Summer thirst food tips: ਗਰਮੀਆਂ ‘ਚ ਹੈਲਥੀ ਰਹਿਣ ਲਈ ਡੇਲੀ ਡਾਇਟ ‘ਤੇ ਖਾਸ ਧਿਆਨ ਦੇਣ ਦੀ ਲੋੜ ਹੁੰਦੀ ਹੈ। ਦਰਅਸਲ ਇਸ ਦੌਰਾਨ ਮੌਸਮ ‘ਚ ਬਾਹਰੀ ਤਾਪਮਾਨ ਦੇ ਨਾਲ-ਨਾਲ ਸਰੀਰ ਦਾ ਅੰਦਰੂਨੀ ਤਾਪਮਾਨ ਵੀ ਵੱਧ ਜਾਂਦਾ ਹੈ। ਅਜਿਹੇ ‘ਚ ਇਸ ਸਮੇਂ ਸਰੀਰ ਨੂੰ ਪਾਣੀ ਤੋਂ ਇਲਾਵਾ ਹੋਰ ਪੀਣ ਵਾਲੇ ਪਦਾਰਥਾਂ ਦੀ ਵੀ ਜ਼ਰੂਰਤ ਪੈਂਦੀ ਹੈ। ਇਸ ਲਈ ਗਰਮੀਆਂ ‘ਚ ਡੀਹਾਈਡ੍ਰੇਸ਼ਨ ਤੋਂ ਬਚਣ ਲਈ ਸਰੀਰ ‘ਚ ਪਾਣੀ ਦੀ ਕਮੀ ਨਹੀਂ ਹੋਣੀ ਚਾਹੀਦੀ। ਪਰ ਕਈ ਲੋਕਾਂ ਨੂੰ ਵਾਰ-ਵਾਰ ਪਾਣੀ ਪੀਣ ‘ਤੇ ਵੀ ਪਿਆਸ ਨਾ ਬੁਝਣ ਦੀ ਸਮੱਸਿਆ ਹੁੰਦੀ ਹੈ। ਅਜਿਹੇ ‘ਚ ਤੁਸੀਂ ਆਪਣੀ ਡੇਲੀ ਡਾਇਟ ‘ਚ ਕੁਝ ਖਾਸ ਚੀਜ਼ਾਂ ਨੂੰ ਸ਼ਾਮਲ ਕਰ ਸਕਦੇ ਹੋ। ਇਨ੍ਹਾਂ ਦਾ ਸੇਵਨ ਕਰਨ ਨਾਲ ਤੁਹਾਨੂੰ ਵਾਰ-ਵਾਰ ਪਿਆਸ ਲੱਗਣ ਦੀ ਸਮੱਸਿਆ ਤੋਂ ਰਾਹਤ ਮਿਲਣ ਦੇ ਨਾਲ ਠੰਡਕ ਵੀ ਮਹਿਸੂਸ ਹੋਵੇਗੀ।
ਇਨ੍ਹਾਂ ਬਿਮਾਰੀਆਂ ਦਾ ਹੋ ਸਕਦਾ ਹੈ ਸੰਕੇਤ: ਮਾਹਿਰਾਂ ਅਨੁਸਾਰ ਜ਼ਿਆਦਾ ਪਾਣੀ ਪੀਣ ਨਾਲ ਸਰੀਰ ਦੀਆਂ ਸਾਰੀਆਂ ਗੰਦੀਆਂ ਚੀਜ਼ਾਂ ਯੂਰਿਨ ਰਾਹੀਂ ਬਾਹਰ ਨਿਕਲ ਜਾਂਦੀਆਂ ਹਨ। ਇਸ ਨਾਲ ਸਿਹਤਮੰਦ ਰਹਿਣ ‘ਚ ਮਦਦ ਮਿਲਦੀ ਹੈ। ਹਾਲਾਂਕਿ ਜੇਕਰ ਪਾਣੀ ਪੀਣ ਤੋਂ ਬਾਅਦ ਵੀ ਤੁਹਾਨੂੰ ਪਿਆਸ ਲੱਗਦੀ ਹੈ ਤਾਂ ਡੀਹਾਈਡ੍ਰੇਸ਼ਨ, ਡਾਇਬਟੀਜ਼, ਬੇਚੈਨੀ ਆਦਿ ਹੋਣ ਦਾ ਖਤਰਾ ਹੋ ਸਕਦਾ ਹੈ।
ਵਾਰ-ਵਾਰ ਪਿਆਸ ਲੱਗਣ ‘ਤੇ ਅਪਣਾਓ ਇਹ ਘਰੇਲੂ ਨੁਸਖੇ
