Happy birthday Moushumi Chatterjee : 70-80 ਦੇ ਦਹਾਕੇ ‘ਚ ਅਦਾਕਾਰਾ ਮੌਸ਼ੂਮੀ ਚੈਟਰਜੀ ਬਾਲੀਵੁੱਡ ਇੰਡਸਟਰੀ ‘ਚ ਇਕ ਵੱਡਾ ਨਾਂ ਸੀ। ਅਦਾਕਾਰਾ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਬੰਗਾਲੀ ਫਿਲਮ ‘ਬਾਲਿਕਾ ਵਧੂ’ ਨਾਲ ਕੀਤੀ ਸੀ। ਇਸ ਫਿਲਮ ਤੋਂ ਬਾਅਦ ਉਨ੍ਹਾਂ ਨੂੰ ਫਿਲਮਾਂ ਦੇ ਆਫਰ ਆਉਣ ਲੱਗੇ। ਫਿਲਮ ਇੰਡਸਟਰੀ ‘ਚ ਜਿੱਥੇ ਇੱਕ ਅਦਕਾਰਾ ਦਾ ਕਰੀਅਰ ਵਿਆਹ ਤੋਂ ਬਾਅਦ ਖਤਮ ਹੋ ਜਾਂਦਾ ਹੈ। ਉੱਥੇ ਹੀ ਮੌਸ਼ੂਮੀ ਚੈਟਰਜੀ ਨੇ ਵਿਆਹ ਤੋਂ ਬਾਅਦ ਕਈ ਹਿੱਟ ਫਿਲਮਾਂ ‘ਚ ਕੰਮ ਕੀਤਾ। ਅਭਿਨੇਤਰੀ ਨੇ 16 ਸਾਲ ਦੀ ਉਮਰ ‘ਚ ਵਿਆਹ ਕਰਵਾ ਲਿਆ ਸੀ। ਅੱਜ ਅਦਾਕਾਰਾ ਆਪਣਾ 74ਵਾਂ ਜਨਮਦਿਨ ਮਨਾ ਰਹੀ ਹੈ।
26 ਅਪ੍ਰੈਲ 1948 ਨੂੰ ਕੋਲਕਾਤਾ ਵਿੱਚ ਜਨਮੀ ਮੌਸ਼ੂਮੀ ਚੈਟਰਜੀ ਨੇ 16 ਸਾਲ ਦੀ ਉਮਰ ਵਿੱਚ ਬੰਗਾਲੀ ਫਿਲਮ ਬਾਲਿਕਾ ਬਧੂ ਨਾਲ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਅਭਿਨੇਤਰੀ ਨੂੰ ਫਿਲਮਾਂ ਦੇ ਆਫਰ ਆਉਣ ਲੱਗੇ। ਉਸਨੇ ਅਨੁਰਾਗ, ਪਰਿਣੀਤਾ, ਦੋ ਪ੍ਰੇਮੀ, ਅੰਗੂਰ, ਮੰਜ਼ਿਲ, ਰੋਟੀ ਕਪੜਾ ਔਰ ਮਕਾਨ, ਸਵੈਮਵਰ, ਸਬਸੇ ਵੱਡਾ ਰੁਪਈਆ ਵਰਗੀਆਂ ਕਈ ਹਿੱਟ ਫਿਲਮਾਂ ਵਿੱਚ ਕੰਮ ਕੀਤਾ। ਉਹ ਕਈ ਵੱਡੇ ਕਲਾਕਾਰਾਂ ਨਾਲ ਫਿਲਮਾਂ ‘ਚ ਨਜ਼ਰ ਆਈ। ਮੌਸ਼ੂਮੀ ਚੈਟਰਜੀ ਆਪਣੀ ਪੜ੍ਹਾਈ ਪੂਰੀ ਕਰਨਾ ਚਾਹੁੰਦੀ ਸੀ। ਪਰ ਕਿਸਮਤ ਦੇ ਮਨ ਵਿੱਚ ਕੁਝ ਹੋਰ ਸੀ। ਅਦਾਕਾਰਾ ਦੇ ਕਰੀਬੀ ਰਿਸ਼ਤੇਦਾਰ ਮੌਤ ਦੀ ਕਗਾਰ ‘ਤੇ ਸਨ ਅਤੇ ਉਨ੍ਹਾਂ ਦੀ ਆਖਰੀ ਇੱਛਾ ਮੌਸ਼ੂਮੀ ਦਾ ਵਿਆਹ ਦੇਖਣ ਦੀ ਸੀ।
