ਯੂਕਰੇਨ ਨਾਲ ਛਿੜੀ ਜੰਗ ਵਿਚਾਲੇ ਰੂਸ ਤੇ ਅਮਰੀਕਾ ਵਿੱਚ ਤਣਾਅ ਵਧਾਉਣ ਵਾਲੀ ਇੱਕ ਹੋਰ ਖਬਰ ਆਈ ਹੈ। ਰੂਸ ਨੇ ਅਮਰੀਕੀ ਓਲੰਪਿਕ ਬਾਸਕੇਟਬਾਲ ਚੈਂਪੀਅਨ ਨੂੰ ਗ੍ਰਿਫਤਾਰ ਕਰ ਲਿਆ ਹੈ।
ਰੂਸ ਦੀ ਸੰਘੀ ਅਪਰਾਧ ਸੇਵਾ ਨੇ ਸ਼ਨੀਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਨਿਊਯਾਰਕ ਤੋਂ ਆਏ ਇੱਕ ਅਮਰੀਕੀ ਨਾਗਰਿਕ ਕੋਲ ਨਸ਼ੀਲਾ ਪਦਾਰਥ ਲੈਣ ਵਾਲੀ ਵੇਸ ਤੇ ਖਾਸ ਗੰਧ ਵਾਲਾ ਪਦਾਰਥ ਪਾਇਆ ਗਿਆ ਹੈ। ਬਿਆਨ ਮੁਤਾਬਕ ਮਾਹਰਾਂ ਨੇ ਪਾਇਆ ਕਿ ਇਹ ਨਸ਼ੀਲਾ ਲਿਕਵਿਡ ਹੈਸ਼ ਆਇਲ ਸੀ।
ਹਾਲਾਂਕਿ ਇਸ ਵਿੱਚ ਜੇਲ੍ਹ ਵਿੱਚ ਭੇਜੀ ਗਈ ਔਰਤ ਦੀ ਪਛਾਣ ਨਹੀਂ ਦੱਸੀ ਗਈ ਹੈ, ਪਰ ਇਹ ਕਿਹਾ ਹੈ ਕਿ ਉਹ ਯੂ.ਐੱਸ. ਨੈਸ਼ਨਲ ਬਾਸਕੇਟ ਐਸੋਸੀਏਸ਼ਨ ਦੀ ਮੈਂਬਰ ਰਹੀ ਹੈ। ਨਾਲ ਹੀ ਅਮਰੀਕੀ ਬਾਸਕੇਟਬਾਲ ਟੀਮ ਦੀ ਦੋ ਵਾਰ ਦੀ ਓਲੰਪਿਅਕ ਚੈਂਪੀਅਨ ਰਹੀ ਹੈ।
ਹਾਲਾਂਕਿ ਰੂਸੀ ਨਿਊਜ਼ ਏਜੰਸੀ ਤਾਸ ਨੇ ਇੱਕ ਜਾਂਚ ਅਧਿਕਾਰੀ ਦੇ ਹਵਾਲੇ ਨਾਲ ਖਿਡਾਰੀ ਦੀ ਪਛਾਣ ਬ੍ਰਿਟਨੀ ਗ੍ਰਿਨਰ ਵਜੋਂ ਕੀਤੀ ਹੈ। ਕਸਟਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਗ੍ਰਿਫਤਾਰ ਔਰਤ ਨੂੰ 5 ਤੋਂ 10 ਸਾਲ ਦੀ ਜੇਲ੍ਹ ਹੋ ਸਕਦੀ ਹੈ। ਕਈ ਮਹਿਲਾ ਬਾਸਕੇਟਬਾਲ ਖਿਡਾਰੀ ਯੂਰਪੀ ਲੀਗ ਵਿੱਚ ਵੀ ਖੇਡਦੇ ਹਨ, ਇਸ ਵਿੱਚ ਰੂਸੀ ਤੇ ਯੂਕਰੇਨੀ ਲੀਗ ਵੀ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -: