Summer Lips care tips: ਮੌਸਮ ‘ਚ ਬਦਲਾਅ ਦਾ ਅਸਰ ਸਿਹਤ ਦੇ ਨਾਲ-ਨਾਲ ਸਕਿਨ ‘ਤੇ ਵੀ ਪੈਂਦਾ ਹੈ। ਉੱਥੇ ਹੀ ਸਰਦੀਆਂ ‘ਚ ਬੁੱਲ੍ਹਾਂ ਦੇ ਫਟਣ ਦੀ ਸਮੱਸਿਆ ਹੋਣਾ ਆਮ ਹੈ। ਪਰ ਬਹੁਤ ਸਾਰੀਆਂ ਕੁੜੀਆਂ ਨੂੰ ਗਰਮੀਆਂ ‘ਚ ਵੀ ਬੁੱਲ੍ਹਾਂ ਫਟਣ ਅਤੇ ਸੁੱਕਣ ਦੀ ਸਮੱਸਿਆ ਸਤਾਉਂਦੀ ਹੈ। ਕਈ ਵਾਰ ਤਾਂ ਬੁੱਲ੍ਹਾਂ ‘ਚ ਜਲਨ ਅਤੇ ਖੂਨ ਨਿਕਲਣ ਦੀ ਸਮੱਸਿਆ ਵੀ ਹੁੰਦੀ ਹੈ। ਇਸ ਦੇ ਪਿੱਛੇ ਦਾ ਕਾਰਨ ਡੀਹਾਈਡ੍ਰੇਸ਼ਨ ਹੋ ਸਕਦਾ ਹੈ। ਇਸ ਦੇ ਲਈ ਦਿਨ ਭਰ ‘ਚ 7-8 ਗਿਲਾਸ ਪਾਣੀ ਪੀਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖੇ ਦੱਸਦੇ ਹਾਂ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਪਿੰਕ ਅਤੇ ਸੌਫਟ ਲਿਪਸ ਪਾ ਸਕਦੇ ਹੋ। ਆਓ ਜਾਣਦੇ ਹਾਂ ਕੁਝ ਘਰੇਲੂ ਨੁਸਖੇ…
ਖੀਰਾ: ਖੀਰੇ ‘ਚ ਲਗਭਗ 90 ਫੀਸਦੀ ਪਾਣੀ ਹੁੰਦਾ ਹੈ। ਇਸ ਦਾ ਸੇਵਨ ਕਰਨ ਨਾਲ ਗਰਮੀਆਂ ‘ਚ ਹੀਟ ਸਟ੍ਰੋਕ ਦੇ ਖਤਰੇ ਤੋਂ ਬਚਾਅ ਹੁੰਦਾ ਹੈ। ਇਸ ਦੇ ਨਾਲ ਹੀ ਇਸ ਦੇ ਰਸ ਨੂੰ ਬੁੱਲ੍ਹਾਂ ‘ਤੇ ਲਗਾਉਣ ਨਾਲ ਬੁੱਲ੍ਹ ਨਰਮ ਅਤੇ ਗੁਲਾਬੀ ਹੁੰਦੇ ਹਨ। ਇਸ ਦੇ ਲਈ ਖੀਰੇ ਦੇ ਰਸ ‘ਚ ਕੋਟਨ ਡੁਬੋ ਕੇ ਬੁੱਲ੍ਹਾਂ ‘ਤੇ ਹਲਕਾ ਜਿਹਾ ਲਗਾਓ। ਇਸ ਨੂੰ 10-15 ਮਿੰਟ ਲਈ ਲੱਗਾ ਰਹਿਣ ਦਿਓ। ਇਸ ਤੋਂ ਬਾਅਦ ਇਸ ਨੂੰ ਤਾਜ਼ੇ ਪਾਣੀ ਜਾਂ ਗਿੱਲੇ ਕੱਪੜੇ ਨਾਲ ਪੂੰਝ ਲਓ।
ਨਾਰੀਅਲ ਤੇਲ: ਕੁੜੀਆਂ ਸਕਿਨ ਕੇਅਰ ‘ਚ ਖਾਸ ਤੌਰ ‘ਤੇ ਨਾਰੀਅਲ ਤੇਲ ਦੀ ਵਰਤੋਂ ਕਰਦੀਆਂ ਹਨ। ਇਹ ਨੈਚੂਰਲ ਕਲੀਨਜ਼ਰ ਦੀ ਤਰ੍ਹਾਂ ਕੰਮ ਕਰਦਾ ਹੈ। ਇਸ ‘ਚ ਮੌਜੂਦ ਐਂਟੀ-ਬੈਕਟੀਰੀਅਲ ਗੁਣ ਅਤੇ ਫੈਟੀ ਐਸਿਡ ਸਕਿਨ ਨੂੰ ਹਾਈਡ੍ਰੇਟ ਕਰਨ ‘ਚ ਮਦਦ ਕਰਦੇ ਹਨ। ਇਸ ਨਾਲ ਫਟੇ ਬੁੱਲ੍ਹ ਗਹਿਰਾਈ ਤੋਂ ਰਿਪੇਅਰ ਹੋ ਕੇ ਨਰਮ ਅਤੇ ਪਿੰਕ ਨਜ਼ਰ ਆਉਂਦੇ ਹਨ। ਇਸ ਦੇ ਲਈ ਦਿਨ ‘ਚ 3-4 ਵਾਰ ਨਾਰੀਅਲ ਦੇ ਤੇਲ ਨਾਲ ਬੁੱਲ੍ਹਾਂ ਦੀ ਮਸਾਜ ਕਰੋ।
ਗ੍ਰੀਨ ਟੀ ਬੈਗ: ਅਕਸਰ ਲੋਕ ਗ੍ਰੀਨ ਟੀ ਬੈਗ ਦੀ ਵਰਤੋਂ ਕਰਕੇ ਸੁੱਟ ਦਿੰਦੇ ਹਨ। ਪਰ ਤੁਸੀਂ ਇਸ ਨਾਲ ਆਪਣੇ ਬੁੱਲ੍ਹਾਂ ਦੀ ਸੁੰਦਰਤਾ ਨੂੰ ਵਧਾ ਸਕਦੇ ਹੋ। ਜੀ ਹਾਂ, ਗ੍ਰੀਨ ਟੀ ਬੈਗ ਬੁੱਲ੍ਹਾਂ ਦੇ ਕਾਲੇਪਨ, ਡ੍ਰਾਇਨੈੱਸ ਕਾਰਨ ਹੋਣ ਵਾਲੀ ਜਲਣ ਨੂੰ ਸ਼ਾਂਤ ਕਰ ਸਕਦਾ ਹੈ। ਇਸ ਦੇ ਲਈ ਗਰਮ ਪਾਣੀ ‘ਚ ਕੁਝ ਦੇਰ ਗ੍ਰੀਨ ਟੀ ਬੈਗ ਰੱਖੋ। ਇਸ ਤੋਂ ਬਾਅਦ ਇਸ ਨੂੰ 2-3 ਮਿੰਟ ਤੱਕ ਬੁੱਲ੍ਹਾਂ ‘ਤੇ ਰੱਖੋ ਜਾਂ ਮਸਾਜ ਕਰੋ।
ਸ਼ਹਿਦ: ਸ਼ਹਿਦ ਪੋਸ਼ਕ ਤੱਤਾਂ, ਐਂਟੀ-ਬੈਕਟੀਰੀਅਲ ਅਤੇ ਆਯੁਰਵੈਦਿਕ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਨਾਲ ਬੁੱਲ੍ਹਾਂ ਦੀ ਸਕਿਨ ਗਹਿਰਾਈ ਤੋਂ ਰਿਪੇਅਰ ਹੁੰਦੀ ਹੈ। ਇਸ ਤਰ੍ਹਾਂ ਬੁੱਲ੍ਹਾਂ ਦਾ ਫਟਣਾ, ਸੁੱਕਣਾ ਬੰਦ ਹੋ ਕੇ ਉਹ ਨਰਮ ਅਤੇ ਗੁਲਾਬੀ ਨਜ਼ਰ ਆਉਂਦੇ ਹਨ। ਇਸ ਦੇ ਲਈ ਥੋੜ੍ਹਾ ਜਿਹਾ ਸ਼ਹਿਦ ਲੈ ਕੇ ਇਸ ਨੂੰ ਬੁੱਲ੍ਹਾਂ ‘ਤੇ ਲਗਾ ਕੇ ਮਸਾਜ ਕਰੋ। ਫਿਰ ਇਸ ਨੂੰ 5-10 ਮਿੰਟ ਤੱਕ ਲੱਗਾ ਰਹਿਣ ਦਿਓ। ਬਾਅਦ ‘ਚ ਕੋਸੇ ਜਾਂ ਤਾਜ਼ੇ ਪਾਣੀ ਨਾਲ ਧੋ ਲਓ।
ਪੈਟਰੋਲੀਅਮ ਜੈਲੀ: ਜੇਕਰ ਤੁਸੀਂ ਬੁੱਲ੍ਹ ਫਟਣ, ਕਾਲੇਪਨ, ਸੁੱਕਣ ਆਦਿ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਸੌਣ ਤੋਂ ਪਹਿਲਾਂ ਪੈਟਰੋਲੀਅਮ ਜੈਲੀ ਲਗਾਓ। ਇਸ ਨਾਲ ਰਾਤੋ ਰਾਤ ਤੁਹਾਡੇ ਬੁੱਲ੍ਹਾਂ ਦੀ ਸਕਿਨ ਠੀਕ ਹੋ ਜਾਵੇਗੀ। ਇਸ ਤਰ੍ਹਾਂ ਤੁਹਾਡੇ ਬੁੱਲ੍ਹ ਪਿੰਕ ਅਤੇ ਸੌਫਟ ਨਜ਼ਰ ਆਉਣਗੇ।