The Kashmir Files Collection Day 16 : ਨਿਰਦੇਸ਼ਕ ਵਿਵੇਕ ਅਗਨੀਹੋਤਰੀ ਦੀ ਫਿਲਮ ‘ਦਿ ਕਸ਼ਮੀਰ ਫਾਈਲਜ਼’ ਲਗਾਤਾਰ ਧਮਾਲ ਮਚਾ ਰਹੀ ਹੈ। ਕਸ਼ਮੀਰੀ ਪੰਡਤਾਂ ਦੀ ਦਰਦਨਾਕ ਕਹਾਣੀ ‘ਤੇ ਆਧਾਰਿਤ ਇਹ ਫਿਲਮ ਹੁਣ ਤੱਕ ‘ਰਾਧੇ ਸ਼ਿਆਮ’ ਅਤੇ ‘ਬੱਚਨ ਪਾਂਡੇ’ ਨੂੰ ਮਿੱਟੀ ‘ਚ ਮਿਲਾ ਚੁੱਕੀ ਹੈ ਅਤੇ ਹੁਣ ਇਸ ਦੇ ਸਾਹਮਣੇ ਐੱਸ.ਐੱਸ. ਰਾਜਾਮੌਲੀ ਦੀ ਵੱਡੇ ਬਜਟ ਵਾਲੀ ਫਿਲਮ ‘ਆਰ.ਆਰ.ਆਰ.’ ਹੈ। ਅਸਲ ‘ਚ 15ਵੇਂ ਦਿਨ ‘ਦਿ ਕਸ਼ਮੀਰ ਫਾਈਲਜ਼’ ਦਾ ਕਲੈਕਸ਼ਨ ਮਹਿਜ਼ 4.5 ਕਰੋੜ ਰੁਪਏ ਸੀ, ਜਿਸ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਕਿ ਹੁਣ ਫਿਲਮ ਢਲਾਨ ‘ਤੇ ਹੈ।
ਹਾਲਾਂਕਿ ਫਿਲਮ ਦੀ 16ਵੀਂ ਕਮਾਈ ‘ਚ ਇਕ ਵਾਰ ਫਿਰ ਉਛਾਲ ਆਇਆ ਹੈ। ਵਿਵੇਕ ਰੰਜਨ ਅਗਨੀਹੋਤਰੀ ਦੇ ਨਿਰਦੇਸ਼ਨ ‘ਚ ਬਣੀ ‘ਦਿ ਕਸ਼ਮੀਰ ਫਾਈਲਜ਼’ ਨੇ 16ਵੇਂ ਦਿਨ ਤੱਕ ਕੁੱਲ 219 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਸ਼ੁਰੂਆਤੀ ਰੁਝਾਨਾਂ ਦੇ ਅਨੁਸਾਰ, ਫਿਲਮ ਨੇ ਆਪਣੇ 16ਵੇਂ ਦਿਨ ਯਾਨੀ ਆਪਣੇ ਤੀਜੇ ਸ਼ਨੀਵਾਰ ਨੂੰ 8.30 ਕਰੋੜ ਰੁਪਏ ਇਕੱਠੇ ਕੀਤੇ। ਧਿਆਨ ਯੋਗ ਹੈ ਕਿ ਦਿ ਕਸ਼ਮੀਰ ਫਾਈਲਜ਼ ਮਹਿਜ਼ 15 ਕਰੋੜ ਰੁਪਏ ਵਿੱਚ ਪੂਰੀ ਹੋਈ ਸੀ।
ਇਸ ਦੇ ਨਾਲ ਹੀ ਫਿਲਮ ਦੀ ਛਪਾਈ ਅਤੇ ਪ੍ਰਮੋਸ਼ਨ ‘ਤੇ ਹੋਰ 10 ਕਰੋੜ ਰੁਪਏ ਖਰਚ ਕੀਤੇ ਗਏ। ਯਾਨੀ ਫਿਲਮ ਦੀ ਕੁੱਲ ਲਾਗਤ 25 ਕਰੋੜ ਰੁਪਏ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਫਿਲਮ ਇਤਿਹਾਸਕ ਬਲਾਕਬਸਟਰ ਸਾਬਤ ਹੋਈ ਹੈ ਪਰ ਤੀਜੇ ਹਫਤੇ ਇਸ ਦੀ ਕਮਾਈ ‘ਤੇ ਕਾਫੀ ਅਸਰ ਪਿਆ ਹੈ।
ਇਹ ਵੀ ਦੇਖੋ : ਪੰਜਾਬੀਆਂ ਨੂੰ ਮਿਲਣ ਜਾ ਰਹੀ 300 ਯੂਨਿਟ ਮੁਫ਼ਤ ਬਿਜਲੀ, ਸੁਣੋ ਕਿਵੇਂ ਲੱਗਣਗੇ ਪ੍ਰੀਪੇਡ ਮੀਟਰ?