Menopause healthy food diet: ਪੀਰੀਅਡਜ਼ ਬੰਦ ਹੋਣ ਤੋਂ ਬਾਅਦ ਔਰਤਾਂ ਨੂੰ ਸਰੀਰ ‘ਚ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਪੜਾਅ ਨੂੰ ਮੇਨੋਪੌਜ਼ ਕਿਹਾ ਜਾਂਦਾ ਹੈ। ਇਸ ਪੜਾਅ ਤੋਂ ਬਾਅਦ ਔਰਤਾਂ ਦੇ ਪੀਰੀਅਡਜ਼ ਆਉਣੇ ਬੰਦ ਹੋ ਜਾਂਦੇ ਹਨ। ਇਹ ਆਮ ਤੌਰ ‘ਤੇ 55 ਅਤੇ 45 ਸਾਲ ਦੀ ਉਮਰ ਤੋਂ ਬਾਅਦ ਹੁੰਦੇ ਹਨ। ਇਸ ਤੋਂ ਬਾਅਦ ਔਰਤਾਂ ਦੇ ਸਰੀਰ ‘ਚ ਗਰਮੀ ਮਹਿਸੂਸ ਹੋਣਾ, ਰਾਤ ਨੂੰ ਪਸੀਨਾ ਆਉਣਾ, ਅਨਿੰਦ੍ਰਾ, ਮੂਡ ‘ਚ ਅਚਾਨਕ ਬਦਲਾਅ ਹੋਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਾਹਿਰਾਂ ਅਨੁਸਾਰ ਇਸ ਸਮੇਂ ਦੌਰਾਨ ਤੁਹਾਨੂੰ ਆਪਣੀ ਸਿਹਤ ਲਈ ਕੁਝ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ…
ਬੇਰੀਜ਼: ਬੇਰੀਜ਼ ‘ਚ ਕੁਦਰਤੀ ਅਤੇ ਐਂਟੀ-ਇੰਫਲਾਮੇਟਰੀ ਗੁਣ ਪਾਏ ਜਾਂਦੇ ਹਨ। ਇਹ ਦਿਮਾਗ ਨੂੰ ਸਿਹਤਮੰਦ ਰੱਖਣ ਦੇ ਨਾਲ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ‘ਚ ਵੀ ਮਦਦ ਕਰਦੇ ਹਨ। ਬੇਰੀਜ਼ ਨੂੰ ਸਿਹਤ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ। ਐਂਟੀਆਕਸੀਡੈਂਟ ਗੁਣਾਂ ਨਾਲ ਭਰਪੂਰ ਹੋਣ ਕਾਰਨ ਇਹ ਤਣਾਅ ਨਾਲ ਲੜਨ ‘ਚ ਵੀ ਮਦਦਗਾਰ ਹੁੰਦੀਆਂ ਹਨ। ਇਸ ਦੌਰਾਨ ਔਰਤਾਂ ਨੂੰ ਇਨਸੌਮਨੀਆ ਦੀ ਸਮੱਸਿਆ ਹੋ ਜਾਂਦੀ ਹੈ। ਇਸ ‘ਚ ਵੀ ਬੇਰੀਜ਼ ਬਹੁਤ ਫਾਇਦੇਮੰਦ ਹੁੰਦੀਆਂ ਹਨ।
ਸੈਲਮਨ ਫਿਸ਼: ਵਿਟਾਮਿਨ ਡੀ, ਓਮੇਗਾ-3 ਅਤੇ ਫੈਟੀ ਐਸਿਡ ਨਾਲ ਭਰਪੂਰ ਸੈਲਮਨ ਫਿਸ਼ ਔਰਤਾਂ ਦੀ ਸਿਹਤ ਲਈ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ। ਖੋਜ ਦੇ ਅਨੁਸਾਰ ਚਿੰਤਾ ਅਤੇ ਔਰਤਾਂ ਦੀ ਮਾਨਸਿਕ ਸਿਹਤ ਲਈ ਓਮੇਗਾ-3 ਬਹੁਤ ਹੀ ਫਾਇਦੇਮੰਦ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਸ਼ਾਕਾਹਾਰੀ ਹੋ ਤਾਂ ਤੁਸੀਂ ਓਮੇਗਾ-3 ਸਪਲੀਮੈਂਟਸ ਦੀ ਵਰਤੋਂ ਕਰ ਸਕਦੇ ਹੋ।
ਫਲੀਆਂ: ਫਲੀਆਂ ਤੁਹਾਡੀ ਬਲੱਡ ਸ਼ੂਗਰ ਨੂੰ ਘੱਟ ਕਰਦੀ ਹੈ। ਇਸ ‘ਚ ਕੈਲਸ਼ੀਅਮ ਅਤੇ ਵਿਟਾਮਿਨ ਦੀ ਵੀ ਬਹੁਤ ਹੀ ਜ਼ਿਆਦਾ ਮਾਤਰਾ ਪਾਈ ਜਾਂਦੀ ਹੈ। ਇਹ ਹੱਡੀਆਂ ਨੂੰ ਮਜ਼ਬੂਤ ਬਣਾਉਣ ‘ਚ ਵੀ ਮਦਦ ਕਰਦਾ ਹੈ। ਇਹ ਇਨਸੁਲਿਨ ਦੀ ਸੈਂਸੀਟੀਵਿਟੀ ਨੂੰ ਵਧਾਉਣ ‘ਚ ਬਹੁਤ ਹੀ ਮਦਦਗਾਰ ਹੁੰਦੀ ਹੈ।
ਸਾਬਤ ਅਨਾਜ: ਮੇਨੋਪੌਜ਼ ਦੇ ਦੌਰਾਨ ਤੁਹਾਨੂੰ ਆਪਣੀ ਡਾਇਟ ‘ਚ ਸਾਬਤ ਅਨਾਜ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਇਸ ‘ਚ ਵਿਟਾਮਿਨ ਬੀ, ਮੈਗਨੀਸ਼ੀਅਮ ਅਤੇ ਫਾਈਬਰ ਪਾਇਆ ਜਾਂਦਾ ਹੈ ਜੋ ਮੇਨੋਪੋਜ਼ ਤੋਂ ਬਾਅਦ ਤੁਹਾਡੇ ਸਰੀਰ ਨੂੰ ਕਈ ਬੀਮਾਰੀਆਂ ਤੋਂ ਦੂਰ ਰੱਖਦਾ ਹੈ। ਇਨ੍ਹਾਂ ‘ਚ ਗਲੂਟਨ ਦੀ ਬਹੁਤ ਘੱਟ ਮਾਤਰਾ ਹੁੰਦੀ ਹੈ। ਜਿਸ ਕਾਰਨ ਪਾਰੰਪਰਿਕ ਅਨਾਜਾਂ ਦੇ ਮੁਕਾਬਲੇ ਇਨ੍ਹਾਂ ‘ਚ ਜ਼ਿਆਦਾ ਪੋਸ਼ਣ ਪਾਇਆ ਜਾਂਦਾ ਹੈ। ਇਹ ਲੰਬੇ ਸਮੇਂ ਤੱਕ ਊਰਜਾ ਨਾਲ ਭਰਪੂਰ ਰਹਿਣ ‘ਚ ਮਦਦ ਕਰਦਾ ਹੈ।
ਦਿਲ ਨੂੰ ਸਿਹਤਮੰਦ ਰੱਖਣ ਲਈ ਅਪਣਾਓ ਇਹ ਟਿਪਸ
- ਸੈਚੂਰੇਟਿਡ ਫੈਟ ਦੇ ਸੇਵਨ ਘੱਟ ਕਰੋ ਅਤੇ ਤੁਸੀਂ ਇਸ ਦੀ ਬਜਾਏ ਆਪਣੀ ਡਾਇਟ ‘ਚ ਅਨਸੈਚੂਰੇਟਿਡ ਫੈਟ ਨੂੰ ਸ਼ਾਮਲ ਕਰ ਸਕਦੇ ਹੋ।
- ਭੋਜਨ ‘ਚ ਮੱਖਣ ਦੇ ਬਜਾਏ ਜੈਤੂਨ ਦੇ ਤੇਲ ਦੀ ਵਰਤੋਂ ਕਰੋ।
- ਸ਼ਰਾਬ ਅਤੇ ਸਿਗਰਟ ਦਾ ਸੇਵਨ ਨਾ ਕਰੋ।
- ਭੋਜਨ ‘ਚ ਫਾਈਬਰ ਅਤੇ ਸਾਬਤ ਅਨਾਜ ਵਾਲੇ ਭੋਜਨ ਸ਼ਾਮਲ ਕਰੋ। ਜਿਵੇਂ ਕਿ Wholewheat Pasta, ਦਾਲਾਂ, ਹਰੀਆਂ ਸਬਜ਼ੀਆਂ ਅਤੇ ਬੀਨਜ਼ ਨੂੰ ਡਾਇਟ ‘ਚ ਸ਼ਾਮਲ ਕਰੋ।