rashmi desai and umar riaz dance : ਮਸ਼ਹੂਰ ਟੀਵੀ ਅਦਾਕਾਰਾ ਰਸ਼ਮੀ ਦੇਸਾਈ ਬਿੱਗ ਬੌਸ ਵਿੱਚ ਨਜ਼ਰ ਆ ਚੁੱਕੀ ਹੈ। ਰਸ਼ਮੀ ਦੀ ਉਮਰ ਰਿਆਜ਼ ਨਾਲ ਨੇੜਤਾ ਨੇ ਸ਼ੋਅ ‘ਚ ਕਾਫੀ ਸੁਰਖੀਆਂ ਬਟੋਰੀਆਂ ਸਨ। ਦੋਹਾਂ ਨੂੰ ਕਈ ਵਾਰ ਇਕੱਠੇ ਦੇਖਿਆ ਜਾ ਚੁੱਕਾ ਹੈ। ਹੁਣ ਰਸ਼ਮੀ ਨੇ ਉਮਰ ਰਿਆਜ਼ ਨਾਲ ਡਾਂਸ ਦਾ ਇੱਕ ਹੋਰ ਵੀਡੀਓ ਪਾਇਆ ਹੈ। ਜਿਸ ਨੂੰ ਦੇਖ ਕੇ ਫੈਨਜ਼ ਕਾਫੀ ਖੁਸ਼ ਹਨ। ਰਸ਼ਮੀ ਦੇਸਾਈ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੀ ਤੇ ਉਮਰ ਰਿਆਜ਼ ਦੀ ਇੱਕ ਵੀਡੀਓ ਸ਼ੇਅਰ ਕੀਤੀ ਹੈ।
ਇਸ ਵੀਡੀਓ ਦੇ ਵਿੱਚ ਦੋਵੇਂ ਇੱਕ ਟ੍ਰੈਡਿੰਗ ਗੀਤ ਉੱਤੇ ਡਾਂਸ ਕਰ ਰਹੇ ਹਨ। ਫੈਨਜ਼ ਨੇ ਦੋਹਾਂ ਦੇ ਇਸ ਵੀਡੀਓ ਦੀ ਤਾਰੀਫ਼ ਕੀਤੀ ਹੈ ,ਜਿਸ ਤੋਂ ਬਾਅਦ ਦੋਵਾਂ ਦੇ ਫੈਨਜ਼ ਨੇ ਦੋਵਾਂ ਦੇ ਮਿਊਜ਼ਿਕ ਵੀਡੀਓ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ। ਦੋਵਾਂ ਦੇ ਪ੍ਰਸ਼ੰਸਕਾਂ ਨੇ ਦੋਵਾਂ ਦਾ ਇੱਕ ਨਿੱਕਨੇਮ, ਉਮਰਸ਼ ਵੀ ਰੱਖਿਆ ਹੈ। 2006 ਵਿੱਚ ਅਦਾਕਾਰੀ ਦੀ ਦੁਨੀਆ ਵਿੱਚ ਕਦਮ ਰੱਖਣ ਵਾਲੀ ਰਸ਼ਮੀ ਦੇਸਾਈ ਨੇ ਆਰਥਿਕ ਤੰਗੀ ਕਾਰਨ 16 ਸਾਲ ਦੀ ਉਮਰ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਇੱਕ ਇੰਟਰਵਿਊ ਦੌਰਾਨ ਰਸ਼ਮੀ ਦੇਸਾਈ ਨੇ ਆਪਣਾ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ‘ਮੇਰੀ ਮਾਂ ਸਿੰਗਲ ਪੇਰੈਂਟ ਸੀ।

ਇੱਕ ਸਮਾਂ ਸੀ ਜਦੋਂ ਸਾਡੇ ਕੋਲ ਦੋ ਵਕਤ ਦੀ ਰੋਟੀ ਲਈ ਵੀ ਪੈਸੇ ਨਹੀਂ ਸਨ। ਇਕੱਲੀ ਮਾਂ ਸਾਡਾ ਪੇਟ ਭਰਨ ਲਈ ਦਿਨ-ਰਾਤ ਮਿਹਨਤ ਕਰਦੀ ਸੀ। ਇਸ ਲਈ ਮੈਂ 16 ਸਾਲ ਦੀ ਉਮਰ ਵਿੱਚ ਕਮਾਈ ਕਰਨੀ ਸ਼ੁਰੂ ਕਰ ਦਿੱਤੀ। ਉਸ ਨੂੰ ਅਸਲ ਪਛਾਣ 2008 ਦੇ ਹਿੰਦੀ ਸੀਰੀਅਲ ‘ਉਤਰਨ’ ਤੋਂ ਮਿਲੀ। ਰਸ਼ਮੀ ਨੇ ਇਸ ਸੀਰੀਅਲ ‘ਚ ਤਾਪਸੀ ਦਾ ਕਿਰਦਾਰ ਨਿਭਾਇਆ ਸੀ। ਇਸ ਤੋਂ ਬਾਅਦ ਉਹ ਸਿਧਾਰਥ ਸ਼ੁਕਲਾ ਨਾਲ ਸੀਰੀਅਲ ‘ਦਿਲ ਸੇ ਦਿਲ ਤਕ’ ‘ਚ ਨਜ਼ਰ ਆਈ। ਉਹ ਬਿੱਗ ਬੌਸ 13 ਅਤੇ ਬਿੱਗ ਬੌਸ 15 ਦਾ ਵੀ ਹਿੱਸਾ ਵੀ ਰਹਿ ਚੁਕੀ ਹੈ।






















