Women Health Supplements: ਵਧਦੀ ਉਮਰ ਦੇ ਨਾਲ ਸਰੀਰ ਵੀ ਢਲਣ ਲੱਗਦਾ ਹੈ। ਔਰਤਾਂ ਜੋ ਹਰ ਘਰ ਦੀਆਂ ਨੀਂਹਾਂ ਹੁੰਦੀਆਂ ਹਨ। ਸਾਰਾ ਘਰ ਉਨ੍ਹਾਂ ਨੂੰ ਹੀ ਸੰਭਾਲਣਾ ਪੈਂਦਾ ਹੈ। ਜਿਸ ਕਾਰਨ ਉਹ ਆਪਣੀ ਸਿਹਤ ਨਾਲ ਖਿਲਵਾੜ ਕਰ ਲੈਂਦੀਆਂ ਹਨ। ਖਾਸ ਤੌਰ ‘ਤੇ 40 ਸਾਲ ਦੀ ਉਮਰ ਤੋਂ ਬਾਅਦ ਔਰਤਾਂ ਦਾ ਸਰੀਰ ਬੀਮਾਰੀਆਂ ਨਾਲ ਘਿਰਣ ਲੱਗਦਾ ਹੈ। ਇਨ੍ਹਾਂ ਸਮੱਸਿਆਵਾਂ ਤੋਂ ਦੂਰ ਰਹਿਣ ਲਈ ਔਰਤਾਂ ਨੂੰ ਇਸ ਸਮੇਂ ਦੌਰਾਨ ਆਪਣੀ ਡਾਇਟ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਮਾਹਿਰਾਂ ਦੇ ਅਨੁਸਾਰ ਤੁਸੀਂ ਆਪਣੀ ਡਾਇਟ ‘ਚ ਕੁਝ ਸਪਲੀਮੈਂਟਸ ਨੂੰ ਸ਼ਾਮਲ ਕਰਕੇ ਸਿਹਤ ਦਾ ਖਾਸ ਧਿਆਨ ਰੱਖ ਸਕਦੇ ਹੋ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ…
ਓਮੇਗਾ-3 ਫੈਟੀ ਐਸਿਡ: ਇਹ ਤੁਹਾਡੇ ਸਰੀਰ ਨੂੰ ਕਈ ਫਾਇਦੇ ਪਹੁੰਚਾਉਂਦੇ ਹਨ। ਵਧਦੀ ਉਮਰ ਦੇ ਨਾਲ ਤੁਸੀਂ ਇਸਨੂੰ ਡਾਈਟ ‘ਚ ਸ਼ਾਮਿਲ ਕਰ ਸਕਦੇ ਹੋ। ਇਹ ਤੁਹਾਡੀਆਂ ਹੱਡੀਆਂ ਅਤੇ ਸਕਿਨ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਹ ਤੁਹਾਡੇ ਕੋਲੈਸਟ੍ਰੋਲ ਲੈਵਲ ਨੂੰ ਵੀ ਕੰਟਰੋਲ ਕਰਦਾ ਹੈ। ਸਿਹਤਮੰਦ ਰਹਿਣ ਲਈ ਤੁਹਾਨੂੰ 40 ਤੋਂ ਬਾਅਦ ਆਪਣੀ ਡਾਇਟ ‘ਚ ਓਮੇਗਾ-3 ਫੈਟੀ ਐਸਿਡ ਨੂੰ ਜ਼ਰੂਰ ਸ਼ਾਮਲ ਕਰੋ।
ਵਿਟਾਮਿਨ ਬੀ 12: ਵਿਟਾਮਿਨ ਬੀ-12 ਤੁਹਾਡੀਆਂ ਹੱਡੀਆਂ, ਦਿਲ, ਸਕਿਨ ਅਤੇ ਤੁਹਾਡੀਆਂ ਅੱਖਾਂ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦਾ ਸੇਵਨ ਕਰਨ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਦੂਰ ਰਹੋਗੇ। ਵਿਟਾਮਿਨ ਬੀ-12 ਲਈ, ਤੁਸੀਂ ਡਾਇਟ ‘ਚ ਮੱਛੀ, ਮੀਟ, ਆਂਡੇ ਅਤੇ ਡੇਅਰੀ ਪ੍ਰੋਡਕਟਸ ਸ਼ਾਮਲ ਕਰ ਸਕਦੇ ਹੋ। 40 ਸਾਲ ਦੀ ਉਮਰ ਤੋਂ ਬਾਅਦ ਪੇਟ ‘ਚ ਪਾਏ ਜਾਣ ਵਾਲੇ ਐਸਿਡ ਲੈਵਲ ਘੱਟ ਹੋ ਜਾਂਦਾ ਹੈ। ਰਿਸਰਚ ਮੁਤਾਬਕ ਜੋ ਔਰਤਾਂ ਡਾਇਟ ‘ਚ ਵਿਟਾਮਿਨ ਬੀ-12 ਨੂੰ ਸ਼ਾਮਲ ਕਰਦੀਆਂ ਹਨ। ਉਨ੍ਹਾਂ ਦੇ ਸਰੀਰ ‘ਚ ਬਿਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ।
ਪ੍ਰੋਬਾਇਓਟਿਕਸ: ਪ੍ਰੋਬਾਇਓਟਿਕਸ ‘ਚ ਖਣਿਜ ਦੀ ਮਾਤਰਾ ਬਹੁਤ ਘੱਟ ਪਾਈ ਜਾਂਦੀ ਹੈ। ਦੁੱਧ, ਸੋਇਆ ਅਤੇ ਦਹੀਂ ‘ਚ ਪ੍ਰੋਬਾਇਓਟਿਕਸ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ। ਦਿਲ ਅਤੇ ਪੇਟ ਨਾਲ ਸਬੰਧਤ ਸਮੱਸਿਆਵਾਂ ਲਈ ਆਪਣੀ ਡਾਇਟ ‘ਚ ਪ੍ਰੋਬਾਇਓਟਿਕਸ ਭੋਜਨ ਨੂੰ ਵੀ ਸ਼ਾਮਲ ਕਰੋ।
ਮੈਗਨੀਸ਼ੀਅਮ: ਜੇਕਰ ਤੁਹਾਨੂੰ ਉਮਰ ਦੇ ਬਾਅਦ ਬਲੱਡ ਪ੍ਰੈਸ਼ਰ ਵਧਣ ਦਾ ਖਤਰਾ ਪ੍ਰੇਸ਼ਾਨ ਕਰ ਰਿਹਾ ਹੈ ਤਾਂ ਤੁਸੀਂ ਮੈਗਨੀਸ਼ੀਅਮ ਨਾਲ ਭਰਪੂਰ ਫ਼ੂਡ ਨੂੰ ਡਾਇਟ ‘ਚ ਸ਼ਾਮਲ ਕਰ ਸਕਦੇ ਹੋ। ਮੈਗਨੀਸ਼ੀਅਮ ਖਣਿਜ ਦਾ ਇੱਕ ਅਜਿਹਾ ਸਰੋਤ ਹੈ ਜਿਸ ਨਾਲ ਤੁਸੀਂ ਖਾਸ ਤੌਰ ‘ਤੇ ਬਲੱਡ ਲੈਵਲ ਨੂੰ ਕੰਟਰੋਲ ਕਰ ਸਕਦੇ ਹੋ। ਆਪਣੀ ਡੇਲੀ ਡਾਇਟ ‘ਚ ਭੋਜਨ ਦੇ ਨਾਲ ਮੈਗਨੀਸ਼ੀਅਮ ਨਾਲ ਭਰਪੂਰ ਭੋਜਨ ਜਿਵੇਂ ਕਿ ਫਿਸ਼, ਦੁੱਧ, ਦਹੀਂ, ਹਰੀਆਂ ਸਬਜ਼ੀਆਂ ਨੂੰ ਸ਼ਾਮਲ ਕਰੋ।
ਕੈਲਸ਼ੀਅਮ: ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਆਪਣੀ ਡਾਇਟ ‘ਚ ਕੈਲਸ਼ੀਅਮ ਸ਼ਾਮਲ ਕਰੋ। ਕੈਲਸ਼ੀਅਮ ਸਰੀਰ ਦੇ ਪੌਸ਼ਟਿਕ ਤੱਤਾਂ ‘ਚੋਂ ਇੱਕ ਹੈ। ਕੈਲਸ਼ੀਅਮ ਦੀ ਕਮੀ ਨਾਲ ਸਰੀਰ ‘ਚ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ। ਜਿਸ ਤੋਂ ਬਾਅਦ ਇਨ੍ਹਾਂ ਦੇ ਟੁੱਟਣ ਦਾ ਡਰ ਬਣਿਆ ਰਹਿੰਦਾ ਹੈ। ਇਸ ਦੇ ਲਈ ਤੁਸੀਂ ਡਾਈਟ ‘ਚ ਕੈਲਸ਼ੀਅਮ ਸਪਲੀਮੈਂਟਸ ਦਾ ਸੇਵਨ ਕਰ ਸਕਦੇ ਹੋ।