ਮੁੰਬਈ ਇੰਡੀਅਨਜ਼ ਨੂੰ IPL 2022 ਦੇ ਆਪਣੇ ਪਹਿਲੇ ਮੈਚ ਵਿੱਚ ਦਿੱਲੀ ਕੈਪੀਟਲਜ਼ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ । ਮੁੰਬਈ ਦੀ ਟੀਮ ਇਸ ਮੈਚ ਵਿੱਚ ਇੱਕ ਵੱਡਾ ਟੀਚਾ ਰੱਖਣ ਦੇ ਬਾਵਜੂਦ ਰੋਮਾਂਚਕ ਢੰਗ ਨਾਲ ਹਾਰ ਗਈ । ਇਸ ਹਾਰ ਦੇ ਨਾਲ ਹੀ ਟੀਮ ਨੂੰ ਇੱਕ ਹੋਰ ਝਟਕਾ ਲੱਗਿਆ ਹੈ। ਟੀਮ ਦੇ ਕਪਤਾਨ ਰੋਹਿਤ ਸ਼ਰਮਾ ‘ਤੇ ਸਲੋ ਓਵਰ ਰੇਟ ਲਈ ਜੁਰਮਾਨਾ ਲਗਾਇਆ ਗਿਆ ਹੈ ।
ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ‘ਤੇ ਐਤਵਾਰ ਨੂੰ ਖੇਡੇ ਗਏ IPL ਮੈਚ ਵਿੱਚ ਸਲੋ ਓਵਰ ਰੇਟ ਲਈ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ । ਆਈਪੀਐਲ ਨੇ ਇੱਕ ਮੀਡੀਆ ਰੀਲੀਜ਼ ਵਿੱਚ ਕਿਹਾ ਕਿ ਮੁੰਬਈ ਇੰਡੀਅਨਜ਼ ‘ਤੇ 27 ਮਾਰਚ ਨੂੰ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ ਵਿੱਚ ਦਿੱਲੀ ਕੈਪੀਟਲਜ਼ ਦੇ ਖਿਲਾਫ ਟਾਟਾ ਇੰਡੀਅਨ ਪ੍ਰੀਮੀਅਰ ਲੀਗ 2022 ਦੇ ਮੈਚ ਦੌਰਾਨ ਸਲੋ ਓਵਰ ਰੇਟ ਬਣਾਈ ਰੱਖਣ ਲਈ ਜੁਰਮਾਨਾ ਲਗਾਇਆ ਗਿਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਓਵਰ ਰੇਟ ਨਾਲ ਜੁੜਿਆ ਇਹ ਟੀਮ ਦਾ ਪਹਿਲਾ ਅਪਰਾਧ ਹੈ, ਇਸ ਲਈ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ‘ਤੇ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ: ਚੰਡੀਗੜ੍ਹ ‘ਚ ਕੇਂਦਰੀ ਸੇਵਾ ਨਿਯਮ ਲਾਗੂ ‘ਤੇ ਖਹਿਰਾ ਬੋਲੇ-‘ਪੰਜਾਬ ਦੇ ਅਧਿਕਾਰਾਂ ‘ਤੇ ਡਾਕਾ ਮਾਰਿਆ’
ਦੱਸ ਦੇਈਏ ਕਿ ਮੈਚ ਦੌਰਾਨ ਸਾਰੀਆਂ ਟੀਮਾਂ ਨੂੰ ਇੱਕ ਤੈਅ ਸਮੇਂ ਦੇ ਅੰਦਰ ਆਪਣੇ ਕੋਟੇ ਦੇ 20 ਓਵਰ ਪੂਰੇ ਕਰਨੇ ਹੁੰਦੇ ਹਨ। ਅਜਿਹਾ ਨਾ ਹੋਣ ਕਾਰਨ ਹੀ ਸਲੋ ਓਵਰ ਰੇਟ ਦੇ ਤਹਿਤ ਜੁਰਮਾਨਾ ਲਗਾਇਆ ਜਾਂਦਾ ਹੈ। ਪਹਿਲੀ ਵਾਰ ਹੋਣ ‘ਤੇ ਮੈਚ ਫੀਸ ਕੱਟੀ ਜਾਂਦੀ ਹੈ , ਜੇਕਰ ਟੂਰਨਾਮੈਂਟ ਵਿੱਚ ਮੁੰਬਈ ਇੰਡੀਅਨਜ਼ ਵੱਲੋਂ ਦੁਬਾਰਾ ਇਹ ਗਲਤੀ ਦੁਹਰਾਈ ਜਾਂਦੀ ਹੈ ਤਾਂ ਵੱਡਾ ਐਕਸ਼ਨ ਵੀ ਲਿਆ ਆ ਸਕਦਾ ਹੈ।
ਜ਼ਿਕਰਯੋਗ ਹੈ ਕਿ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੁੰਬਈ ਦੀ ਟੀਮ ਨੇ 178 ਦੌੜਾਂ ਦਾ ਟੀਚਾ ਰੱਖਿਆ । ਇਸ ਦੌਰਾਨ ਰੋਹਿਤ ਨੇ 41 ਦੌੜਾਂ ਦੀ ਅਹਿਮ ਪਾਰੀ ਖੇਡੀ । ਜਦਕਿ ਈਸ਼ਾਨ ਕਿਸ਼ਨ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ 48 ਗੇਂਦਾਂ ਵਿੱਚ 11 ਚੌਕੇ ਤੇ 2 ਛੱਕਿਆਂ ਦੀ ਮਦਦ ਨਾਲ 81 ਦੌੜਾਂ ਬਣਾਈਆਂ । ਇਸ ਦੇ ਜਵਾਬ ਵਿੱਚ ਦਿੱਲੀ ਦੀ ਟੀਮ ਨੇ 18.2 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ‘ਤੇ ਮੈਚ ਜਿੱਤ ਲਿਆ ।
ਵੀਡੀਓ ਲਈ ਕਲਿੱਕ ਕਰੋ -: