Feet pain home remedies: ਦਿਨ ਭਰ ਦੀ ਭੱਜ-ਦੌੜ ਅਤੇ ਸਰੀਰਕ ਮਿਹਨਤ ਤੋਂ ਬਾਅਦ ਕਈ ਲੋਕਾਂ ਨੂੰ ਪੈਰਾਂ ‘ਚ ਦਰਦ, ਸੋਜ ਦੀ ਸਮੱਸਿਆ ਹੋ ਜਾਂਦੀ ਹੈ। ਇਸ ਕਾਰਨ ਲੱਤਾਂ ਦੀਆਂ ਮਾਸਪੇਸ਼ੀਆਂ ‘ਚ ਅਕੜਾਅ ਅਤੇ ਥਕਾਵਟ ਕਾਰਨ ਦਰਦ, ਪੈਰ ਸੁੰਨ ਹੋਣਾ ਜਾਂ ਝਰਨਾਹਟ ਵੀ ਮਹਿਸੂਸ ਹੋਣ ਲੱਗਦੀ ਹੈ। ਇਸ ਤੋਂ ਬਚਣ ਅਤੇ ਰਾਹਤ ਪਾਉਣ ਲਈ ਲੋਕ ਅਕਸਰ ਦਵਾਈਆਂ ਦਾ ਸਹਾਰਾ ਲੈਂਦੇ ਹਨ। ਪਰ ਇਸ ਦੀ ਬਜਾਏ ਤੁਸੀਂ ਕੁਝ ਘਰੇਲੂ ਨੁਸਖਿਆਂ ਨੂੰ ਅਪਣਾ ਕੇ ਰਾਹਤ ਪਾ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਘਰੇਲੂ ਨੁਸਖਿਆਂ ਬਾਰੇ…
ਪੈਰਾਂ ‘ਚ ਦਰਦ ਅਤੇ ਸੋਜ ਦੇ ਕਾਰਨ
- ਭੋਜਨ ‘ਚ ਪੋਸ਼ਣ ਤੱਤਾਂ ਦੀ ਕਮੀ
- ਕਮਜ਼ੋਰੀ
- ਡੀਹਾਈਡਰੇਸ਼ਨ
- ਘੰਟਿਆਂ ਲਈ ਖੜ੍ਹੇ ਰਹਿ ਕੇ ਕੰਮ ਕਰਨਾ
- ਦਫਤਰ ‘ਚ ਘੰਟਿਆਂ ਕੁਰਸੀ ‘ਤੇ ਪੈਰ ਲਟਕਾਕੇ ਕੰਮ ਕਰਨਾ
ਇਨ੍ਹਾਂ ਘਰੇਲੂ ਨੁਸਖਿਆਂ ਨਾਲ ਪਾਓ ਰਾਹਤ
ਗਰਮ ਪਾਣੀ ਨਾਲ ਕਰੋ ਸਿਕਾਈ: ਪੈਰਾਂ ਦੀ ਥਕਾਵਟ ਤੋਂ ਬਚਣ ਲਈ ਤੁਸੀਂ ਗਰਮ ਪਾਣੀ ਨਾਲ ਸਿਕਾਈ ਕਰ ਸਕਦੇ ਹੋ। ਇਸ ਦੇ ਲਈ ਆਪਣੇ ਪੈਰਾਂ ਨੂੰ ਗਰਮ ਪਾਣੀ ‘ਚ ਡੁਬੋਕੇ ਸਿਕਾਈ ਕਰੋ। ਇਸ ਨਾਲ ਮਾਸਪੇਸ਼ੀਆਂ ਦੇ ਦਰਦ ਤੋਂ ਰਾਹਤ ਮਿਲਦੀ ਹੈ। ਪੈਰਾਂ ਦੀ ਥਕਾਵਟ ਤੋਂ ਰਾਹਤ ਮਿਲਣ ਦੇ ਨਾਲ ਸੋਜ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ।
ਸਟ੍ਰੈਚਿੰਗ ਐਕਸਰਸਾਈਜ਼: ਤੁਸੀਂ ਪੈਰਾਂ ਦੀ ਥਕਾਵਟ ਅਤੇ ਦਰਦ ਤੋਂ ਛੁਟਕਾਰਾ ਪਾਉਣ ਲਈ ਸਟ੍ਰੈਚਿੰਗ ਐਕਸਰਸਾਈਜ਼ ਵੀ ਕਰ ਸਕਦੇ ਹੋ। ਇਸ ਨਾਲ ਮਾਸਪੇਸ਼ੀਆਂ ਦਾ ਦਰਦ ਦੂਰ ਹੋ ਕੇ ਉਸ ‘ਚ ਲਚੀਲਾਪਨ ਵਧਦਾ ਹੈ। ਨਾਲ ਹੀ ਮਾਸਪੇਸ਼ੀਆਂ ਅਤੇ ਹੱਡੀਆਂ ਮਜ਼ਬੂਤੀ ਆਉਂਦੀ ਹੈ।
