ਯੂਕਰੇਨ ਤੇ ਰੂਸ ਵਿਚਾਲੇ ਜਾਰੀ ਜੰਗ ਬੁੱਧਵਾਰ ਨੂੰ 7ਵੇਂ ਦਿਨ ਵੀ ਜਾਰੀ ਹੈ। ਯੂਕਰੇਨ ‘ਤੇ ਰੂਸ ਦੇ ਹਮਲੇ ਹੋਰ ਵੀ ਤੇਜ਼ ਹੋ ਗਏ ਹਨ। ਕੀਵ ‘ਤੇ ਕਬਜ਼ੇ ਦੀ ਜੰਗ ਫੈਸਲਾਕੁੰਨ ਮੋੜ ‘ਤੇ ਹੈ। 64 ਕਿਲੋਮੀਟਰ ਲੰਮਾ ਰੂਸੀ ਫੌਜੀ ਕਾਫਲੇ ਨੇ ਕੀਵ ਦੇ ਬਾਹਰ ਕਬਜ਼ਾ ਜਮਾਇਆ ਹੋਇਆ ਹੈ । ਇਸੇ ਵਿਚਾਲੇ ਖ਼ਾਰਕੀਵ ਵਿੱਚ ਫਸੇ ਭਾਰਤੀ ਨਾਗਰਿਕਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ। ਜਿਸ ਵਿੱਚ ਰੂਸ ਨੇ ਭਾਰਤੀ ਨਾਗਰਿਕਾਂ ਨੂੰ ਖਾਰਕੀਵ ਵਿੱਚੋਂ ਸੁਰੱਖਿਅਤ ਕੱਢਣ ਲਈ ਰਸਤਾ ਦੇਣ ਦਾ ਐਲਾਨ ਕੀਤਾ ਹੈ।
ਇਸ ਸਬੰਧੀ ਭਾਰਤ ਵਿੱਚ ਰੂਸ ਦੇ ਰਾਜਦੂਤ ਵੱਲੋਂ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਖਾਰਕੀਵ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਅਤ ਕੱਢਣ ਲਈ ਰੂਸ ਵੱਲੋਂ ਰਸਤਾ ਦਿੱਤਾ ਜਾਵੇਗਾ। ਰੂਸ ਨੇ ਕਿਹਾ ਕਿ ਯੂਕਰੇਨ ਦੇ ਹੋਰ ਸ਼ਹਿਰਾਂ ਵਿੱਚ ਫਸਰ ਭਾਰਤੀ ਵਿਦਿਆਰਥੀਆਂ ਨੂੰ ਵੀ ਰਸਤਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਭਾਰਤੀਆਂ ਨੂੰ ਰੂਸੀ ਇਲਾਕਿਆਂ ਰਾਹੀਂ ਸੁਰੱਖਿਅਤ ਬਾਹਰ ਕੱਢਣ ਦੇ ਆਦੇਸ਼ ਮਿਲੇ ਹਨ। ਅਸੀਂ ਭਾਰਤ ਦੇ ਰਣਨੀਤਿਕ ਸਹਿਯੋਗੀ ਹਾਂ ਤੇ ਅਸੀਂ ਸੰਤੁਲਿਤ ਰਵਈਆ ਅਪਨਾਉਣ ਲਈ ਭਾਰਤ ਦੇ ਬਹੁਤ ਸ਼ੁਕਰਗੁਜ਼ਾਰ ਹਾਂ।
ਇਹ ਵੀ ਪੜ੍ਹੋ: PM ਮੋਦੀ ਦਾ ਅਹਿਮ ਫੈਸਲਾ, ‘ਭਾਰਤੀਆਂ ਦੀ ਵਾਪਸੀ ਲਈ 3 ਦਿਨਾਂ ‘ਚ 26 ਫਲਾਈਟਾਂ ਭੇਜੀਆਂ ਜਾਣਗੀਆਂ’
ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਖਾਰਕੀਵ ਤੇ ਪੂਰਬੀ ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਨੂੰ ਲੈ ਕੇ ਅਸੀਂ ਭਾਰਤੀ ਅਧਿਕਾਰੀਆਂ ਦੇ ਸੰਪਰਕ ਵਿੱਚ ਹਾਂ। ਉਨ੍ਹਾਂ ਕਿਹਾ ਕਿ ਭਾਰਤ ਦੇ ਨਾਲ ਸਾਡੇ ਰਣਨੀਤਿਕ ਰਿਸ਼ਤੇ ਹਨ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਬੈਲੈਂਸ ਪੋਜ਼ੀਸ਼ਨ ਲਈ ਅਸੀਂ ਧੰਨਵਾਦੀ ਹਾਂ। ਭਾਰਤ ਨੂੰ ਇਸ ਸੰਕਟ ਦੀ ਪੂਰੀ ਸਮਝ ਹੈ।
ਦੱਸ ਦੇਈਏ ਕਿ ਰੂਸ ਕੀਵ ਦੀ ਲੜਾਈ ਤੋਂ ਪਹਿਲਾਂ ਖਾਰਕੀਵ ਨੂੰ ਨਸ਼ਟ ਕਰਦਾ ਦਿਖਾਈ ਦੇ ਰਿਹਾ ਹੈ। ਇੱਥੇ ਰੂਸ ਦਾ ਡਬਲ ਅਟੈਕ ਹੋ ਰਿਹਾ ਹੈ। ਰੂਸੀ ਫੌਜ ਵੱਲੋਂ ਇੱਥੇ ਪਹਿਲਾਂ ਹੀ ਬੰਬਾਰੀ ਜਾਰੀ ਸੀ, ਪਰ ਹੁਣ ਪੈਰਾਟਰੂਪਸ ਨੂੰ ਵੀ ਉਤਾਰ ਦਿੱਤਾ ਗਿਆ ਹੈ, ਜਿਸ ਨਾਲ ਜੰਗ ਹੋਰ ਭਿਆਨਕ ਰੂਪ ਲੈਂਦੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: