ਭਾਰਤੀ ਕਿਸਾਨ ਯੂਨੀਅਨ ਨੇ ਹਰਿਆਣਾ ਸਰਕਾਰ ਤੇ ਬੈਂਕ ਨੂੰ ਚੇਤਾਵਨੀ ਦਿੱਤੀ ਹੈ। ਕਰਨਾਲ ਜ਼ਿਲ੍ਹੇ ਦੇ ਪਿੰਡ ਜਲਾਲਾ ਵੀਰਾਨ ‘ਚ ਉਨ੍ਹਾਂ ਨੇ ਕਿਸਾਨਾਂ ਦੀ ਜ਼ਮੀਨ ‘ਤੇ ਕਬਜ਼ਾ ਨਾ ਹੋਣ ਦੇਣ ਦਾ ਐਲਾਨ ਕੀਤਾ। ਭਾਕਿਯੂ ਨੇਤਾ ਚੜੂਨੀ ਨੇ ਕਿਹਾ ਕਿ ਕਬਜ਼ਾ ਲੈਣ ਲਈ ਸਰਕਾਰ, ਬੈਂਕ ਸਮਾਂ ਫਿਕਸ ਕਰ ਲਵੇ। ਅਸੀਂ ਤਿਆਰ ਹਾਂ, ਦੇਖਦੇ ਹਾਂ ਕਿਵੇਂ ਕਬਜ਼ਾ ਲੈਣਗੇ। ਨਾਲ ਹੀ ਚੇਤਾਵਨੀ ਦਿੱਤੀ ਕਿ ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਅੰਦੋਲਨ ਸ਼ੁਰੂ ਕਰਨਗੇ।
ਚੜੂਨੀ ਨੇ ਪਿੰਡ ਜਲਾਲਾ ਵੀਰਾਨ ‘ਚ ਪਹੁੰਚ ਕੇ ਕਿਸਾਨ ਪਰਿਵਾਰ ਤੋਂ ਮਾਮਲੇ ਦੀ ਜਾਣਕਾਰੀ ਲਈ ਤੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਸਾਰੇ ਕਿਸਾਨ ਤੇ ਭਾਕਿਯੂ ਉਸ ਦੇ ਨਾਲ ਹਨ। ਕਿਸੇ ਵੀ ਕੀਮਤ ‘ਤੇ ਉਸ ਦੀ ਜ਼ਮੀਨ ‘ਤੇ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ। ਜਲਾਲਾ ਵੀਰਾਨ ਪਿੰਡ ਦੇ ਕਿਸਾਨ ਰਿਸ਼ੀਪਾਲ ਨੇ ਬੈਂਕ ਤੋਂ ਸਵਾ ਦੋ ਏਕੜ ‘ਤੇ ਡੇਅਰੀ ਖੋਲ੍ਹਣ ਲਈ 11 ਲੱਖ ਕਰਜ਼ਾ ਲਿਆ ਸੀ। ਕਰਜ਼ਾ ਨਹੀਂ ਚੁਕਾ ਸਕੇ ਤਾਂ ਰਿਸ਼ੀਪਾਲ ਦੀ ਜ਼ਮੀਨ ਦੀ ਸਾਲ 2016 ਵਿਚ ਬੈਂਕ ਨੇ ਮਿਲੀਭੁਗਤ ਕਰਦੇ ਹੋਏ 17 ਲੱਖ ਰੁਪਏ ‘ਚ ਨੀਲਾਮੀ ਕਰ ਦਿੱਤੀ।
ਕਿਸਾਨ ਆਗੂ ਨੇ ਦੱਸਿਆ ਕਿ ਇਸ ਬਾਰੇ ਕਿਸਾਨ ਨੂੰ ਪਤਾ ਵੀ ਨਹੀਂ ਲੱਗਾ। ਸਾਲ 2016 ‘ਚ ਡੀਸੀ ਰੇਟ 22 ਲੱਖ ਰੁਪਏ ਸੀ ਤੇ ਮਾਰਕੀਟ ਰੇਟ 30 ਤੋਂ 35 ਲੱਖ ਰੁਪਏ ਰਿਹਾ। ਅਜਿਹੇ ਵਿਚ ਕਿਸਾਨ ਦੀ ਸੇਵਾ ਏਕੜ ਦਾ ਰੇਟ ਲਗਭਗ 80 ਲੱਖ ਰੁਪਏ ਬਣਦਾ ਹੈ। ਬੈਂਕ, ਖਰੀਦਣ ਵਾਲਾ, ਸਰਕਾਰੀ ਅਧਿਕਾਰੀ ਨੇ ਮਿਲ ਕੇ ਅਜਿਹਾ ਫਰਾਡ ਕੀਤਾ ਹੈ। ਅੱਜ ਅਸੀਂ ਇਥੇ ਆਏ ਹਾਂ। ਸਰਕਾਰ ਨੂੰ, ਬੈਂਕ ਨੂੰ ਚੇਤਾਵਨੀ ਹੈ ਕਿ ਕਬਜ਼ਾ ਕਰਕੇ ਦਿਖਾਏ। ਜੇਕਰ ਵਹਿਮ ਹੈ ਤਾਂ ਕਬਜ਼ੇ ਦਾ ਸਮਾਂ ਫਿਕਸ ਕਰ ਲਓ। ਅਸੀਂ ਵੀ ਤਿਆਰ ਹਾਂ।
ਵੀਡੀਓ ਲਈ ਕਲਿੱਕ ਕਰੋ -:
“ਬਠਿੰਡੇ ਦੀ ਜੱਟੀ ਟੋਹਰ ਨਾਲ ਚਲਾਉਂਦੀ ਐ ਟੈਂਕਰ ਤੇ ਟਰਾਲੇ, ਦੇਖੋ ਸਫ਼ਲ ਲੇਡੀ ਟਰਾਂਸਪੋਰਟਰ ਕਿਵੇਂ ਪਹੁੰਚੀ ਅਰਸ਼ਾਂ ‘ਤੇ !”
ਚੜੂਨੀ ਨੇ ਦੱਸਿਆ ਕਿ ਉਨ੍ਹਾਂ ਦੇ ਸਾਹਮਣੇ ਪਹਿਲਾਂ ਵੀ ਅਜਿਹੇ ਫਰਾਡ ਆਏ ਹਨ। ਕੁਝ ਦਿਨ ਪਹਿਲਾਂ ਸਫੀਦਾਂ ਵਿਚ ਅਜਿਹਾ ਮਾਮਲਾ ਮਿਲਿਆ ਸੀ। ਅਜਿਹੇ ਕਿਸੇ ਵੀ ਕਿਸਾਨ ਦੀ ਜ਼ਮੀਨ ਨੀਲਾਮ ਨਹੀਂ ਹੋਣ ਦਿੱਤੀ ਜਾਵੇਗੀ। ਇਸ ਲਈ ਕਿਸਾਨ ਟਕਰਾਅ ਨੂੰ ਤਿਆਰ ਹਨ।
ਇਹ ਵੀ ਪੜ੍ਹੋ : CM ਮਾਨ ਦੀ ਅਪੀਲ-‘ਸ਼ਰਾਰਤੀ ਅਨਸਰ ਸੂਬੇ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ, ਅਫਵਾਹਾਂ ਤੋਂ ਬਚੋ’
ਦੱਸ ਦੇਈਏ ਕਿ 20 ਅਪ੍ਰੈਲ ਨੂੰ ਕਿਸਾਨ ਨੇਤਾ ਰਾਕੇਸ਼ ਟਿਕੈਤ ਵੀ ਕਰਨਾਲ ਦੇ ਜਲਾਲਾ ਵੀਰਾਨ ਪਹੁੰਚੇ ਸਨ। ਉਨ੍ਹਾਂ ਨੇ ਵੀ ਪੂਰੀ ਮਾਮਲੇ ਦੀ ਕਿਸਾਨ ਕੋਲੋਂ ਜਾਣਕਾਰੀ ਲਈ ਅਤੇ ਇਸ ਤੋਂ ਬਾਅਦ ਸਰਕਾਰ, ਬੈਂਕ ਤੇ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਲਈ ਕਿਹਾ ਸੀ। ਉਨ੍ਹਾਂਐਲਾਨ ਕੀਤਾ ਸੀ ਕਿ ਉਹ ਖੁਦ ਇਥੇ ਆਕੇ ਝੋਨਾ ਲਾਉਣਗੇ ਤੇ ਜੇ ਲੋੜ ਪਈ ਤਾਂ ਅੰਦੋਲਨ ਸ਼ੁਰੂ ਕਰਨਗੇ।