ਰੂਸ ਤੇ ਯੂਕਰੇਨ ਵਿਚਾਲੇ ਹਾਲੇ ਵੀ ਜੰਗ ਜਾਰੀ ਹੈ। ਇਸੇ ਵਿਚਾਲੇ ਵ੍ਹਾਈਟ ਹਾਊਸ ਦੇ ਚੀਫ਼ ਆਫ਼ ਸਟਾਫ਼ ਰਾਲ ਕਲੇਨ ਨੇ ਕਿਹਾ ਕਿ ਰੂਸ ਵਿਰੁੱਧ ਯੁੱਧ ਵਿੱਚ ਯੂਕਰੇਨ ਦੀ ਆਰਥਿਕ ਅਤੇ ਫੌਜੀ ਸਹਾਇਤਾ ਨੂੰ ਲੈ ਕੇ ਅਮਰੀਕਾ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ। ਉਨ੍ਹਾਂ ਨੇ ਇਸ ਯੁੱਧ ਨੂੰ ‘ਖ਼ਤਮ ਹੋਣ ਤੋਂ ਦੂਰ’ ਕਰਾਰ ਦਿੱਤਾ। ਕਲੇਨ ਨੇ ਯੂਕਰੇਨ ਦੇ ਉੱਤਰੀ ਹਿੱਸੇ ਵਿੱਚ ਰੂਸੀ ਫੌਜੀਆਂ ਨਾਲ ਲੜਨ ਦਾ ਸਿਹਰਾ ਯੂਕਰੇਨੀ ਲੋਕਾਂ ਨੂੰ ਦਿੱਤਾ ਅਤੇ ਕਿਹਾ ਕਿ ਅਮਰੀਕਾ ਅਤੇ ਉਸ ਦੇ ਸਾਂਝੇਦਾਰ ਉਸ ਦੇਸ਼ ਵਿੱਚ ਲਗਭਗ ਹਰ ਦਿਨ ਹਥਿਆਰ ਭੇਜ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਅਜਿਹੇ ਸੰਕੇਤ ਹਨ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਯੂਕਰੇਨ ਦੇ ਪੂਰਬੀ ਹਿੱਸਿਆਂ ਵਿੱਚ ਰੂਸੀ ਫੌਜੀਆਂ ਦੀ ਨਵੇਂ ਸਿਰੇ ਤੋਂ ਤਾਇਨਾਤੀ ਕਰ ਰਹੇ ਹਨ।
ਕਲੇਨ ਨੇ ਕਿਹਾ ਕਿ ਇਹ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ‘ਤੇ ਨਿਰਭਰ ਕਰਦਾ ਹੈ ਕਿ ਕੀ ਉਹ ਰੂਸ ਨੂੰ ਯੂਕਰੇਨ ਦੇ ਪੂਰਬੀ ਹਿੱਸੇ ‘ਤੇ ਕਬਜ਼ੇ ਦੇ ਸਿਆਸੀ ਟੀਚੇ ਨੂੰ ਪੂਰਾ ਕਰਨ ਦੀ ਇਜਾਜ਼ਤ ਦਿੰਦੇ ਹਨ ਜਾਂ ਨਹੀਂ ਪਰ ਅਮਰੀਕਾ ਦਾ ਰੁਖ਼ ਹੈ ਕਿ ਇਸ ਹਮਲੇ ਦਾ ਫੌਜੀ ਭਵਿੱਖ ਪਿੱਛੇ ਹਟਣ ਵਾਲਾ ਹੋਣਾ ਚਾਹੀਦਾ । ਉਨ੍ਹਾਂ ਕਿਹਾ ਕਿ ਜਿੱਥੇ ਤੱਕ ਪੂਰਬੀ ਯੂਕਰੇਨ ‘ਤੇ ਸੰਭਾਵਿਤ ਰੂਸੀ ਕਬਜ਼ੇ ਦਾ ਸਵਾਲ ਹੈ ਤਾਂ ਮੈਂ ਕਹਿ ਸਕਦਾ ਹਾਂ ਕਿ ਜਿਵੇਂ ਰਾਸ਼ਟਰਪਤੀ ਜ਼ੇਲੇਂਸਕੀ ਨੇ ਕਿਹਾ ਕਿ ਇਹ ਉਨ੍ਹਾਂ ਲਈ ਸਵੀਕਾਰਨਯੋਗ ਨਹੀਂ ਹੋਵੇਗਾ ਅਤੇ ਅਸੀਂ ਉਨ੍ਹਾਂ ਦੀ ਫੌਜ, ਆਰਥਿਕ ਅਤੇ ਮਨੁੱਖੀ ਤਰੀਕੇ ਨਾਲ ਮਦਦ ਕਰਨ ਜਾ ਰਹੇ ਹਾਂ।
ਇਹ ਵੀ ਪੜ੍ਹੋ: ਅਮਰੀਕਾ : ਕੈਲੀਫੋਰਨੀਆ ਦੇ ਭੀੜ-ਭੜੱਕੇ ਵਾਲੇ ਇਲਾਕੇ ‘ਚ ਅੰਨ੍ਹੇਵਾਹ ਫਾਇਰਿੰਗ, 6 ਮੌਤਾਂ, 9 ਜ਼ਖਮੀ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਜ਼ੇਲੇਂਸਕੀ ਨੇ ਸ਼ਨੀਵਾਰ ਰਾਤ ਦੇਸ਼ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਯੂਕਰੇਨ ਜਾਣਦਾ ਹੈ ਕਿ ਰੂਸ ਦੇ ਕੋਲ ਯੂਕਰੇਨ ਦੇ ਪੂਰਬ ਅਤੇ ਦੱਖਣ ਵਿੱਚ ਜ਼ਿਆਦਾ ਦਬਾਅ ਬਣਾਉਣ ਲਈ ਸੁਰੱਖਿਆ ਬਲ ਮੌਜੂਦ ਹਨ। ਉਨ੍ਹਾਂ ਨੇ ਕਿਹਾ ਕਿ ਰੂਸੀ ਫੌਜਾਂ ਦਾ ਟੀਚਾ ਕੀ ਹੈ? ਉਹ ਡੋਨਬਾਸ ਅਤੇ ਯੂਕਰੇਨ ਦੇ ਦੱਖਣ ‘ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਸਾਡਾ ਟੀਚਾ ਕੀ ਹੈ? ਆਪਣੀ, ਆਪਣੀ ਆਜ਼ਾਦੀ, ਆਪਣੀ ਜ਼ਮੀਨ ਅਤੇ ਆਪਣੇ ਲੋਕਾਂ ਦੀ ਰੱਖਿਆ ਕਰਨਾ ।
ਵੀਡੀਓ ਲਈ ਕਲਿੱਕ ਕਰੋ -: