ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਜੀਤ ਰੰਧਾਵਾ ਨੇ ਪੁਲਿਸ ਚੌਕੀ ਡੇਰਾਬੱਸੀ ਵਿਚ ਅਚਾਨਕ ਰੇਡ ਮਾਰੀ। ਇਸ ਦੌਰਾਨ ਉਨ੍ਹਾਂ ਨੇ ਦੋਸਤਾਂ ਨਾਲ ਬੈਠ ਸ਼ਰਾਬ ਪੀਂਦਾ ਐੱਸ. ਐੱਚ. ਓ. ਕਾਬੂ ਕੀਤਾ। ਇਸ ਦੇ ਤੁਰੰਤ ਬਾਅਦ ਉਨ੍ਹਾਂ ਦੀ ਮੈਡੀਕਲ ਜਾਂਚ ਕਰਵਾਈ ਗਈ, ਜਿਸ ਤੋਂ ਬਾਅਦ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ।
‘ਆਪ’ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਉਹ ਕਿਸੇ ਧਾਰਮਿਕ ਸਮਾਗਮ ਵਿਚ ਗਏ ਸਨ। ਲਗਭਗ 9 ਵਜੇ ਜਦੋਂ ਉਹ ਘਰ ਪਰਤਣ ਲੱਗੇ ਤਾਂ ਰਸਤੇ ਵਿਚ ਮੁਬਾਰਕਪੁਰ ਪੁਲਿਸ ਚੌਕੀ ਦੇਖੀ। ਆਪਣੇ ਖੇਤਰ ਵਿਚ ਪੁਲਿਸ ਦੀ ਮੁਸ਼ਤੈਦੀ ਦੀ ਜਾਂਚ ਕਰਨ ਲਈ ਪੁਲਿਸ ਚੌਕੀ ਅੰਦਰ ਚਲੇ ਗਏ। ਉਥੇ ਐੱਸ. ਐੱਚ. ਓ. ਗੁਲਸ਼ਨ ਕੁਮਾਰ ਆਪਣੇ ਦੋ ਮੁਲਾਜ਼ਮਾਂ ਤੇ ਦੋਸਤ ਨਾਲ ਸ਼ਰਾਬ ਪੀ ਰਿਹਾ ਸੀ। ਜਦੋਂ ਮੈਂ ਉਨ੍ਹਾਂ ਤੋਂ ਸ਼ਰਾਬ ਪੀਣ ਦਾ ਕਾਰਨ ਪੁੱਛਿਆ ਤਾਂ ਉਹ ਉਲਟਾ ਮੇਰੇ ਤੋਂ ਹੀ ਪੁੱਛਣ ਲੱਗਾ ਕਿ ਤੁਸੀਂ ਕੌਣ ਹੋ।
‘ਆਪ’ ਵਿਧਾਇਕ ਰੰਧਾਵਾ ਨੇ ਕਿਹਾ ਕਿ 2 ਮੁਲਾਜ਼ਮ ਮੌਕਾ ਪਾ ਕੇ ਉਥੋਂ ਭੱਜ ਵੀ ਗਏ। ਵਿਧਾਇਕ ਰੰਧਾਵਾ ਨੇ ਕਿਹਾ ਕਿ ਪਹਿਲਾਂ ਵੀ 2 ਵਾਰ ਚੌਕੀ ਇੰਚਾਰਜ ਨੂੰ ਚੇਤਾਵਨੀ ਦਿੱਤੀ ਜਾ ਚੁੱਕੀ ਸੀ ਕਿ ਉਹ ਸ਼ਰਾਬ ਪੀ ਕੇ ਡਿਊਟੀ ਨਾ ਕਰੇ।
ਦੂਜੇ ਪਾਸੇ ਜਦੋਂ ਚੌਕੀ ਇੰਚਾਰਜ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਆਨ ਡਿਊਟੀ ਨਹੀਂ ਸੀ ਤੇ ਉਹ ਸ਼ਰਾਬ ਉਸ ਦੀ ਨਹੀਂ ਸੀ, ਸਗੋਂ ਕੋਈ ਦੋਸਤ ਉਸ ਨੂੰ ਮਿਲਣ ਲਈ ਆਇਆ ਸੀ ਤੇ ਆਪਣੇ ਨਾਲ ਸ਼ਰਾਬ ਦੀ ਬੋਤਲ ਲੈ ਕੇ ਆਇਆ ਸੀ। ਮੈਂ ਸ਼ਰਾਬ ਨਹੀਂ ਪੀਤੀ ਤੇ ਜਦੋਂ ਪੁੱਛਿਆ ਗਿਆ ਕਿ ਜੇ ਰਿਪੋਰਟ ਵਿਚ ਪਾਜ਼ੀਟਿਵ ਆਈ ਤਾਂ ਉਨ੍ਹਾਂ ਕਿਹਾ ਕਿ ਮੈਂ ਬਣਦੀ ਕਾਰਵਾਈ ਲਈ ਤਿਆਰ ਹਾਂ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ 32 IAS ਅਧਿਕਾਰੀਆਂ ਦੇ ਹੋਏ ਤਬਾਦਲੇ, ਵੇਖੋ ਲਿਸਟ
ਆਪ ਵਿਧਾਇਕ ਵੱਲੋਂ ਅਧਿਕਾਰੀਆਂ ਨੂੰ ਪੂਰੇ ਮਾਮਲੇ ਦੀ ਜਾਂਚ ਦੇ ਨਿਰਦੇਸ਼ ਦੇ ਦਿੱਤੇ ਗਏ ਹਨ ਤੇ ਦੋਸ਼ੀ ਪਾਏ ਜਾਣ ਵਾਲਿਆਂ ਖਿਲਾਫ ਸਖਤ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”