ਯੂਕਰੇਨ ਅਤੇ ਰੂਸ ਵਿਚਾਲੇ ਜੰਗ ਦਾ ਅੱਜ 34ਵਾਂ ਦਿਨ ਹੈ । ਲਗਾਤਾਰ ਹੋ ਰਹੇ ਰੂਸੀ ਹਮਲਿਆਂ ਕਾਰਨ ਰੂਸ ਵਿੱਚ ਹਰ ਪਾਸੇ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ । ਕਈ ਸ਼ਹਿਰ ਤਬਾਹ ਹੋ ਚੁੱਕੇ ਹਨ। ਪਰ ਸਭ ਤੋਂ ਜ਼ਿਆਦਾ ਤਬਾਹੀ ਮਾਰੀਉਪੋਲ ਵਿੱਚ ਦੇਖਣ ਨੂੰ ਮਿਲ ਰਹੀ ਹੈ। ਰਿਪੋਰਟਾਂ ਮੁਤਾਬਕ ਇਸ ਸ਼ਹਿਰ ਵਿੱਚ ਰੂਸੀ ਹਮਲਿਆਂ ਵਿੱਚ ਲਗਭਗ 5 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਦਰਦ ਦੀ ਕਹਾਣੀ ਇੰਨੀ ਡੂੰਘੀ ਹੈ ਕਿ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਹਸਪਤਾਲ ਜ਼ਖ਼ਮੀਆਂ ਨਾਲ ਭਰੇ ਪਏ ਹਨ। ਕਦੋਂ ਕਿਹੜਾ ਬੰਬ ਪਲਾਂ ਵਿੱਚ ਜ਼ਿੰਦਗੀ ਖਤਮ ਕਰ ਦੇਵੇਗਾ, ਇਹ ਡਰ ਅੱਜ ਵੀ ਇੱਥੋਂ ਦੇ ਲੋਕਾਂ ਨੂੰ ਸਤਾ ਰਿਹਾ ਹੈ। ਹਾਲਾਤ ਇਹ ਹਨ ਕਿ ਮ੍ਰਿਤਕਾਂ ਨੂੰ ਪਾਰਕਾਂ ਅਤੇ ਸਕੂਲਾਂ ਵਿੱਚ ਦਫ਼ਨਾਇਆ ਜਾ ਰਿਹਾ ਹੈ। ਰੂਸ ਨੇ ਇੱਥੇ ਅਜਿਹੀ ਤਬਾਹੀ ਮਚਾਈ ਹੈ ਕਿ 90 ਫੀਸਦੀ ਇਮਾਰਤਾਂ ਖੰਡਰ ਵਿੱਚ ਤਬਦੀਲ ਹੋ ਗਈਆਂ ਹਨ। ਜਦੋਂ ਕਿ 40 ਫੀਸਦੀ ਇਮਾਰਤਾਂ ਅਜਿਹੀਆਂ ਹਨ ਜੋ ਪੂਰੀ ਤਰ੍ਹਾਂ ਜ਼ਮੀਨਦੋਜ਼ ਹੋ ਗਈਆਂ ਹਨ।
ਦੱਸ ਦੇਈਏ ਕਿ ਇਹ ਉਹੀ ਮਾਰੀਉਪੋਲ ਹੈ ਜਿਸ ਵਿੱਚ ਰੂਸ ਨੇ ਸਭ ਤੋਂ ਪਹਿਲਾਂ ਜੰਗਬੰਦੀ ਦਾ ਐਲਾਨ ਕੀਤਾ ਸੀ। ਕਿਹਾ ਗਿਆ ਸੀ ਕਿ ਜੰਗ ਵਿੱਚ ਫਸੇ ਲੋਕਾਂ ਨੂੰ ਇੱਥੋਂ ਕੱਢਿਆ ਜਾਵੇਗਾ। ਉਨ੍ਹਾਂ ਲਈ ਇੱਕ ਮਨੁੱਖੀ ਗਲਿਆਰਾ ਬਣਾਇਆ ਜਾਵੇਗਾ। ਸੁਰੱਖਿਅਤ ਰਸਤਾ ਉਪਲਬਧ ਕਰਵਾਇਆ ਜਾਵੇਗਾ ਤਾਂ ਜੋ ਲੋਕ ਆਸਾਨੀ ਨਾਲ ਇੱਥੋਂ ਨਿਕਲ ਸਕਣ। ਪਰ ਹੋਇਆ ਇਸ ਦੇ ਬਿਲਕੁਲ ਉਲਟ । ਕਿਉਂਕਿ ਇਸ ਸ਼ਹਿਰ ਵਿਚ ਰੂਸੀ ਫੌਜ ਨੇ ਸੜਕਾਂ ‘ਤੇ ਆ ਕੇ ਲੋਕਾਂ ‘ਤੇ ਅੰਨ੍ਹੇਵਾਹ ਹਮਲਾ ਕੀਤਾ ਹੈ ।
