ਜੰਗ ਹਮੇਸ਼ਾ ਤਬਾਹੀ ਲੈ ਕੇ ਆਉਂਦੀ ਹੈ। ਯੂਕਰੇਨ ਤੇ ਰੂਸ ਦੀ ਜੰਗ ਵਿਚਾਲੇ ਹਜ਼ਾਰਾਂ ਲੋਕਾਂ ਦੀ ਮੌਤ ਹੋ ਰਹੀ ਹੈ। ਕਈਆਂ ਦੀ ਗੋਦ ਉਜੜ ਰਹੀ ਹੈ। ਇੱਕ 6 ਸਾਲ ਦਾ ਬੱਚਾ ਜੋ ਮਰਨ ਤੋਂ ਪਹਿਲਾਂ ਕਹਿ ਰਿਹਾ ਸੀ ਕਿ ‘ਮੈਂ ਮਰਨਾ ਨਹੀਂ ਚਾਹੁੰਦਾ’ ਅਗਲੇ ਹੀ ਪਲ ਆਪਣੀ ਮਾਂ ਦੇ ਹੀ ਹੱਥਾਂ ਵਿੱਚ ਇੱਕ ਲਾਸ਼ ਵਿੱਚ ਬਦਲ ਗਿਆ।
ਇਹ ਦਰਦਨਾਕ ਕਹਾਣੀ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਰਹਿਣ ਵਾਲੀ ਏਨਾ ਤੇ ਉਸ ਦੇ ਬੇਟੇ ਦੀ ਹੈ। ਜਦੋਂ ਰੂਸੀ ਫੌਜ ਵੱਲੋਂ ਕੀਵ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਤਾਂ ਏਨਾ ਨੇ ਆਪਣੀ 13 ਸਾਲ ਦੀ ਧੀ ਅਲੀਨਾ ਤੇ 6 ਸਾਲ ਦੇ ਬੇਟੇ ਮੈਕਸਿਮ ਨਾਲ ਸ਼ਹਿਰ ਛੱਡਣ ਦਾ ਫੈਸਲਾ ਕੀਤਾ। ਏਨਾ ਦੇ ਦੋਵੇਂ ਬੱਚੇ ਕਾਫੀ ਡਰੇ ਸਨ। ਜਦੋਂ ਉਹ ਘਰ ਛੱਡਣ ਦੀ ਤਿਆਰੀ ਕਰ ਰਹੇ ਸਨ 6 ਸਾਲਾਂ ਮੈਕਸਿਮ ਨੇ ਆਪਣੀ ਮਾਂ ਨੂੰ ਦੱਸਿਆ ਕਿ ਉਸ ਨੂੰ ਡਰ ਗਈ ਰਿਹਾ ਹੈ। ਉਸ ਨੇ ਕਿਹਾ, ‘ਮਾਂ, ਮੈਂ ਮਰਾਨ ਨਹੀਂ ਚਾਹੁੰਦਾ, ਮੈਂ ਬਹੁਤ ਛੋਟਾ ਹਾਂ’। ਬੇਟੇ ਦੇ ਮੂੰਹ ਤੋਂ ਇਹ ਗੱਲ ਸੁਣ ਕੇ ਮਾਂ ਦਾ ਕਲੇਜਾ ਭਰ ਆਇਆ। ਏਨਾ ਨੇ ਬੱਚੇ ਦੇ ਡਰ ਨੂੰ ਘੱਟ ਕਰਨ ਲਈ ਯਕੀਨ ਦਿਵਾਇਆ ਕਿ ਜਦੋਂ ਤੱਕ ਉਹ ਹੈ ਉਸ ਨੂੰ ਕੁਝ ਨਹੀਂ ਹੋਵੇਗਾ।
ਉਸ ਨੇ ਦੱਸਆ ਕਿ ਜਦੋਂ ਇਹ ਸਭ ਸ਼ੁਰੂ ਹੋਇਆ ਤਾਂ ਮੇਰੇ ਚਚੇਰੇ ਭਰਾ ਅਲੈਗਜ਼ੈਂਡਰ ਨੇ ਸਾਨੂੰ ਇਰਪਿਨ ਵਿੱਚ ਰਹਿਣ ਲਈ ਬੁਲਾਇਆ ਪਰ ਉਥੇ ਗੋਲੀਬਾਰੀ ਤੇਜ਼ ਹੋ ਗਈ। ਅਸੀਂ ਸ਼ਹਿਰ ਛੱਡਣ ਦਾ ਫੈਸਲਾ ਕੀਤਾ। ਅਸੀਂ ਸਾਰੇ ਕਾਰ ਰਾਹੀਂ ਜਾ ਰਹੇ ਸਨ। ਸਾਰੇ ਬੱਚੇ ਕਾਰ ਦੀ ਪਿਛਲੀ ਸੀਟ ‘ਤੇ ਸਨ ਤੇ ਮੈਕਸਿਮ ਮੇਰੀ ਗੋਦੀ ਵਿੱਚ।
ਅਸੀਂ ਦੋ ਯੂਕੇਰੀਅਨ ਮਿਲਟਰੀ ਚੈਕਪੋਸਟ ਪਾਰ ਕਰ ਲਏ। ਫਿਰ ਜਿਵੇਂ ਹੀ ਸਾਡੀ ਗੱਡੀ ਅੱਗੇ ਵਧੀ ਗੋਲੀਬਾਰੀ ਸ਼ੁਰੂ ਹੋ ਗਈ। ਅਲੈਗਜ਼ੈਂਡਰ ਗੱਡੀ ਚਲਾ ਰਿਹਾ ਸੀ। ਫਾਇਰਿੰਗ ਵਿੱਚ ਉਸ ਦੀ ਮੌਤ ਹੋ ਗਈ ਸੀ। ਉਸ ਦੀ ਪਤਨੀ ਨਤਾਲਿਆ ਨੂੰ ਘੱਟੋ-ਘੱਟ 10 ਗੋਲੀਆਂ ਲੱਗੀਆਂ। ਮੇਰੇ ਕੰਨ ਦੇ ਕੋਲ ਸਿਰ ਵਿੱਚ ਇੱਖ ਗੋਲੀ ਲੱਗੀ। ਅਲਾਨਾ ਦੇ ਸੱਜੇ ਹੱਥ ਦੇ ਖੱਬੇ ਗੋਡੇ ‘ਤੇ ਗੋਲੀ ਲੱਗੀ। ਮੈਂ ਜਦੋਂ ਮੈਕਸਿਮ ਨੂੰ ਕਾਰ ਤੋਂ ਕੱਢਿਆ ਤਾਂ ਉਹ ਮਰ ਚੁੱਕਾ ਸੀ। ਮੈਂ ਉਸ ਨੂੰ ਵੇਖ ਕੇ ਬੇਹੋਸ਼ ਹੋ ਗਈ। ਉਸ ਨੂੰ ਪਿੱਛੋਂ ਸੱਤ ਗੋਲੀਆਂ ਮਾਰੀਆਂ ਗਈਆਂ ਸਨ।
ਉਸ ਨੇ ਦੱਸਿਆ ਕਿ ਇਸ ਸਦਮੇ ਨਾਲ ਉਸ ਨੇ ਕੁਝ ਦਿਨ ਤਾਂ ਆਪਣੀ ਧੀ ਨਾਲ ਵੀ ਗੱਲ ਨਹੀਂ ਕੀਤੀ। ਮੈਨੂੰ ਮੈਕਸਿਮ ਦੀ ਲਾਸ਼ ਨੂੰ ਕਈ ਦਿਨਾਂ ਤੱਕ ਨਹੀਂ ਵੇਖਣ ਦਿੱਤਾ ਗਿਆ। ਆਖਰੀ ਵਾਰ ਉਸ ਨੂੰ ਮੁਰਦਾਘਰ ਵਿੱਚ ਵੇਖਿਆ। ਉਸ ਦੀ ਬਾਡੀ ਦੀ ਪਛਾਣ ਲਈ ਮੈਨੂੰ ਬੁਲਾਇਆ ਗਿਆ। ਮੈਨੂੰ ਸਰਜਰੀ ਲਈ ਕੀਵ ਦੇ ਹਸਪਤਾਲ ਵਿੱਚ ਟਰਾਂਸਫਰ ਕਰ ਦਿੱਤ ਗਿਆ। ਜਦੋਂ ਮੈਕਸਿਮ ਨੂੰ ਦਫਨਾਇਆ ਗਿਆ, ਉਦੋਂ ਮੇਰਾ ਇਲਾਜ ਚੱਲ ਰਿਹਾ ਸੀ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
31 ਸਾਲਾਂ ਏਨਾ ਨੇ ਦੱਸਿਆ ਕਿ ਉਸ ਦੇ ਪਹਿਲੇ ਵਿਆਹ ਤੋਂ ਧੀ ਅਲੀਨਾ ਹੋਈ। ਦੂਜੇ ਰਿਲੇਸ਼ਨਸ਼ਿਪ ਤੋਂ ਉਹ ਮੈਕਸਿਮ ਦੀ ਮਾਂ ਬਣੀ। ਉਹ ਦੋਵਾਂ ਬੱਚਿਆਂ ਨਾਲ ਕੀਵ ਦੇ ਇੱਕ ਬਹੁਤ ਛੋਟੇ ਫਲੈਟ ਵਿੱਚ ਰਹਿੰਦੀ ਸੀ। ਪੈਸਿਆਂ ਦੀ ਤੰਗੀ ਕਰਕੇ ਉਹ ਦੋ ਥਾਵਾਂ ‘ਤੇ ਸਫਾਈ ਦਾ ਕੰਮ ਕਰਦੀ ਸੀ। ਅਜਿਹੇ ਮਾਹੌਲ ਵਿੱਚ ਪਲਨ ਕਰਕੇ ਮੈਕਸਿਮ ਛੋਟੀ ਉਮਰ ਵਿੱਚ ਹੀ ਕਾਫੀ ਸਮਝਦਾਰ ਬੰਦੇ ਵਰਗਾ ਵਤੀਰਾ ਕਰਦਾ ਸੀ।
ਏਨਾ ਨੇ ਦੱਸਿਆ ਕਿ ਮੇਰੇ ਬੇਟੇ ਨੂੰ ਮੇਰੇ ਸਾਬਕਾ ਪਤੀ ਨੇ ਦਫਨਾਇਆ। ਮੈਕਸਿਮ ਦੇ ਪਿਤਾ ਨੇ ਮੇਰੇ ਮੈਸੇਜ ਦੇ ਬਾਵਜੂਦ ਕੋਈ ਜਵਾਬ ਨਹੀਂ ਦਿੱਤਾ। ਉਹ ਰੋਂਦੇ ਹੋਏ ਇੱਕੋ ਗੱਲ ਦੁਹਰਾਉਂਦੀ ਹੈ ਕਿ ‘ਮੈਨੂੰ ਮੈਕਸਿਮ ਨੂੰ ਬਚਾਉਣਾ ਚਾਹੀਦਾ ਸੀ। ਉਸ ਦੀ ਮਾਂ ਹੋਣ ਦੇ ਨਾਤੇ ਉਸ ਨੂੰ ਬਚਾਉਣਾ ਮੇਰੀ ਜ਼ਿੰਮੇਵਾਰੀ ਸੀ ਤੇ ਮੈਂ ਨਾਕਾਮ ਰਹੀ। ਮੇਰੇ ਕੋਲ ਜੀਊਣ ਲਈ ਕੁਝ ਨਹੀਂ ਬਚਿਆ।’