ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਤੇ ਪੀਡੀਪੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ‘ਦਿ ਕਸ਼ਮੀਰ ਫਾਈਲਸ’ ਨੂੰ ਲੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਬੀਜੇਪੀ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਿਆ।
ਮਹਿਬੂਬਾ ਨੇ ਬੁੱਧਵਾਰ ਕਿਹਾ ਕਿ ਜਨਤਾ ਦੀਆਂ ਬੁਨਿਆਦੀ ਦਿੱਕਤਾਂ ਨੂੰ ਦੂਰ ਕਰਨ ਦੀ ਬਜਾਏ, ਭਗਵਾ ਪਾਰਟੀ ਖੁੱਲ੍ਹੇਆਮ ਦੇਸ਼ ਵਿੱਚ ਤਣਾਅ ਦਾ ਮਾਹੌਲ ਬਣਾਉਣ ਵਿੱਚ ਲੱਗੀ ਹੋਈ ਹੈ। ਬੀਜੇਪੀ ਨੂੰ ਕੀ ਪਤਾ ਕਿ ਕਸ਼ਮੀਰੀ ਪੰਡਤ ਕੀ ਹੁੰਦਾ ਹੈ। ਉਹ ਕਸ਼ਮੀਰੀ ਪੰਡਤਾਂ ਦੇ ਦੁੱਖ ਨੂੰ ਹਥਿਆਰ ਬਣਾ ਕੇ ਨਫਰਤ ਫੈਲਾਉਣਾ ਚਾਹੁੰਦੇ ਹਨ।
ਮਹਿਬੂਬਾ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਹਰ ਇੱਕ ਨੂੰ ਤਸ਼ੱਦਦਾਂ ਦਾ ਸਾਹਮਣਾ ਕਰਨਾ ਪਿਆ। ਜਿਸ ਤਰ੍ਹਾਂ ਬੀਜੇਪੀ ਤੇ ਪੀ.ਐੱਮ. ਮੋਦੀ ਫਿਲਮ ‘ਦਿ ਕਸ਼ਮੀਰ ਫਾਈਲਸ’ ਦੀ ਪ੍ਰਮੋਸ਼ਨ ਕਰ ਰਹੇ ਹਨ, ਜੇ ਉਸੇ ਤਰ੍ਹਾਂ ਪਿਛਲੇ 8 ਸਾਲ ਪਹਿਲਾਂ ਕਸ਼ਮੀਰੀ ਪੰਡਤਾਂ ਲਈ ਕੁਝ ਕੀਤਾ ਹੁੰਦਾ ਤਾਂ ਅੱਜ ਉਨ੍ਹਾਂ ਦੀ ਹਾਲਤ ਕੁਝ ਹੋਰ ਹੁੰਦੀ।
ਫਿਲਮ ਬਾਰੋ ਬੋਲਦਿਆਂ ਉੁਨ੍ਹਾਂ ਕਿਹਾ ਕਿ ਮੈਂ ‘ਦਿ ਕਸ਼ਮੀਰ ਫਾਈਲਸ’ ਨਹੀਂ ਵੇਖੀ। ਮੈਂ ਛੱਤੀਸਿੰਘਪੁਰਾ ਕਤਲਕਾਂਡ ਤੇ ਨਦੀਮਾਰਗ ਕਤਲਕਾਂਡ ਵੇਖਿਆ ਹੈ। 3 ਦਿਨ ਬਾਅਦ ਫੌਜ ਨੇ 7 ਮੁਸਲਮਾਨ ਮੁੰਡਿਆਂ ਨੂੰ ਚੁੱਕਿਆ ਤੇ ਉਨ੍ਹਾਂ ਨੂੰ ਮਾਰ ਦਿੱਤਾ। ਤਾਂ ਕੀ ਅਸੀਂ ਇਸ ਤੋਂ ਇਹ ਕਹਿ ਸਕਦੇ ਹਾਂ ਕਿ ਪੂਰੀ ਫੌਜ ਖਰਾਬ ਹੈ? ਮੁਫਤੀ ਨੇ ਪਹਿਲਾਂ ਕਿਹਾ ਸੀ ਕਿ ਬੀਜੇਪੀ ਦੇਸ਼ ਨੂੰ ਵੰਡਣਾ ਚਾਹੁੰਦੀ ਹੈ ਤੇ ਕਈ ਪਾਕਿਸਤਾਨ ਬਣਾਉਣਾ ਚਾਹੁੰਦੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਮਹਿਬੂਬਾ ਨੇ ਪੀਡੀਪੀ ਵਰਕਰ ਸੰਮੇਲਣ ਵਿੱਚ ਬੋਲਦਿਆਂ ਕਿਹਾ ਕਿ ਨਫਰਤ ਦਾ ਮਾਹੌਲ ਬਣਾ ਕੇ ਬੀਜੇਪੀ ਵੋਟ ਬੈਂਕ ਨੂੰ ਮਜ਼ਬੂਤ ਕਰਦੀ ਹੈ। ਅਸੀਂ 2014 ਤੋਂ ਵੇਖ ਰਹੇ ਹਾਂ ਕਿ ਬੀਜੇਪੀ ਤਣਾਅ ਵਾਲੀ ਬਿਆਨਬਾਜ਼ੀ ਦਾ ਸਿਆਸੀ ਫਾਇਦਾ ਕਿਵੇਂ ਚੁੱਕ ਰਹੀ ਹੈ। ਬੀਜੇਪੀ ‘ਤੇ ਹਮਲਾ ਜਾਰੀ ਰਖਦਿਆਂ ਉਨ੍ਹਾਂ ਕਿਹਾ ਕਿ ਇਮਸ਼ੋਲ ਮੁੱਦਿਆਂ ਨੂੰ ਉਠਾ ਕੇ ਭੋਲੀਭਾਲੀ ਜਨਤਾ ਨੂੰ ਧੋਖਾ ਦੇਣ ਤੋਂ ਇਲਾਵਾ ਬੀਜੇਪੀ ਨੇ ਕੁਝ ਨਹੀਂ ਕੀਤਾ ਹੈ।
ਸਰਕਾਰ ‘ਤੇ ਹਮਲਾ ਬੋਲਦਿਆਂ ਉਨ੍ਹਾਂ ਕਿਹਾ ਕਿ ਮੇਰੇ ਪਿਤਾ ਦੇ ਚਾਚਾ ਤੇ ਚਚੇਰੇ ਭਰਾ ਮਾਰੇ ਗਏ। ਅਸੀਂ ਚਾਹੁੰਦੇ ਹਾਂ ਕਿ ਹਿੰਸਾ ਬੰਦ ਹੋਵੇ। ਬੀਜੇਪੀ ਚਾਹੁੰਦੇ ਹਨ ਕਿ ਪਾਕਿਸਤਾਨ ਨਾਲ ਜੰਗ ਹੋਵੇ। ਉਹ ਹਿੰਦੂ-ਮੁਸਲਿਮ, ਜਿੰਨਾ, ਬਾਬਰ, ਔਰੰਗਜੇਬ ਬਾਰੇ ਗੱਲ ਕਰਦੇ ਹਨ, ਕੀ ਸੜਕ, ਸਿੰਚਾਈ, ਬੇਰੋਜ਼ਗਾਰੀਲ ਵਰਗੇ ਮੁੱਦੇ ਨਹੀਂ ਹਨ?