RRR Marks Statue of Unity: ਸਾਊਥ ਸਿਨੇਮਾ ਦੀ ਮਸ਼ਹੂਰ ਫਿਲਮ ‘RRR’ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਲਈ ਤਿਆਰ ਹੈ। ਫੈਨਜ਼ ਇਸ ਦੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਨੂੰ ਇਸ ਦੀ ਰਿਲੀਜ਼ ਲਈ ਥੋੜਾ ਹੋਰ ਇੰਤਜ਼ਾਰ ਕਰਨਾ ਪਵੇਗਾ।
ਇਹ 25 ਮਾਰਚ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਅਜਿਹੇ ‘ਚ ਰਾਮ ਚਰਨ ਅਤੇ ਜੂਨੀਅਰ NTR ਸਟਾਰਰ ਫਿਲਮ ਨੂੰ ਪ੍ਰਮੋਟ ਕਰਨ ਦਾ ਇਕ ਵੀ ਮੌਕਾ ਹੱਥੋਂ ਨਹੀਂ ਜਾਣ ਦੇ ਰਹੇ ਹਨ। ਹੁਣ ਇਸ ਫਿਲਮ ਦਾ ਪ੍ਰਮੋਸ਼ਨ Statue of Unity ‘ਤੇ ਕੀਤਾ ਗਿਆ। ਜਿੱਥੋਂ ਦੋਵਾਂ ਸਿਤਾਰਿਆਂ ਦੀ ਹੱਥ ਮਿਲਾਉਂਦੇ ਹੋਏ ਫੋਟੋ ਵੀ ਸਾਹਮਣੇ ਆਈ ਹੈ। ਦੋਵੇਂ ਏਕਤਾ ਦੀ ਮਿਸਾਲ ਦੇ ਰਹੇ ਹਨ। ਇਸ ਦੇ ਨਾਲ ਹੀ ਇਹ ਫਿਲਮ ਸਟੈਚੂ ਆਫ ਯੂਨਿਟੀ ‘ਤੇ ਪ੍ਰਮੋਸ਼ਨ ਕਰਨ ਵਾਲੀ ਪਹਿਲੀ ਫਿਲਮ ਬਣ ਗਈ ਹੈ। ‘RRR’ ਦੀ ਟੀਮ 20 ਮਾਰਚ ਦੀ ਸਵੇਰ ਨੂੰ ਸਟੈਚੂ ਆਫ ਯੂਨਿਟੀ ਵਡੋਦਰਾ, ਗੁਜਰਾਤ ਪਹੁੰਚੀ। ਇਸ ਦੌਰਾਨ ਨਿਰਦੇਸ਼ਕ ਐਸਐਸ ਰਾਜਾਮੌਲੀ, ਰਾਮ ਚਰਨ ਅਤੇ ਜੂਨੀਅਰ ਐਨਟੀਆਰ ਇਕੱਠੇ ਨਜ਼ਰ ਆਏ। ਇਸ ਤਿਕੜੀ ਨੇ ਇਕੱਠੇ ਸਟੈਚੂ ਆਫ ਯੂਨਿਟੀ ਦੇ ਸਾਹਮਣੇ ਪੋਜ਼ ਦਿੱਤਾ ਅਤੇ ਨਾਲ ਹੀ ਹੱਥ ਮਿਲਾ ਕੇ ਏਕਤਾ ਦੀ ਮਿਸਾਲ ਦਿੱਤੀ। ਇਹ ਤਸਵੀਰਾਂ ਟਵਿਟਰ, ਇੰਸਟਾਗ੍ਰਾਮ ਵਰਗੇ ਪਲੇਟਫਾਰਮ ‘ਤੇ ਸ਼ੇਅਰ ਕੀਤੀਆਂ ਗਈਆਂ ਹਨ।
ਇਹ ਪਹਿਲੀ ਵਾਰ ਹੈ ਜਦੋਂ ਕਿਸੇ ਫਿਲਮ ਦੀ ਟੀਮ ਨੇ ਆਪਣੀ ਆਉਣ ਵਾਲੀ ਫਿਲਮ ਦੇ ਪ੍ਰਚਾਰ ਲਈ ਸਟੈਚੂ ਆਫ ਯੂਨਿਟੀ ਦਾ ਰੁਖ ਕੀਤਾ ਹੈ। ਰਾਮ ਚਰਨ ਅਤੇ ਜੂਨੀਅਰ ਐਨਟੀਆਰ ਨੂੰ ਫੋਟੋਆਂ ਵਿੱਚ ਆਪਣੇ ਸਿਗਨੇਚਰ ਪੋਜ਼ ਦਿੰਦੇ ਹੋਏ ਦੇਖਿਆ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਭਾਵੇਂ ‘RRR’ ਦੀ ਰਿਲੀਜ਼ ‘ਚ ਕੁਝ ਦਿਨ ਬਾਕੀ ਹਨ ਪਰ ਇਸ ਤੋਂ ਪਹਿਲਾਂ ਮੇਕਰਸ ਨੇ ਇਸ ਫਿਲਮ ਦਾ ਗੀਤ ‘ਸ਼ੋਲੇ’ ਰਿਲੀਜ਼ ਕਰ ਦਿੱਤਾ ਹੈ। ਜੇਕਰ ਫਿਲਮ ‘RRR’ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਸ ਦੀ ਕਹਾਣੀ ਆਜ਼ਾਦੀ ਘੁਲਾਟੀਆਂ ‘ਤੇ ਆਧਾਰਿਤ ਹੈ। ਇਸ ਵਿੱਚ ਤੁਹਾਨੂੰ ਕੋਮਾਰਾਮ ਭੀਮ ਅਤੇ ਅਲੂਰੀ ਸੀਤਾਰਮਾਰਾਜੂ ਦੀ ਕਹਾਣੀ ਦੇਖਣ ਨੂੰ ਮਿਲੇਗੀ।