ਤੇਲ ਮਸਾਜ: ਪੈਰਾਂ ਦੀ ਤੇਲ ਨਾਲ ਮਾਲਿਸ਼ ਕਰਨ ਨਾਲ ਵੀ ਫਾਇਦੇਮੰਦ ਹੋ ਸਕਦਾ ਹੈ। ਇਸ ਦੇ ਲਈ ਤੁਸੀਂ ਸਰ੍ਹੋਂ, ਜੈਤੂਨ ਦਾ ਤੇਲ ਆਦਿ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਲਈ ਹਲਕੇ ਹੱਥਾਂ ਨਾਲ ਪੈਰਾਂ ਦੀਆਂ ਤਲੀਆਂ ਤੋਂ ਲੈ ਕੇ ਲੱਤਾਂ ਤੱਕ ਗੁਣਗੁਣੇ ਤੇਲ ਨਾਲ ਮਸਾਜ ਕਰੋ। ਇਸ ਨਾਲ ਤੁਹਾਡੀਆਂ ਮਾਸਪੇਸ਼ੀਆਂ ਅਤੇ ਹੱਡੀਆਂ ਮਜ਼ਬੂਤ ਹੋਣਗੀਆਂ। ਪੈਰਾਂ ‘ਚ ਦਰਦ ਅਤੇ ਸੋਜ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।
ਬਰਫ਼ ਦੀ ਸਿਕਾਈ: ਤੁਸੀਂ ਗਰਮ ਪਾਣੀ ਦੀ ਬਜਾਏ ਬਰਫ਼ ਦੀ ਸਿਕਾਈ ਵੀ ਕਰ ਸਕਦੇ ਹੋ। ਇਸ ਨਾਲ ਵੀ ਤੁਹਾਨੂੰ ਪੈਰਾਂ ‘ਚ ਦਰਦ, ਸੋਜ ਆਦਿ ਦੀ ਸਮੱਸਿਆ ਤੋਂ ਵੀ ਰਾਹਤ ਮਿਲ ਸਕਦਾ ਹੈ। ਇਸਦੇ ਲਈ ਆਈਸ ਬੈਗ ਜਾਂ ਕੁਝ ਬਰਫ਼ ਦੇ ਟੁਕੜਿਆਂ ਨੂੰ ਤੌਲੀਏ ‘ਚ ਲਪੇਟ ਕੇ ਪ੍ਰਭਾਵਿਤ ਜਗ੍ਹਾ ਦੀ ਸਿਕਾਈ ਕਰੋ। ਲਗਾਤਾਰ ਕੁਝ ਦਿਨ ਅਜਿਹਾ ਕਰਨ ਨਾਲ ਤੁਹਾਨੂੰ ਫਰਕ ਮਹਿਸੂਸ ਹੋਵੇਗਾ।
ਹਲਦੀ: ਹਲਦੀ ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ ਅਤੇ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੀ ਹੈ। ਇਸ ਦੀ ਵਰਤੋਂ ਕਰਨ ਨਾਲ ਮਾਸਪੇਸ਼ੀਆਂ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਦਰਦ ਤੋਂ ਰਾਹਤ ਮਿਲਦੀ ਹੈ। ਇਸ ਦੇ ਲਈ ਤਿਲ ਦੇ ਤੇਲ ‘ਚ 1 ਚੱਮਚ ਹਲਦੀ ਪਾਊਡਰ ਮਿਲਾਓ। ਤਿਆਰ ਪੇਸਟ ਨੂੰ ਪ੍ਰਭਾਵਿਤ ਥਾਂ ‘ਤੇ 30 ਮਿੰਟ ਤੱਕ ਮਲਤੇ ਹੋਏ ਲਗਾਓ। ਬਾਅਦ ‘ਚ ਗੁਣਗੁਣੇ ਪਾਣੀ ਨਾਲ ਸਾਫ਼ ਕਰ ਲਓ। ਦਿਨ ‘ਚ 2 ਵਾਰ ਇਸ ਨੁਸਖ਼ੇ ਨੂੰ ਅਪਨਾਉਣ ਨਾਲ ਤੁਹਾਡੇ ਪੈਰਾਂ ਦੀ ਥਕਾਵਟ, ਦਰਦ, ਸੋਜ ਆਦਿ ਤੋਂ ਰਾਹਤ ਮਿਲੇਗੀ। ਤੁਸੀਂ ਦਿਨ ‘ਚ 2 ਵਾਰ ਗਰਮ ਦੁੱਧ ‘ਚ 2 ਚੁਟਕੀ ਹਲਦੀ ਮਿਲਾ ਕੇ ਵੀ ਪੀ ਸਕਦੇ ਹੋ।