Summer eye redness tips: ਤੇਜ਼ ਧੁੱਪ ‘ਚ ਘੁੰਮਣ ਜਾਂ ਧੂੜ-ਮਿੱਟੀ ਦੇ ਸੰਪਰਕ ‘ਚ ਆਉਣ ਕਾਰਨ ਅੱਖਾਂ ਲਾਲ ਹੋਣ ਲੱਗਦੀਆਂ ਹਨ। ਇਸ ਤੋਂ ਇਲਾਵਾ ਕਈ ਵਾਰ ਖੁਜਲੀ ਅਤੇ ਅੱਖਾਂ ਦੀਆਂ ਖੂਨ ਦੀਆਂ ਨਾੜੀਆਂ ‘ਚ ਸੋਜ ਜਾਂ ਇਨਫੈਕਸ਼ਨ ਕਾਰਨ ਇਹ ਲਾਲ ਦਿਖਾਈ ਦੇਣ ਲੱਗਦੀ ਹੈ। ਅਜਿਹੇ ‘ਚ ਅੱਖਾਂ ‘ਚ ਜਲਣ, ਸਟਿੰਗ ਆਦਿ ਦੀ ਸਮੱਸਿਆ ਵੀ ਪਰੇਸ਼ਾਨ ਹੋਣ ਲੱਗਦੀ ਹੈ। ਇਸ ਲਈ ਆਓ ਅੱਜ ਅਸੀਂ ਤੁਹਾਨੂੰ ਅੱਖਾਂ ਦੇ ਲਾਲ ਹੋਣ ਦਾ ਕਾਰਨ ਅਤੇ ਇਸ ਤੋਂ ਬਚਣ ਦੇ ਕੁਝ ਘਰੇਲੂ ਨੁਸਖੇ…
ਅੱਖਾਂ ਨਾਲ ਜੁੜੀ ਇਹ ਸਮੱਸਿਆ ਹੋਣ ਦੇ ਕਾਰਨ
- ਲੰਬੇ ਸਮੇਂ ਤੱਕ ਧੁੱਪ ‘ਚ ਰਹਿਣਾ
- ਮਿੱਟੀ, ਧੂੜ, ਗੰਦਗੀ ਅੱਖਾਂ ‘ਚ ਚਲੇ ਜਾਣਾ
- ਅੱਖਾਂ ਦੇ ਆਸਪਾਸ ਖੂਨ ਦੀਆਂ ਨਾੜੀਆਂ ‘ਚ ਸੋਜ਼
- ਅੱਖਾਂ ਨੂੰ ਕਿਸੇ ਵੀ ਕਿਸਮ ਦੀ ਐਲਰਜੀ ਹੋਣਾ
- ਬੈਕਟੀਰੀਆ ਜਾਂ ਵਾਇਰਸਾਂ ਕਾਰਨ ਅੱਖਾਂ ਲਾਲ ਅਤੇ ਸੁੱਜ ਸਕਦੀਆਂ ਹਨ
- ਸਰਦੀ, ਜ਼ੁਕਾਮ, ਫਲੂ ਜਾਂ ਬੁਖਾਰ ਹੋਣਾ
- ਡ੍ਰਾਈ ਹਵਾ ਵਹਿਣਾ
ਲਾਲ ਅੱਖਾਂ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖ਼ੇ
ਆਈਸ ਪੈਕ: ਜੇਕਰ ਤੁਹਾਡੀਆਂ ਅੱਖਾਂ ਲਾਲ ਹੋ ਗਈਆਂ ਹਨ ਜਾਂ ਉਨ੍ਹਾਂ ‘ਚ ਜਲਨ ਅਤੇ ਖਾਰਸ਼ ਹੋ ਰਹੀ ਹੈ ਤਾਂ ਤੁਸੀਂ ਆਈਸ ਪੈਕ ਦੀ ਵਰਤੋਂ ਕਰ ਸਕਦੇ ਹੋ। ਇਹ ਤੁਹਾਨੂੰ ਬਾਜ਼ਾਰ ‘ਚ ਆਸਾਨੀ ਨਾਲ ਮਿਲ ਜਾਵੇਗਾ। ਇਸ ਨੂੰ ਬੰਦ ਅੱਖਾਂ ‘ਤੇ 3-5 ਮਿੰਟ ਸੇਕੋ। ਇਸ ਨਾਲ ਤੁਹਾਡੀਆਂ ਅੱਖਾਂ ਦੀ ਜਲਨ, ਖੁਜਲੀ ਸ਼ਾਂਤ ਹੋਵੇਗੀ। ਅੱਖਾਂ ਦੇ ਲਾਲਪਣ ਅਤੇ ਸੋਜ ਦੀ ਸਮੱਸਿਆ ਤੋਂ ਵੀ ਰਾਹਤ ਮਿਲੇਗੀ।
ਖੀਰਾ: ਅੱਖਾਂ ਦੀਆਂ ਸਮੱਸਿਆਵਾਂ ਤੋਂ ਰਾਹਤ ਪਾਉਣ ਲਈ ਤੁਸੀਂ ਖੀਰੇ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਲਈ ਖੀਰੇ ਨੂੰ ਗੋਲ ਸਲਾਈਸ ‘ਚ ਕੱਟਕੇ ਕੁਝ ਦੇਰ ਬੰਦ ਅੱਖਾਂ ‘ਤੇ ਰੱਖੋ। ਇਸ ਪ੍ਰਕਿਰਿਆ ਨੂੰ ਦਿਨ ‘ਚ 2-3 ਵਾਰ ਦੁਹਰਾਓ। ਖੀਰੇ ‘ਚ ਮੌਜੂਦ ਕੂਲਿੰਗ ਗੁਣ ਬਲੱਡ ਵੇਸਲਜ ‘ਚ ਆਈ ਸੋਜ ਨੂੰ ਘੱਟ ਕਰਨ ਅਤੇ ਅੱਖਾਂ ਦੀ ਲਾਲੀ ਨੂੰ ਦੂਰ ਕਰਦੇ ਹਨ।
ਸ਼ਹਿਦ ਅਤੇ ਦੁੱਧ: ਲਾਲ ਅੱਖਾਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਸ਼ਹਿਦ ਅਤੇ ਦੁੱਧ ਦੀ ਵਰਤੋਂ ਵੀ ਕਰ ਸਕਦੇ ਹੋ। ਇਸ ਦੇ ਲਈ ਇਕ ਕੌਲੀ ‘ਚ 1-1 ਚੱਮਚ ਠੰਡਾ ਦੁੱਧ, ਸ਼ਹਿਦ ਲਓ। ਇਸ ਤੋਂ ਬਾਅਦ ਮਿਸ਼ਰਣ ‘ਚ ਕੋਟਨ ਪੈਡ ਨੂੰ ਡੁਬੋ ਕੇ ਬੰਦ ਅੱਖਾਂ ‘ਤੇ 5-10 ਮਿੰਟ ਲਈ ਰੱਖੋ। ਇਸ ਤੋਂ ਬਾਅਦ ਚਿਹਰੇ ਨੂੰ ਗਿੱਲੇ ਕੱਪੜੇ ਜਾਂ ਠੰਡੇ ਪਾਣੀ ਨਾਲ ਧੋ ਲਓ। ਦਿਨ ‘ਚ 2-3 ਵਾਰ ਅਜਿਹਾ ਕਰਨ ਨਾਲ ਤੁਹਾਨੂੰ ਆਰਾਮ ਮਹਿਸੂਸ ਹੋਵੇਗਾ।
ਐਲੋਵੇਰਾ ਜੈੱਲ: ਐਲੋਵੇਰਾ ਜੈੱਲ ਪਲਾਂਟ ਹਰ ਘਰ ‘ਚ ਆਸਾਨੀ ਨਾਲ ਮਿਲ ਜਾਂਦਾ ਹੈ। ਅਜਿਹੇ ‘ਚ ਜੇਕਰ ਇਹ ਤੁਹਾਡੇ ਘਰ ‘ਚ ਵੀ ਹੈ ਤਾਂ ਤੁਸੀਂ ਅੱਖਾਂ ‘ਚ ਸੋਜ, ਅੱਖਾਂ ‘ਚ ਜਲਨ, ਦਰਦ, ਲਾਲੀ ਆਦਿ ਦੀ ਸਮੱਸਿਆ ਨੂੰ ਦੂਰ ਕਰ ਸਕਦੇ ਹੋ। ਇਸਦੇ ਲਈ ਇੱਕ ਕੌਲੀ ‘ਚ 2 ਚੱਮਚ ਐਲੋਵੇਰਾ ਜੈੱਲ ਅਤੇ ਥੋੜਾ ਜਿਹਾ ਪਾਣੀ ਪਾ ਕੇ ਮਿਕਸਰ ‘ਚ ਬਲੈਂਡ ਕਰੋ। ਫਿਰ ਇਸ ਨੂੰ 2 ਘੰਟੇ ਲਈ ਫਰਿੱਜ ‘ਚ ਰੱਖੋ। ਬਾਅਦ ‘ਚ ਰੂੰ ਨੂੰ ਮਿਸ਼ਰਣ ‘ਚ ਡੁਬੋ ਕੇ ਬੰਦ ਅੱਖਾਂ ‘ਤੇ 10 ਮਿੰਟ ਲਈ ਰੱਖੋ। ਇਸ ‘ਚ ਮੌਜੂਦ ਐਂਟੀ-ਇੰਫਲੇਮੇਟਰੀ, ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ ਗੁਣ ਅੱਖਾਂ ਦੀ ਲਾਲੀ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ ‘ਚ ਮਦਦ ਕਰਨਗੇ।
ਆਲੂ: ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚਣ ਲਈ ਤੁਸੀਂ ਆਲੂ ਦੀ ਵਰਤੋਂ ਵੀ ਕਰ ਸਕਦੇ ਹੋ। ਇਸ ‘ਚ ਮੌਜੂਦ ਐਸਟ੍ਰਿੰਜੈਂਟ ਗੁਣ ਅੱਖਾਂ ਦੇ ਆਲੇ-ਦੁਆਲੇ ਦੀ ਬਲੱਡ ਵੇਸਲਜ ਨੂੰ ਸੁੰਗੜਨ ‘ਚ ਮਦਦ ਕਰਦੇ ਹਨ। ਇਸ ਤਰ੍ਹਾਂ ਇਸ ਨਾਲ ਅੱਖਾਂ ਦੀ ਜਲਨ, ਚੁਭਣ, ਅੱਖਾਂ ਦੀ ਲਾਲੀ ਆਦਿ ਤੋਂ ਰਾਹਤ ਮਿਲਦੀ ਹੈ। ਇਸ ਦੇ ਲਈ ਆਲੂ ਨੂੰ ਪਤਲਾ ਕੱਟ ਕੇ ਬੰਦ ਅੱਖਾਂ ‘ਤੇ 10 ਮਿੰਟ ਲਈ ਰੱਖੋ। ਇਸ ਪ੍ਰਕਿਰਿਆ ਨੂੰ ਦਿਨ ‘ਚ 2 ਵਾਰ ਦੁਹਰਾਓ। ਤੁਹਾਨੂੰ ਕੁਝ ਹੀ ਦਿਨਾਂ ‘ਚ ਫਰਕ ਮਹਿਸੂਸ ਹੋਵੇਗਾ।