ਪੰਜਾਬ ਸਰਕਾਰ ਵੱਲੋਂ ਪੁਲਿਸ ਵਿਭਾਗ ਵਿਚ ਵੱਡਾ ਫੇਰ ਬਦਲ ਕੀਤਾ ਗਿਆ ਹੈ। ਇਸ ਤਹਿਤ 13 ਜ਼ਿਲ੍ਹਿਆਂ ਦੇ ਐੱਸ. ਐੱਸ. ਪੀਜ਼ ਸਣੇ 6 ਜ਼ਿਲ੍ਹਿਆਂ ਦੇ ਡੀ. ਸੀ. ਬਦਲੇ ਗਏ ਹਨ। ਖਾਸ ਗੱਲ ਇਹ ਹੈ ਕਿ ਮੁੱਖ ਮੰਤਰੀ ਮਾਨ ਦੇ ਗ੍ਰਹਿ ਜ਼ਿਲਾ ਸੰਗਰੂਰ ਦੇ ਐੱਸ. ਐੱਸ. ਪੀ. ਸਵਪਨ ਸ਼ਰਮਾ ਤੇ ਡੀ. ਸੀ. ਰਾਮਵੀਰ ਨੂੰ ਵੀ ਹਟਾ ਦਿੱਤਾ ਗਿਆ ਹੈ।
ਹਰਜੀਤ ਸਿੰਘ ਨੂੰ ਮੋਹਾਲੀ ਤੋਂ ਬਦਲ ਕੇ ਗੁਰਦਾਸਪੁਰ ਦਾ ਐੱਸ. ਐੱਸ. ਪੀ. ਲਗਾਇਆ ਗਿਆ ਹੈ। ਧਰੁਮਣ ਨਿੰਬਲੇ ਨੂੰ ਹੁਸ਼ਿਆਰਪੁਰ ਤੋਂ ਬਦਲ ਕੇ ਮੁਕਤਸਰ ਦਾ SSP, ਅਲਕਾ ਮੀਨਾ ਨੂੰ ਬਰਨਾਲਾ ਤੋਂ ਬਦਲ ਕੇ ਮਾਲੇਰਕੋਟਲਾ ਦਾ ਐੱਸਐੱਸਪੀ, ਵਿਵੇਕਸ਼ੀਲ ਨੂੰ ਰੋਪੜ ਤੋਂ ਹਟਾ ਕੇ ਮੋਹਾਲੀ ਵਿਚ ਐੱਸਐੱਸਪੀ ਲਗਾਇਆ ਗਿਆ ਹੈ।
ਇਸੇ ਤਰ੍ਹਾਂ ਨਾਨਕ ਸਿੰਘ ਨੂੰ ਗੁਰਦਾਸਪੁਰ ਤੋਂ ਬਦਲ ਕੇ ਪਟਿਆਲਾ ਵਿਚ ਲਗਾਇਆ ਗਿਆ ਹੈ। ਸੰਦੀਪ ਗਰਗ ਨੂੰ ਪਟਿਆਲਾ ਤੋਂ ਬਦਲ ਕੇ ਰੋਪੜ ਦਾ ਐੱਸਐੱਸਪੀ ਲਗਾਇਆ ਗਿਆ ਹੈ। ਗੁਲਨੀਤ ਸਿੰਘ ਖੁਰਾਣਾ ਨੂੰ ਤਰਨਤਾਰਨ ਤੋਂ ਬਦਲ ਕੇ ਮੋਗਾ, ਚਰਨਜੀਤ ਸਿੰਘ ਨੂੰ ਮੋਗੇ ਤੋਂ ਬਦਲ ਕੇ ਫਿਰੋਜ਼ਪੁਰ, ਰਵਜੋਤ ਗਰੇਵਾਲ ਨੂੰ ਮਾਲੇਰਕੋਟਲਾ ਤੋਂ ਬਦਲ ਕੇ ਫਤਿਹਗੜ੍ਹ ਸਾਹਿਬ, ਸਰਤਾਜ ਚਹਿਲ ਨੂੰ ਫਤਿਹਗੜ੍ਹ ਸਾਹਿਬ ਤੋਂ ਬਦਲ ਕੇ ਹੁਸ਼ਿਆਰਪੁਰ ਵਿਚ ਐੱਸਐੱਸਪੀ ਲਗਾਇਆ ਗਿਆ ਤੇ ਮਨਦੀਪ ਸਿੱਧੂ ਨੂੰ ਵਿਜੀਲੈਂਸ ਬਿਊਰੋ ਪਟਿਆਲਾ ਤੋਂ ਬਦਲ ਕੇ ਸੰਗਰੂਰ ਦਾ ਐੱਸ. ਐੱਸ. ਪੀ ਲਗਾ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਇਸ ਤੋਂ ਇਲਾਵਾ 11 ਆਈਏਐੱਸ. ਅਫਸਰਾਂ ਨੂੰ ਵੀ ਟਰਾਂਸਫਰ ਕੀਤਾ ਗਿਆ ਹੈ। ਇਸ ਵਿਚ ਮਾਨਸਾ ਦੇ DC ਮੋਹਿੰਦਰਪਾਲ ਨੂੰ ਗ੍ਰਹਿ ਵਿਭਾਗ ਦਾ ਸਪੈਸ਼ਲ ਸੈਕ੍ਰੇਟਰੀ ਲਗਾਇਆ ਗਿਆ ਹੈ। ਸੰਗਰੂਰ ਦੇ ਡੀਸੀ ਰਾਮਵੀਰ ਨੂੰ ਰੋਜ਼ਗਾਰ ਦਾ ਡਾਇਰੈਕਟਰ ਜਨਰਲ, ਮੋਗਾ ਦੇ ਡੀਸੀ ਹਰੀਸ਼ ਨਾਇਰ ਨੂੰ ਕੁਮਾਰ ਸੌਰਭ ਰਾਜ ਦੀ ਜਗ੍ਹਾ ਬਰਨਾਲਾ ਦਾ ਡੀ. ਸੀ., ਕੁਮਾਰ ਅਮਿਤ ਨੂੰ ਸੀਐੱਮ ਦੈ ਸਪੈਸ਼ਲ ਪ੍ਰਿੰਸੀਪਲ ਸਕੱਤਰ ਦਾ ਚਾਰਜ ਦਿੱਤਾ ਗਿਆ ਹੈ। ਬਰਨਾਲਾ ਦੇ ਡੀਸੀ ਕੁਮਾਰ ਸੌਰਭ ਰਾਜ ਨੂੰ ਟੈਕਨੀਕਲ ਐਜੂਕੇਸ਼ਨ ਦਾ ਡਾਇਰੈਕਟਰ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ: ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੂੰ ਮਿਲੇ ਸਾਂਸਦ ਸੰਨੀ ਦਿਓਲ, ਧਾਰੀਵਾਲ ਵੂਲਨ ਮਿੱਲ ਮੁਲਾਜ਼ਮਾਂ ਦਾ ਚੁੱਕਿਆ ਮੁੱਦਾ
ਬਠਿੰਡਾ ਦੇ ਡੀਸੀ ਵਿਨੀਤ ਕੁਮਾਰ ਨੂੰ ਖੇਤੀਬਾੜੀ ਦਾ ਸਪੈਸ਼ਲ ਸਕੱਤਰ ਲਗਾਇਆ ਗਿਆ ਹੈ। ਤਰਨਤਾਰਨ ਦੇ ਡੀਸੀ ਕੁਲਵੰਤ ਸਿੰਘ ਨੂੰ ਮੋਗਾ ਦਾ ਡੀਸੀ ਲਗਾਇਆ ਗਿਆ ਹੈ। ਮੁੱਖ ਮੰਤਰੀ ਦੇ ਐਡੀਸ਼ਨਲ ਪ੍ਰਿੰਸੀਪਲ ਸੈਕ੍ਰੇਟਰੀ ਸ਼ੌਕਤ ਅਹਿਮਦ ਨੂੰ ਬਠਿੰਡਾ ਦਾ ਡੀਸੀ ਲਗਾਇਆ ਗਿਆ ਹੈ। ਜੀਤੇਂਦਰ ਜੋਰਵਾਲ ਹੁਣ ਸੰਗਰੂਰ ਦੇ ਨਵੇਂ ਡੀਸੀ ਹੋਣਗੇ। ਜਸਪ੍ਰੀਤ ਸਿੰਘ ਨੂੰ ਮਾਨਸਾ ਦਾ ਡੀਸੀ ਲਗਾਇਆ ਗਿਆ ਹੈ। ਹਿਮਾਂਸ਼ੂ ਜੈਨ ਨੂੰ ਏਡੀਸੀ ਹੁਸ਼ਿਆਰਪੁਰ ਤੋਂ ਬਦਲ ਕੇ ਸੀ. ਐੱਮ. ਦਾ ਐਡੀਸ਼ਨਲ ਸੈਕ੍ਰੇਟਰੀ ਲਗਾਇਆ ਗਿਆ ਹੈ। ਦਲਵਿੰਦਰ ਜੀਤ ਸਿੰਘ ਨੂੰ ਖੇਤੀ ਮਾਰਕੀਟਿੰਗ ਬੋਰਡ ਦਾ ਜੁਆਇੰਟ ਸੈਕ੍ਰੇਟਰੀ ਲਗਾਇਆ ਗਿਆ ਹੈ।