ਪੁਦੀਨੇ ਦਾ ਪਾਣੀ: ਤੁਸੀਂ ਘਰ ‘ਚ ਹੀ ਪੁਦੀਨੇ ਦੇ ਪੱਤਿਆਂ ਤੋਂ ਪਾਣੀ ਬਣਾ ਕੇ ਪੀ ਸਕਦੇ ਹੋ। ਇਸ ਦੇ ਲਈ ਪੁਦੀਨੇ ਦੇ ਕੁਝ ਪੱਤਿਆਂ ਨੂੰ ਧੋ ਕੇ ਪੀਸ ਲਓ। ਫਿਰ ਇਸ ਨੂੰ ਠੰਡੇ ਪਾਣੀ ‘ਚ ਮਿਲਾ ਕੇ ਪੀਓ। ਇਸ ਨਾਲ ਤੁਹਾਨੂੰ ਠੰਡਕ ਮਿਲੇਗੀ ਅਤੇ ਵਾਰ-ਵਾਰ ਪਿਆਸ ਲੱਗਣ ਦੀ ਸਮੱਸਿਆ ਵੀ ਦੂਰ ਹੋਵੇਗੀ।
ਦਹੀਂ: ਦਹੀਂ ਪੋਸ਼ਕ ਤੱਤ, ਐਂਟੀ-ਬੈਕਟੀਰੀਅਲ ਆਦਿ ਗੁਣਾਂ ਨਾਲ ਭਰਪੂਰ ਹੁੰਦਾ ਹੈ। ਤੁਸੀਂ ਆਪਣੇ ਪਿਆਸ ਬੁਝਾਉਣ ਲਈ ਦਹੀਂ ਖਾ ਸਕਦੇ ਹੋ। ਇਸ ਦੇ ਲਈ ਦਹੀਂ ‘ਚ ਥੋੜ੍ਹੀ ਜਿਹੀ ਹਰੀ ਇਲਾਇਚੀ ਪੀਸ ਕੇ ਮਿਲਾਓ। ਇਸ ਤੋਂ ਇਲਾਵਾ ਭੋਜਨ ਤੋਂ ਬਾਅਦ ਲੱਗਣ ਵਾਲੀ ਤੇਜ਼ ਪਿਆਸ ਬੁਝਾਉਣ ਲਈ ਦਹੀਂ ‘ਚ ਗੁੜ ਮਿਲਾ ਕੇ ਖਾਓ।
ਸ਼ਹਿਦ: ਗੁਣਗੁਣੇ ਪਾਣੀ ‘ਚ ਸ਼ਹਿਦ ਮਿਲਾ ਕੇ ਕੁਰਲੀ ਕਰਨ ਨਾਲ ਵੀ ਵਾਰ-ਵਾਰ ਪਿਆਸ ਲੱਗਣ ਦੀ ਸਮੱਸਿਆ ਦੂਰ ਹੁੰਦੀ ਹੈ। ਇਸ ਤੋਂ ਇਲਾਵਾ ਸ਼ਹਿਦ ‘ਚ ਮੌਜੂਦ ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ ਗੁਣ ਮੂੰਹ ‘ਚ ਮੌਜੂਦ ਕੀਟਾਣੂਆਂ ਨੂੰ ਖਤਮ ਕਰਨ ‘ਚ ਮਦਦ ਕਰਦੇ ਹਨ।
ਲੌਂਗ: ਜੇਕਰ ਤੁਸੀਂ ਵਾਰ-ਵਾਰ ਪਿਆਸ ਲੱਗਣ ਤੋਂ ਪਰੇਸ਼ਾਨ ਹੋ ਤਾਂ ਇਸ ਤੋਂ ਬਚਣ ਲਈ 1-2 ਲੌਂਗ ਨੂੰ ਮੂੰਹ ‘ਚ ਰੱਖ ਕੇ ਚੂਸ ਲਓ। ਇਸ ਨਾਲ ਤੁਹਾਨੂੰ ਕੁਝ ਰਾਹਤ ਮਿਲ ਸਕਦੀ ਹੈ।
ਤਰਬੂਜ: ਤਰਬੂਜ ‘ਚ ਲਗਭਗ 90% ਪਾਣੀ ਹੁੰਦਾ ਹੈ। ਇਸ ਤੋਂ ਇਲਾਵਾ ਇਸ ‘ਚ ਵਿਟਾਮਿਨ ਏ, ਸੀ, ਮੈਗਨੀਸ਼ੀਅਮ ਅਤੇ ਹੋਰ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਇਸ ਦਾ ਸੇਵਨ ਕਰਨ ਨਾਲ ਵਾਰ-ਵਾਰ ਪਿਆਸ ਲੱਗਣ ਦੀ ਸਮੱਸਿਆ ਨਹੀਂ ਹੁੰਦੀ। ਇਸ ਤੋਂ ਇਲਾਵਾ ਇਸ ਨੂੰ ਖਾਣ ਨਾਲ ਪੇਟ ਭਰਿਆ ਰਹਿੰਦਾ ਹੈ। ਇਸ ਤਰ੍ਹਾਂ ਇਹ ਭਾਰ ਨੂੰ ਕੰਟਰੋਲ ‘ਚ ਰੱਖਣ ‘ਚ ਮਦਦ ਕਰਦਾ ਹੈ।
ਖੀਰਾ: ਖੀਰੇ ‘ਚ ਵਿਟਾਮਿਨ ਕੇ, ਪੋਟਾਸ਼ੀਅਮ, ਮੈਗਨੀਸ਼ੀਅਮ, ਫਾਈਬਰ ਆਦਿ ਪੋਸ਼ਕ ਤੱਤ ਹੁੰਦੇ ਹਨ। ਇਸ ਦਾ ਸੇਵਨ ਕਰਨ ਨਾਲ ਸਰੀਰ ‘ਚ ਪਾਣੀ ਦੀ ਕਮੀ ਪੂਰੀ ਹੋਣ ਦੇ ਨਾਲ ਵਾਰ-ਵਾਰ ਪਿਆਸ ਲੱਗਣ ਤੋਂ ਬਚਾਅ ਰਹਿੰਦਾ ਹੈ। ਇਸ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ। ਇਸ ਤਰ੍ਹਾਂ ਨਾਲ ਕਬਜ਼ ਅਤੇ ਪੇਟ ਨਾਲ ਜੁੜੀਆਂ ਹੋਰ ਸਮੱਸਿਆਵਾਂ ਤੋਂ ਬਚਿਆ ਜਾਂਦਾ ਹੈ। ਇਸ ਤੋਂ ਇਲਾਵਾ ਸਰੀਰ ‘ਚ ਠੰਡਕ ਦਾ ਅਹਿਸਾਸ ਹੁੰਦਾ ਹੈ।
ਸੰਤਰਾ: ਸੰਤਰੇ ‘ਚ ਪੋਟਾਸ਼ੀਅਮ ਜ਼ਿਆਦਾ ਹੁੰਦਾ ਹੈ। ਇਸ ‘ਚ 90% ਪਾਣੀ ਵੀ ਹੁੰਦਾ ਹੈ। ਅਜਿਹੇ ‘ਚ ਜੇਕਰ ਤੁਹਾਨੂੰ ਗਰਮੀਆਂ ‘ਚ ਸਰੀਰ ‘ਚ ਪਾਣੀ ਦੀ ਕਮੀ ਮਹਿਸੂਸ ਹੁੰਦੀ ਹੈ ਤਾਂ ਸੰਤਰੇ ਦਾ ਸੇਵਨ ਕਰਨਾ ਫਾਇਦੇਮੰਦ ਹੋ ਸਕਦਾ ਹੈ।
ਮਿੱਠਾ ਪਾਨ ਖਾਓ: ਮਿੱਠਾ ਪਾਨ ਖਾਣ ਨਾਲ ਵਾਰ-ਵਾਰ ਪਿਆਸ ਲੱਗਣ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਨਾਲ ਹੀ ਮੂੰਹ ਅਤੇ ਗਲਾ ਨਹੀਂ ਸੁੱਕਦਾ ਹੈ।