ਅਜਿਹੇ ‘ਚ ਮੌਸ਼ੂਮੀ ਚੈਟਰਜੀ ਦਾ ਵਿਆਹ ਹੇਮੰਤ ਕੁਮਾਰ ਦੇ ਬੇਟੇ ਜਯੰਤ ਮੁਖਰਜੀ ਨਾਲ ਹੋਇਆ ਸੀ। ਇਸ ਵਿਆਹ ਤੋਂ ਉਨ੍ਹਾਂ ਦੀਆਂ ਦੋ ਬੇਟੀਆਂ ਪਾਇਲ ਅਤੇ ਮੇਘਾ ਸਨ। ਵਿਆਹ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਪਤੀ ਦਾ ਪੂਰਾ ਸਹਿਯੋਗ ਮਿਲਿਆ ਅਤੇ ਉਹ ਫਿਲਮਾਂ ‘ਚ ਕੰਮ ਕਰਦੀ ਰਹੀ। ਮੌਸ਼ੂਮੀ ਚੈਟਰਜੀ ਬਾਰੇ ਕਿਹਾ ਜਾਂਦਾ ਹੈ ਕਿ ਉਹ ਇਮੋਸ਼ਨਲ ਸੀਨਜ਼ ‘ਚ ਬਿਨਾਂ ਗਲਿਸਰੀਨ ਲਗਾਏ ਰੋਣ ਲੱਗ ਜਾਂਦੀ ਸੀ। ਅਭਿਨੇਤਰੀ ਆਪਣੀ ਭੂਮਿਕਾ ਵਿੱਚ ਇੰਨੀ ਡੁੱਬ ਜਾਂਦੀ ਸੀ, ਉਸਦੀ ਅਦਾਕਾਰੀ ਬਹੁਤ ਅਸਲੀ ਲੱਗਦੀ ਸੀ।
ਦਸ ਦੇਈਏ ਕੀ ਮੌਸ਼ੂਮੀ ਚੈਟਰਜੀ ਦੀ ਬੇਟੀ ਪਾਇਲ ਸ਼ੂਗਰ ਦੀ ਸ਼ਿਕਾਰ ਹੋ ਗਈ ਸੀ। ਉਹ ਆਪਣੀ ਮੌਤ ਤੋਂ ਢਾਈ ਸਾਲ ਪਹਿਲਾਂ ਕੋਮਾ ਵਿੱਚ ਚਲੀ ਗਈ ਸੀ। ਫਿਰ 13 ਦਸੰਬਰ 2019 ਨੂੰ ਪਾਇਲ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਮੌਸ਼ੂਮੀ ਚੈਟਰਜੀ ਨੇ ਆਪਣੀ ਧੀ ਦੀ ਮੌਤ ਨੂੰ ਆਪਣੀਆਂ ਅੱਖਾਂ ਸਾਹਮਣੇ ਦੇਖਿਆ ਅਤੇ ਉਹ ਸਦਮਾ ਬਰਦਾਸ਼ਤ ਨਾ ਕਰ ਸਕੀ। ਬੇਟੀ ਦੀ ਮੌਤ ਤੋਂ ਬਾਅਦ ਉਸ ਨੇ ਜਵਾਈ ‘ਤੇ ਗੰਭੀਰ ਦੋਸ਼ ਲਗਾਏ ਸਨ। ਅਦਾਕਾਰਾ ਨੇ ਆਪਣੇ ਜਵਾਈ ਦੇ ਖਿਲਾਫ ਅਦਾਲਤ ‘ਚ ਕੇਸ ਦਾਇਰ ਕੀਤਾ ਸੀ। ਮੌਸ਼ੂਮੀ ਚੈਟਰਜੀ ਸਾਲ 2019 ਵਿੱਚ ਇਸ ਮਾਮਲੇ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਈ ਸੀ। ਫਿਲਹਾਲ ਉਹ ਮੁੰਬਈ ਸਥਿਤ ਆਪਣੇ ਘਰ ‘ਚ ਆਪਣੀ ਜ਼ਿੰਦਗੀ ਬਤੀਤ ਕਰ ਰਹੀ ਹੈ।
ਇਹ ਵੀ ਦੇਖੋ : ਕੇਂਦਰੀ ਮੰਤਰੀ ਤੋਮਰ ਦਾ ਵੱਡਾ ਬਿਆਨ ”ਪੰਜਾਬ ਦੇ ਕਿਸਾਨ ਆਪਣੀ ਫ਼ਸਲ ਵੇਚਦੇ ਨੇ ਪਰ ਖਾਂਦੇ ਨਹੀਂ” !