੀ ਅਤੇ ਫਿਰ ਮੈਂ ਇੱਕ ਝਪਕੀ ਲੈਣ ਦਾ ਫੈਸਲਾ ਕੀਤਾ | ਮੈਂ ਆਪਣੀ ਸੀਟ ਬੈਲਟ ਲਗਾ ਲਈ ਤੇ ਜੁੱਤੇ ਲਾਹ ਕੇ ਸੌਂ ਗਈ। ਇਸ ਬਾਅਦ ਮੈਨੂੰ ਸਿਰਫ ਇਹਨਾਂ ਯਾਦ ਹੈ ਸੀਟ ਇਕ ਦਮ ਜੋਰਦੀ ਸਾਹਮਣੇ ਵਜੀ ਤੇ ਮੈਂ ਏਅਰਬੈਗ ਨਾਲ ਟਕਰਾਈ । ਮੈਨੂੰ ਇੰਝ ਲਗਰਿਆ ਸੀ ਜਿਵੇਂ ਮੇਰੀ ਪਿੱਠ ਨੂੰ ਅੱਗ ਲੱਗ ਗਈ ਹੋਵੇ ਅਤੇ ਮੈਂ ਪੂਰੀ ਤਰ੍ਹਾਂ ਸਦਮੇ ਵਿੱਚ ਸੀ। | ਜਦੋ ਮੈਂ ਉੱਪਰ ਦੇਖਿਆ ਤਾਂ ਦੀਪ ਹਿਲ ਨਹੀਂ ਰਿਹਾ ਸੀ। ਮੈਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਅਤੇ ਉਸਨੂੰ ਕਿਹਾ ਕਿ ਉਹ ਮੈਨੂੰ ਦੀਪ ਦੀ ਮਦਦ ਕਰਨ ਦੀ ਤਾਕਤ ਦੇਵੇ। | ਮੈਂ ਚੀਕਦੀ ਰਹੀ ਦੀਪ ਜਾਗੋ! ਪਰ ਉਹ ਬਿਲਕੁਲ ਵੀ ਨਹੀਂ ਹਿਲ ਰਿਹਾ ਸੀ ਫਿਰ ਮੈਂ ਆਖਰਕਾਰ ਉੱਠੀ ਤੇ ਉਸਦੇ ਮੂੰਹ ਨੂੰ ਆਪਣੇ ਵਲ ਕੀਤਾ ‘ਤੇ ਦੇਖਿਆ ਉਸ ਦੇ ਚਿਹਰੇ ਦਾ ਸੱਜਾ ਪਾਸਾ ਪੂਰੀ ਤਰ੍ਹਾਂ ਖੂਨ ਨਾਲ ਲੱਥਪੱਥ ਸੀ। ਮੈਂ ਆਪਣੇ ਆਪ ਨੂੰ ਬੇਹੋਸ਼ ਮਹਿਸੂਸ ਕੀਤਾ, ਪਿੱਛੇ ਝੁਕ ਗਈ ਅਤੇ ਮਦਦ ਲਈ ਚੀਕਣਾ ਸ਼ੁਰੂ ਕਰ ਦਿੱਤਾ। ਇੱਕ ਰਾਹਗੀਰ ਨੇ ਆ ਕੇ ਮੈਨੂੰ ਸਕਾਰਪੀਓ ਗੱਡੀ ਵਿੱਚੋਂ ਬਾਹਰ ਕੱਢਿਆ ਅਤੇ ਜ਼ਮੀਨ ਉੱਤੇ ਲੇਟਾ ਦਿੱਤਾ।”
