ਯੂਕਰੇਨ ਤੇ ਰੂਸ ਵਿਚਾਲੇ ਜੰਗ ਲਗਾਤਾਰ 23ਵੇਂ ਦਿਨ ਵੀ ਜਾਰੀ ਹੈ। ਦੋਵਾਂ ਵਿੱਚੋਂ ਕੋਈ ਵੀ ਦੇਸ਼ ਇੱਕ-ਦੂਜੇ ਸਾਹਮਣੇ ਝੁਕਣ ਲਈ ਤਿਆਰ ਨਹੀਂ ਹੈ। ਵੱਡੀ ਗਿਣਤੀ ਵਿੱਚ ਲੋਕ ਇਸ ਤਬਾਹੀ ਦਾ ਸ਼ਿਕਾਰ ਹੋ ਰਹੇ ਹਨ। ਇਸ ਵਿਚਾਲੇ ਕੀਵ ਵਿੱਚ ਇੱਕ ਰਿਹਾਇਸ਼ੀ ਇਮਾਰਤ ਉੱਤੇ ਰੂਸੀ ਰਾਕੇਟ ਹਮਲੇ ਵਿੱਚ ਯੂਕਰੇਨ ਦੀ ਅਦਾਕਾਰਾ ਓਕਸਾਨਾ ਸ਼ਵੇਤਸ ਦੀ ਮੌਤ ਹੋ ਗਈ।
ਓਕਸਾਨਾ ਦੀ ਮੌਤ ਦੀ ‘ਦਿ ਯੰਗ ਥਿਏਟਰ’ ਨੇ ਕੀਤੀ। ਥਿਏਟਰ ਨੇ ਆਪਣੇ ਬਿਆਨ ਵਿੱਚ ਕਿਹਾ ਕਿ “ਕੀਵ ਵਿੱਚ ਇੱਕ ਰਿਹਾਇਸ਼ੀ ਇਮਾਰਤ ਉੱਤੇ ਰਾਕੇਟ ਗੋਲਾਬਾਰੀ ਦੌਰਾਨ ਯੂਕਰੇਨ ਦੀ ਇੱਕ ਉੱਘੀ ਕਲਾਕਾਰ ਓਕਸਾਨਾ ਸ਼ਵੇਟਸ ਦੀ ਮੌਤ ਹੋ ਗਈ।
ਹਾਲੀਵੁੱਡ ਰਿਪੋਰਟਰ ਮੁਤਾਬਕ ਓਕਸਾਨਾ 67 ਸਾਲ ਦੀ ਸੀ। ਉਸ ਨੂੰ ਯੂਕਰੇਨ ਦੇ ਸਭ ਤੋਂ ਉੱਚੇ ਕਲਾਤਮਕ ਸਨਮਾਨਾਂ ਵਿੱਚੋਂ ਇੱਕ ਨਾਲ ਸਨਮਾਨਿਤ ਕੀਤਾ ਗਿਆ ਸੀ, ਜਿਸ ਨੂੰ ‘ਯੂਕਰੇਨ ਦੀ ਸਨਮਾਨਿਤ ਕਲਾਕਾਰ’ ਵਜੋਂ ਟਾਈਟਲ ਦਿੱਤਾ ਜਾਂਦਾ ਸੀ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਦੱਸਣਯੋਗ ਹੈ ਕਿ ਰੂਸੀ ਫੌਜ ਨੇ ਪੱਛਮੀ ਯੂਕਰੇਨ ਵਿੱਚ ਲਵੀਵ ਹਵਾਈ ਅੱਡੇ ‘ਤੇ ਹਮਲਾ ਕ ਦਿੱਤਾ ਹੈ। ਇਸ ਹਮਲੇ ਵਿੱਚ ਭਾਰੀ ਨੁਕਸਾਨ ਦਾ ਖਦਸ਼ਾ ਹੈ। ਦੂਜੇ ਪਾਸੇ ਡੋਨੇਟਸਕ ਪੀਪਲ ਰਿਪਬਲਿਕ ਦੇ ਇੱਕ ਵੱਖਵਾਦੀ ਅਧਿਕਾਰੀ ਮੁਤਾਬਕ ਰੂਸ ਨੇ ਯੂਕਰੇਨ ਦੇ ਡੋਨਬਾਸ ਖੇਤਰ ‘ਤੇ ਇੱਕ ਨੋ-ਫਲਾਈ ਜ਼ੋਨ ਸਥਾਪਤ ਕੀਤਾ ਹੈ। ਸੰਯੁਕਤ ਰਾਸ਼ਟਰ ਨੇ ਯੂਕਰੇਨ ਵਿੱਚ ਰੂਸੀ ਹਮਲਾ ਸ਼ੁਰੂ ਹੋਣ ਦੇ ਬਾਅਦ ਤੋਂ 780 ਨਾਗਰਿਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।