ਇਹ ਵੀ ਪੜ੍ਹੋ: ਸਿਹਤ ਮੰਤਰੀ ਡਾ. ਸਿੰਗਲਾ ਦਾ ਐਲਾਨ, ‘ਪੰਜਾਬ ‘ਚ 16,000 ਮੁਹੱਲਾ ਕਲੀਨਿਕ ਕਰਾਂਗੇ ਸਥਾਪਤ’
ਯੂਕਰੇਨ ਨੇ ਮਾਰੀਉਪੋਲ ਦੀ ਤਬਾਹੀ ਦੀ ਤੁਲਨਾ ਸੀਰੀਆ ਦੇ ਅਲੇਪਪੋ ਨਾਲ ਕੀਤੀ ਹੈ। ਦਾਅਵਾ ਕੀਤਾ ਗਿਆ ਹੈ ਕਿ ਮ੍ਰਿਤਕਾਂ ਨੂੰ ਕਬਰਸਤਾਨ ਤੱਕ ਲਿਜਾਣਾ ਮੁਸ਼ਕਲ ਹੋ ਰਿਹਾ ਹੈ। ਇਸ ਕਾਰਨ ਪਾਰਕਾਂ ਅਤੇ ਸਕੂਲਾਂ ਵਿੱਚ ਲਾਸ਼ਾਂ ਦੱਬੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਮਾਰੀਉਪੋਲ ਵਿੱਚ ਸੰਚਾਰ ਸੇਵਾ ਵੀ ਠੱਪ ਹੋ ਗਈ ਹੈ। ਲੋਕ ਆਪਣੇ ਪਰਿਵਾਰਾਂ ਨਾਲ ਗੱਲ ਨਹੀਂ ਕਰ ਪਾ ਰਹੇ ਹਨ । ਲੋਕ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਸੋਸ਼ਲ ਮੀਡੀਆ ‘ਤੇ ਨਿਰਭਰ ਹੋ ਗਏ ਹਨ।
ਦੱਸ ਦੇਈਏ ਕਿ ਰੂਸ ਦੀ ਕ੍ਰੂਰਤਾ ਦਾ ਆਲਮ ਅਜਿਹਾ ਰਿਹਾ ਹੈ ਕਿ ਫੌਜੀਆਂ ਨੇ ਉੱਥੇ ਇੱਕ ਸਕੂਲ ‘ਤੇ ਹਵਾਈ ਹਮਲਾ ਕਰ ਦਿੱਤਾ । ਇਸ ਸਕੂਲ ਵਿੱਚ 400 ਲੋਕਾਂ ਨੇ ਸ਼ਰਨ ਲਈ ਸੀ। ਸਾਫ਼ ਹੈ ਕਿ 33 ਦਿਨਾਂ ਵਿੱਚ ਯੂਕਰੇਨ ਦੇ ਮਾਰੀਉਪੋਲ ਸਮੇਤ ਕਈ ਸ਼ਹਿਰਾਂ ਦੀ ਸੂਰਤ ਬਦਲ ਗਈ ਹੈ । ਲੋਕ ਖਾਣ-ਪੀਣ ਲਈ ਚਿੰਤਤ ਹਨ। ਲੋਕਾਂ ਨੂੰ ਘੰਟਿਆਂ ਬੱਧੀ ਲੰਮੀਆਂ ਲਾਈਨਾਂ ਵਿੱਚ ਇੰਤਜ਼ਾਰ ਕਰਨ ਤੋਂ ਬਾਅਦ ਥੋੜ੍ਹਾ ਜਿਹਾ ਖਾਣਾ ਨਸੀਬ ਹੋ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: