Irregular Periods reasons: ਪੀਰੀਅਡਜ਼ ਔਰਤਾਂ ‘ਚ ਹੋਣ ਵਾਲਾ ਇੱਕ ਨੈਚੂਰਲ ਪ੍ਰੋਸੈਸ ਹੈ, ਜੋ 21 ਤੋਂ 30 ਦਿਨ ਦਾ ਹੁੰਦਾ ਹੈ। ਪਰ ਵਿਗੜਦੇ ਲਾਈਫਸਟਾਈਲ ਕਾਰਨ ਔਰਤਾਂ ਨੂੰ ਪੀਰੀਅਡਜ਼ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੀਰੀਅਡਜ਼ ਸਮੇਂ ਸਿਰ ਨਾ ਆਉਣਾ, ਘੱਟ ਜਾਂ ਵੱਧ ਆਉਣਾ, ਰੁਕ-ਰੁਕ ਕੇ ਆਉਣਾ ਵਰਗੀਆਂ ਸਮੱਸਿਆਵਾਂ ਆਮ ਹੋ ਗਈਆਂ ਹਨ। ਅਨਿਯਮਿਤ ਪੀਰੀਅਡਜ਼ ਨੂੰ ਡਾਕਟਰੀ ਭਾਸ਼ਾ ‘ਚ ਓਲੀਗੋਮੇਨੋਰੀਆ ਵੀ ਕਿਹਾ ਜਾਂਦਾ ਹੈ ਜੋ ਅੱਗੇ ਚੱਲਕੇ ਪ੍ਰੈਗਨੈਂਸੀ ‘ਚ ਸਮੱਸਿਆਵਾਂ ਪੈਦਾ ਕਰਦੀ ਹੈ। ਔਰਤਾਂ ‘ਚ ਅਨਿਯਮਿਤ ਪੀਰੀਅਡਜ਼ ਦੇ ਕਈ ਕਾਰਨ ਹੋ ਸਕਦੇ ਹਨ ਅਤੇ ਇਸ ਲਈ ਆਓ ਅੱਜ ਅਸੀਂ ਤੁਹਾਨੂੰ ਉਨ੍ਹਾਂ ਬਾਰੇ ਦੱਸਾਂਗੇ।
ਜ਼ਿਆਦਾ ਤਣਾਅ ਲੈਣਾ: ਜ਼ਿਆਦਾ ਤਣਾਅ ਦਾ ਅਸਰ ਪੀਰੀਅਡਜ਼ ‘ਤੇ ਵੀ ਪੈਂਦਾ ਹੈ। ਤਣਾਅ ovulation ਪੈਟਰਨ ਨੂੰ ਬਦਲ ਦਿੰਦਾ ਹੈ ਜਿਸ ਨਾਲ ਆਂਡੇ ਨਿਕਲਣ ‘ਚ ਦੇਰੀ ਹੋ ਸਕਦੀ ਹੈ। ਜਦੋਂ ਓਵੂਲੇਸ਼ਨ ਨਹੀਂ ਹੁੰਦਾ ਹੈ ਤਾਂ ਪੀਰੀਅਡਜ਼ ਵੀ ਨਹੀਂ ਹੁੰਦੇ ਹਨ।
ਭਾਰ ਵਧਣਾ ਜਾਂ ਘਟਣਾ: ਅਚਾਨਕ ਭਾਰ ਵਧਣਾ ਜਾਂ ਭਾਰ ਘਟਣਾ ਪ੍ਰਜਨਨ ਚੱਕਰ ‘ਤੇ ਬਹੁਤ ਦਬਾਅ ਪਾਉਂਦਾ ਹੈ। ਇਸ ਕਾਰਨ ਪੀਰੀਅਡਜ ਜਾਂ ਤਾਂ ਅਨਿਯਮਿਤ ਹੋ ਜਾਂਦੇ ਹਨ ਜਾਂ ਪੂਰੀ ਤਰ੍ਹਾਂ ਬੰਦ ਹੋ ਜਾਂਦੇ ਹਨ।
Prescription ਦਵਾਈਆਂ: ਕੁਝ ਦਵਾਈਆਂ ਵੀ ਪੀਰੀਅਡਸ ਪੈਟਰਨ ਨੂੰ ਬਦਲ ਸਕਦੀਆਂ ਹਨ। ਅਜਿਹੀਆਂ ਦਵਾਈਆਂ ‘ਚ ਆਮ ਤੌਰ ‘ਤੇ ਬਰਥ ਕੰਟਰੋਲ ਪਿਲਜ਼, ਗਰਭ-ਨਿਰੋਧ ਲਈ ਵਰਤੇ ਜਾਣ ਵਾਲੇ ਕੁਝ ਬ੍ਰਾਂਡਾਂ ਦੇ ਅੰਦਰੂਨੀ ਯੰਤਰਾਂ (IUDs), ਕੈਂਸਰ ਦੀਆਂ ਦਵਾਈਆਂ, ਖੂਨ ਨੂੰ ਪਤਲਾ ਕਰਨ ਵਾਲੀਆਂ ਦਵਾਈਆਂ, ਐਂਟੀਬਾਇਓਟਿਕਸ ਅਤੇ ਐਂਟੀ-ਸਾਈਕੋਟਿਕ ਦਵਾਈਆਂ ਸ਼ਾਮਲ ਹਨ।
ਇਹ ਬੀਮਾਰੀਆਂ ਵੀ ਹਨ ਕਾਰਨ: ਥਾਇਰਾਇਡ, ਗੁਰਦੇ ਦੀਆਂ ਸਮੱਸਿਆਵਾਂ ਅਤੇ ਅਨਕੰਟਰੋਲ ਸ਼ੂਗਰ, ਪੀਸੀਓਐਸ ਅਤੇ ਪੀਸੀਓਡੀ ਵਰਗੀਆਂ ਹਾਰਮੋਨਲ ਬਿਮਾਰੀਆਂ ਵੀ ਪੀਰੀਅਡ ਸਰਕਲ ‘ਤੇ ਅਸਰ ਪਾਉਂਦੇ ਹਨ।
ਰਸੌਲੀਆਂ: ਫਾਈਬਰੋਇਡਜ਼ ਅਤੇ ਪੌਲੀਪਸ ਵਰਗੇ ਸੁਭਾਵਕ ਵਾਧੇ ਵੀ ਇੱਕ ਔਰਤ ਦੇ ਮਾਹਵਾਰੀ ਨੂੰ ਪ੍ਰਭਾਵਿਤ ਕਰ ਸਕਦੇ ਹਨ। ਹਾਲਾਂਕਿ ਇਹ ਕੈਂਸਰ ਨਹੀਂ ਹਨ ਪਰ ਇਹ ਪੀਰੀਅਡਜ਼ ਦੇ ਪੈਟਰਨ ਨੂੰ ਬਦਲ ਸਕਦੇ ਹਨ।
ਕੈਂਸਰ: ਕੁਝ ਕੈਂਸਰ ਜਿਵੇਂ ਕਿ ਸਰਵਾਈਕਲ ਕੈਂਸਰ, ਐਂਡੋਮੈਟਰੀਅਲ ਕੈਂਸਰ ਅਤੇ ਗਰੱਭਾਸ਼ਯ ਸਾਰਕੋਮਾ ਦੇ ਕਾਰਨ ਵੀ ਅਨਿਯਮਿਤ periods ਹੋ ਸਕਦੇ ਹਨ। ਸਿਰਫ਼ ਇੱਕ ਜਾਂ ਦੋ ਵਾਰ ਪੀਰੀਅਡਜ਼ ਅਨਿਯਮਿਤ ਹੋਣਾ ਚਿੰਤਾ ਦਾ ਕਾਰਨ ਨਹੀਂ ਹੈ। ਹਾਲਾਂਕਿ ਜੇਕਰ ਅਨਿਯਮਿਤਤਾ ਤਿੰਨ ਤੋਂ ਵੱਧ ਚੱਕਰਾਂ ਲਈ ਜਾਰੀ ਰਹਿੰਦੀ ਹੈ, ਤਾਂ ਆਪਣੇ ਗਾਇਨੀਕੋਲੋਜਿਸਟ ਤੋਂ ਜਾਂਚ ਕਰਵਾਓ।