ਰੂਸ ਤੇ ਯੂਕਰੇਨ ਵਿੱਚ ਜਾਰੀ ਜੰਗ ਵਿਚਾਲੇ ਭਾਰਤ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਯੂਕਰੇਨ ਵਿੱਚ ਜਾਰੀ ਜੰਗ ਵਿਚਾਲੇ ਵੱਡੀ ਗਿਣਤੀ ਵਿੱਚ ਭਾਰਤੀਆਂ ਨੇ ਯੂਕਰੇਨ ਛੱਡ ਦਿੱਤਾ ਹੈ।
ਅਰਿੰਦਮ ਬਾਗਚੀ ਨੇ ਕਿਹਾ ਕਿ ਜੋ ਲੋਕ ਹੁਣ ਵੀ ਯੂਕਰੇਨ ਵਿੱਚ ਫਸੇ ਹਨ, ਉਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕੀ ਸੂਮੀ ਤੇ ਕੁਝ ਹੋਰ ਇਲਾਕਿਆਂ ਨੂੰ ਛੱਡ ਦੇਈਏ ਤਾਂ ਬਹੁਤ ਜ਼ਿਆਦਾ ਭਾਰਤੀ ਉਥੇ ਨਹੀਂ ਬਚੇ ਹਨ। ਬਾਗਚੀ ਨੇ ਇਸ ਤੋਂ ਪਹਿਲਾਂ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਸ਼ੈਲਟਰ ਅੰਦਰ ਰਹਿਣ ਦੀ ਅਪੀਲ ਕਰਦੇ ਹੋਏ ਕਿਹਾ ਸੀ ਕਿ ਗੈਰ-ਲੋੜੀਂਦਾ ਰਿਸਕ ਨਾ ਲੈਣ। ਦੂਤਾਵਾਸ ਵਿਦਿਆਰਥੀਆਂ ਦੇ ਸੰਪਰਕ ਵਿੱਚ ਹੈ।
ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਸੁਮੀ ਤੋਂ ਭਾਰਤੀਆਂ ਨੂੰ ਕੱਢਣ ਵਿੱਚ ਮੁੱਖ ਚੁਣੌਤੀਆਂ ਗੋਲਾਬਾਰੀ, ਹਿੰਸਾ ਤੇ ਟਰਾਂਸਪੋਰਟ ਦੀ ਕਮੀ ਹੈ। ਉਨ੍ਹਾਂ ਨੂੰ ਕੱਢਣ ਲਈ ਬਦਲ ਲੱਭੇ ਜਾ ਰਹੇ ਹਨ। ਸਰਕਾਰ ਨੇ ਸਾਫ ਤੌਰ ‘ਤੇ ਕਿਹਾ ਹੈ ਕਿ ਸਾਨੂ ਅਗਲੇ ਕੁਝ ਘੰਟਿਆਂ ਵਿੱਚ ਯੂਕਰੇਨ ਦੇ ਪਿਸੋਚਿਨ ਤੇ ਖਾਰਕੀਵ ਤੋਂ ਸਾਰਿਆਂ ਨੂੰ ਬਾਹਰ ਕੱਢਣਾ ਹੋਵੇਗਾ। ਯੂਕਰੇਨ ਦੇ ਖਾਰਕੀਵ ਤੇ ਪਿਸੋਚਿਨ ਸ਼ਹਿਰ ਨੂੰ ਰੌਸੀ ਫੌਜ ਨੇ ਚਾਰੇ ਪਾਸਿਓਂ ਘੇਰਿਆ ਹੋਇਆ ਹੈ ਤੇ ਉਥੇ ਜ਼ਬਰਦਸਤ ਗੋਲਾਬਾਰੀ ਹੋ ਰਹੀ ਹੈ।
ਇਹ ਸ਼ਹਿਰ ਯੂਕਰੇਨ ਦੀ ਰਾਜਧਾਨੀ ਕੀਵ ਜਾਂ ਯੂਰਪੀ ਦੇਸ਼ ਪੋਲੈਂਡ, ਰੋਾਨੀਆ ਤੇ ਹੰਗਰੀ ਦੀ ਸਰਹੱਦ ਤੋਂ ਕਾਫੀ ਦੂਰ ਹਨ, ਇਸ ਕਰਕੇ ਇਨ੍ਹਾਂ ਨੂੰ ਸੁਰੱਖਿਅਤ ਕੱਢਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਵਿਦੇਸ਼ ਮੰਤਰਾਲਾ ਦਾ ਕਹਿਣਾ ਹੈ ਕਿ ਲਗਭਗ 300 ਭਾਰੀਤ ਖਾਰਕੀਵ ਵਿੱਚ, 700 ਸੁਮੀ ਵਿੱਚ ਫਸੇ ਹਨ। ਖਾਰਕੀਵ ਦੇ ਉਪਨਗਰ ਪਿਸੋਚਿਨ ਤੋਂ 900 ਤੋਂ ਵੱਧ ਭਾਰਤੀਆਂ ਨੂੰ ਪੰਜ ਬੱਸਾਂ ਰਾਹੀਂ ਕੱਢਿਆ ਗਿਆ ਹੈ। ਜੰਗ ਪੀੜਤ ਦੇਸ਼ ਵਿੱਚ ਫਸੇ ਭਾਰਤੀ ਲਗਭਗ 2,000 ਤੋਂ 3,000 ਦਰਮਿਆਨ ਹਨ, ਜਦਕਿ ਲਗਭਗ 20 ਹਜ਼ਾਰ ਭਾਰਤੀ ਸੁਰੱਖਿਅਤ ਯੂਕਰੇਨ ਦੀ ਸਰਹੱਦ ਪਾਰ ਕਰ ਚੁੱਕੇ ਹਨ। ਪੂਰਬੀ ਯੂਕਰੇਨ ਦੇ ਸ਼ਹਿਰਾਂ ਤੋਂ ਭਾਰਤੀਆਂ ਨੂੰ ਸੁਰੱਖਿਅਤ ਕੱਢਣ ਲਈ ਮਾਸਕੋ ਵੱਲੋਂ 130 ਬੱਸਾਂ ਦਾ ਇੰਤਜ਼ਾਮ ਕਰਨ ਦੀ ਰੂਸੀ ਰਿਪੋਰਟ ‘ਤੇ ਬਾਗਚੀ ਨੇ ਕਿਹਾ ਕਿ ਉਹ ਉਸ ਥਾਂ ਤੋਂ ਲਗਭਗ 50-60 ਕਿਲੋਮੀਟਰ ਦੂਰ ਹਨ, ਜਿਥੇ ਭਾਰਤੀ ਵਿਦਿਆਰਥੀ ਫਸੇ ਹੋਏ ਹਨ।