ਇਸ ਦੇ ਨਾਲ ਹੀ ਉਸਨੇ ਅੱਗੇ ਲਿਖਿਆ “ਜਮੀਨ ਤੇ ਲੇਟੇ ਹੋਏ , ਮੈਂ ਕਿਸੇ ਨੂੰ ਕਿਹਾ ਦੀਪ ਦੇ ਭਰਾ ਮਨਦੀਪ ਨੂੰ ਫ਼ੋਨ ਕਰੋ ਅਤੇ ਦੀਪ ਦੀ ਮਦਦ ਕਰਨ ਲਈ ਆਲੇ-ਦੁਆਲੇ ਮੌਜੂਦ ਲੋਕਾਂ ਨੂੰ ਬੇਨਤੀ ਕੀਤੀ। ਉਹ ਅਗਲੀ ਸੀਟ ‘ਤੇ ਫਸਿਆ ਹੋਇਆ ਸੀ ਅਤੇ ਕਾਰ ਦੇ ਕੈਬਿਨ ਦੇ ਆਲੇ-ਦੁਆਲੇ ਕੁਚਲਿਆ ਗਿਆ ਸੀ। ਪਹਿਲੀ ਐਂਬੂਲੈਂਸ ਆਉਣ ਤੋਂ ਬਾਅਦ, ਮੈਂ ਲਗਬਗ 30 ਮਿੰਟਾਂ ਤੱਕ ਉਸ ਵਿੱਚ ਸੀ ‘ਤੇ ਮੈਂ ਦੇਖਿਆ ਆਸਪਾਸ ਦੇ ਲੋਕ ਦੀਪ ਨੂੰ ਕਾਰ ਵਿੱਚੋ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ ‘ਤੇ ਉਨ੍ਹਾਂ ਨੇ ਆਖਿਰਕਾਰ ਦੀਪ ਨੂੰ ਕਾਰ ਵਿੱਚੋ ਕੱਢ ਲਿਆ। ਲੋਕਾਂ ਨੇ ਦੀਪ ਨੂੰ ਦੂਜੀ ਐਂਬੂਲੈਂਸ ਵਿੱਚ ਪਾਇਆ ਅਤੇ ਸਾਨੂੰ ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ। ਮੈਂ ਬਾਰ ਬਾਰ ਹਰ ਕਿਸੇ ਨੂੰ ਪੁੱਛ ਰਹੀ ਸੀ ਕਿ ਦੀਪ ਕਿਵੇਂ ਹੈ ਅਤੇ ਹਰ ਕੋਈ ਮੈਨੂੰ ਕਹਿੰਦਾ ਰਿਹਾ ਕਿ ਉਹ ਠੀਕ ਹੈ। ਪਰ ਮੇਰੇ ਦਿਲ ਵਿੱਚ ਕੁਝ ਵੱਖਰਾ ਹੀ ਚਲ ਰਿਹਾ ਸੀ ਅਤੇ ਮੈਂ ਉਸ ਨੂੰ ਪੁਕਾਰਦੀ ਰਹੀ। ਅਮਰੀਕਾ ਵਿੱਚ ਰਹਿ ਰਹੇ ਮੇਰੇ ਪਰਿਵਾਰ ਨੇ ਮੈਨੂੰ ਉਦੋਂ ਤੱਕ ਦੀਪ ਦੇ ਗੁਜ਼ਰਨ ਬਾਰੇ ਨਹੀਂ ਦੱਸਿਆ ਜਦੋ ਤਕ ਹਸਪਤਾਲ ਵਿੱਚ ਮੇਰੇ ਨਾਲ ਇੱਕ ਪਰਿਵਾਰਕ ਮੈਂਬਰ ਨਹੀਂ ਸੀ। ਤਕਰੀਬਨ ਪੰਜ ਘੰਟੇ ਬਾਅਦ ਪੰਜਾਬ ਤੋਂ ਮੇਰਾ ਚਚੇਰਾ ਭਰਾ ਹਸਪਤਾਲ ਪਹੁੰਚਿਆ ‘ਤੇ ਮੇਰੇ ਪਰਿਵਾਰ ਦੇ ਕਹਿਣ ‘ਤੇ ਮੇਰੇ ਹੋਰ ਟੈਸਟ ਕਰਵਾਉਣ ਲਈ ਮੈਨੂੰ ਦਿੱਲੀ ਦੇ ਨੈਸ਼ਨਲ ਹਾਰਟ ਇੰਸਟੀਚਿਊਟ ਵਿੱਚ ਲਿਜਾਇਆ ਗਿਆ । ਉੱਥੇ ਹੀ ਮੇਰੇ ਪਰਿਵਾਰ ਨੇ ਮੈਨੂੰ ਦੱਸਿਆ ਕਿ ਦੀਪ ਗੁਜ਼ਰ ਗਿਆ ਹੈ। ਮੇਰਾ ਦਿਲ ਟੁੱਟ ਗਿਆ ਅਤੇ ਮੈਂ ਸਦਮੇ ਵਿੱਚ ਸੀ। ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ। ਮੇਰੇ ਪਰਿਵਾਰ ਦੀ ਬੇਨਤੀ ‘ਤੇ, ਮੈਂ ਡਾਕਟਰੀ ਦੇਖਭਾਲ ਪ੍ਰਾਪਤ ਕਰਨ ਲਈ ਵਾਪਸ ਅਮਰੀਕਾ ਗਈ ਅਤੇ ਹੁਣ ਰੀੜ੍ਹ ਦੀ ਹੱਡੀ ਦੇ ਫ੍ਰੈਕਚਰ ਕਾਰਨ ਘਰ ਵਿੱਚ ਹੀ ਅਰਾਮ ਕਰ ਰਹੀ ਹਾਂ। ਮੇਰੇ ਪਰਿਵਾਰ ਨੂੰ ਉਮੀਦ ਹੈ ਕਿ ਦੀਪ ਦੀ ਮੌਤ ਅਤੇ ਇਸ ਦਰਦਨਾਕ ਹਾਦਸੇ ਬਾਰੇ ਪੂਰੀ ਤਰਾਂ ਜਾਂਚ ਕੀਤੀ ਜਾਵੇਗੀ ਤਾਂ ਜੋ ਕਿਸੇ ਹੋਰ ਨਾਲ ਇਹ ਨਾ ਹੋ ਸਕੇ। “
ਉਸਨੇ ਅਗੇ ਲਿਖਿਆ ” ਜਿਵੇਂ ਮੈਂ ਇੱਥੇ ਬੈਠ ਕੇ ਇਹ ਪੋਸਟ ਲਿਖ ਰਹੀ ਹਾਂ ਅਤੇ ਦੀਪ ਦੇ ਭੋਗ ਨੂੰ ਦੇਖਿਆ , ਦੁਨੀਆਂ ਨੇ ਜੋ ਪਿਆਰ ਉਸ ਲਈ ਦਿਖਾਇਆ ਹੈ, ਉਹ ਮੈਨੂੰ ਅਤੇ ਮੇਰੇ ਪਰਿਵਾਰ ਲਈ ਬਹੁਤ ਦਿਲਾਸਾ ਦੇਣ ਵਾਲਾ ਰਿਹਾ ਹੈ। ਅਸੀਂ ਦੀਪ ਨੂੰ ਬਹੁਤ ਯਾਦ ਕਰਦੇ ਹਾਂ। ਮੈਂ ਸਮੂਹ ਸੰਗਤ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਦੀਪ ਲਈ ਇੰਨਾ ਪਿਆਰ ਅਤੇ ਸਤਿਕਾਰ ਦਿਖਾਇਆ ਹੈ। ਉਹ ਸੱਚਮੁੱਚ ਵਿਸ਼ਵਾਸ ਕਰਦਾ ਸੀ ਕਿ ਤੁਸੀਂ ਸਾਰੇ ਉਸਦੇ ਪਰਿਵਾਰ ਹੋ ਅਤੇ ਮੈਨੂੰ ਪਤਾ ਹੈ ਕਿ ਉਹ ਉੱਪਰੋਂ ਇਹ ਸਭ ਦੇਖ ਰਿਹਾ ਹੈ।” ਇਸ ਬਾਅਦ ਉਸਨੇ ਦੀਪ ਨੂੰ ਯਾਦ ਕਰਦੇ ਹੋਏ ਲਿਖਿਆ ” ਮੇਰਾ ਦੀਪ , ਮੈਂ ਤੁਹਾਡੇ ਬਿਨਾਂ ਅੰਦਰੋਂ ਮਰ ਗਈ ਹਾਂ। ਮੈਨੂੰ ਤੁਹਾਡੀ ਬਹੁਤ ਯਾਦ ਆ ਰਹੀ ਹੈ. ਤੁਸੀਂ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਤੁਸੀਂ ਮੈਨੂੰ ਜ਼ਿੰਦਗੀ ਭਰ ਨਹੀਂ ਛੱਡੋਗੇ ਪਰ ਤੁਸੀਂ ਮੈਨੂੰ ਇੱਥੇ ਇਕੱਲਾ ਛੱਡ ਦਿੱਤਾ ਹੈ । ਮੈਂ ਟੁੱਟ ਗਈ ਹਾਂ। ਮੈਂ ਦੁਖੀ ਹਾਂ. ਮੈਂ ਪਾਗਲ ਹਾਂ। ਤੁਸੀਂ ਮੈਨੂੰ ਕਿਉਂ ਛੱਡ ਦਿੱਤਾ? ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ। ਪਰ ਇਕ ਹੀ ਚੀਜ਼ ਦੇਖ ਕੇ ਮੈਨੂੰ ਸਕੂਨ ਮਿਲ ਰਿਹਾ ਹੈ ਕਿ ਤੁਹਾਡੀ ਮੌਤ ਨੇ ਇੱਕ ਪੀੜ੍ਹੀ ਨੂੰ ਤੁਹਾਡੇ ਉਦੇਸ਼ ਨੂੰ ਮੰਨਣ ਅਤੇ ਪੰਜਾਬ ਦੇ ਭਵਿੱਖ ਨੂੰ ਆਕਾਰ ਦੇਣ ਲਈ ਪ੍ਰੇਰਿਤ ਕੀਤਾ ਹੈ। ਤੁਸੀਂ ਮੈਨੂੰ ਹਮੇਸ਼ਾ ਕਹਿੰਦੇ ਸੀ ਕਿ ਮਹਾਨ ਤਬਦੀਲੀ ਲਈ ਮਹਾਨ ਕੁਰਬਾਨੀ ਦੀ ਲੋੜ ਹੁੰਦੀ ਹੈ। ਮੈਂ ਤੁਹਾਨੂੰ ਯਾਦ ਕਰਾਂਗੀ ਅਤੇ ਹਮੇਸ਼ਾ ਤੁਹਾਨੂੰ ਪਿਆਰ ਕਰਾਂਗੀ। ਰੂਹ ਦੇ ਸਾਥੀ ਇੱਕ ਦੂਜੇ ਨੂੰ ਨਹੀਂ ਛੱਡਦੇ। ” ਅੰਤ ਵਿੱਚ ਉਸਨੇ ਲਿਖਿਆ “ਵਾਹਿਗੁਰੂ ਜੀ ਕਾ ਖਾਲਸਾ ,ਵਾਹਿਗੁਰੂ ਜੀ ਕੀ ਫਤਿਹ”
ਇਹ ਵੀ ਦੇਖੋ : ਯੂਕਰੇਨ ‘ਚ ਫਸੀਆਂ ਇਹ ਕੁੜੀਆਂ ਆਪਣੇ ਹੀ ਦੇਸ਼ ਭਾਰਤ ਨੂੰ ਪਾ ਰਹੀਆਂ ਲਾਹਨਤਾਂ….