Eyebrow eyelashes hair tips: ਪਲਕਾਂ ਅਤੇ ਭਰਵੱਟਿਆਂ ਦੇ ਸੰਘਣੇ ਵਾਲ ਚਿਹਰੇ ਦੀ ਸੁੰਦਰਤਾ ‘ਚ ਚਾਰ-ਚੰਨ ਲਗਾ ਦਿੰਦੇ ਹਨ। ਪਰ ਬਹੁਤ ਘੱਟ ਔਰਤਾਂ ਹੁੰਦੀਆਂ ਹਨ ਜਿਨ੍ਹਾਂ ਦੀਆਂ ਪਲਕਾਂ ਅਤੇ ਭਰਵੱਟਿਆਂ ਦੋਵਾਂ ‘ਤੇ ਸੰਘਣੇ ਵਾਲ ਹੁੰਦੇ ਹਨ। ਜੇਕਰ ਤੁਸੀਂ ਵੀ ਅਜਿਹੇ ਸੰਘਣੇ ਵਾਲ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀਆਂ ਪਲਕਾਂ ਅਤੇ ਆਈਬ੍ਰੋਜ਼ ਦਾ ਜ਼ਿਆਦਾ ਧਿਆਨ ਰੱਖਣਾ ਹੋਵੇਗਾ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖੇ ਦੱਸਾਂਗੇ, ਜਿਨ੍ਹਾਂ ਨੂੰ ਜੇਕਰ ਤੁਸੀਂ ਰੋਜ਼ਾਨਾ ਅਪਣਾਉਂਦੇ ਹੋ ਤਾਂ ਤੁਹਾਨੂੰ ਜਲਦੀ ਹੀ ਚੰਗੇ ਰਿਜ਼ਲਟ ਮਿਲਣਗੇ।
ਜਾਣੋ ਕਿਹੜੇ ਹਨ ਇਹ ਟਿਪਸ-
ਜੈਤੂਨ ਦਾ ਤੇਲ: ਗ੍ਰੀਨ-ਟੀ ਦੇ ਪਾਣੀ ਦੀਆਂ 10 ਬੂੰਦਾਂ ‘ਚ ਜੈਤੂਨ ਦੇ ਤੇਲ ਦੀਆਂ 5 ਬੂੰਦਾਂ ਮਿਲਾਓ ਅਤੇ ਕੁਝ ਦੇਰ ਲਈ ਛੱਡ ਦਿਓ। ਇਸ ਤੋਂ ਬਾਅਦ ਪਾਣੀ ਨੂੰ ਛਾਣ ਲਓ। ਹੁਣ ਇਸ ‘ਚ ਜੈਤੂਨ ਦਾ ਤੇਲ ਮਿਕਸ ਕਰੋ ਅਤੇ ਮਸਕਾਰਾ ਬਰੱਸ਼ ਦੀ ਮਦਦ ਨਾਲ ਇਸ ਮਿਸ਼ਰਣ ਨੂੰ ਆਪਣੀਆਂ ਪਲਕਾਂ ਅਤੇ ਆਈਬ੍ਰੋ ‘ਤੇ ਲਗਾਓ। ਰੋਜ਼ਾਨਾ ਇਸ ਦੀ ਵਰਤੋਂ ਕਰੋ ਤੁਹਾਨੂੰ ਜਲਦੀ ਹੀ ਅਸਰ ਦਿਖਾਈ ਦੇਵੇਗਾ।
ਆਰੰਡੀ ਦਾ ਤੇਲ: 5 ਬੂੰਦਾਂ ਕੈਸਟਰ ਆਇਲ, 5 ਬੂੰਦਾਂ ਨਾਰੀਅਲ ਅਤੇ ਥੋੜ੍ਹਾ ਜਿਹਾ ਕਾਜਲ ਮਿਕਸ ਕਰ ਲਓ। ਹੁਣ ਇਸ ਮਿਸ਼ਰਣ ਨੂੰ ਮਸਕਾਰਾ ਬਰੱਸ਼ ਦੀ ਮਦਦ ਨਾਲ ਪਲਕਾਂ ਅਤੇ ਆਈਬ੍ਰੋ ‘ਤੇ ਲਗਾਓ। ਵਧੀਆ ਹੋਵੇਗਾ ਕਿ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਦੀ ਵਰਤੋਂ ਕਰੋ ਇਹ ਤਰੀਕਾ ਜ਼ਿਆਦਾ ਕਾਰਗਰ ਸਾਬਤ ਹੋਵੇਗਾ।
ਪੈਟਰੋਲੀਅਮ ਜੈਲੀ: 1/2 ਛੋਟਾ ਚੱਮਚ ਪੈਟਰੋਲੀਅਮ ਜੈਲੀ ‘ਚ ਵਿਟਾਮਿਨ-ਈ ਤੇਲ ਦੀਆਂ 2 ਬੂੰਦਾਂ ਮਿਲਾਓ ਅਤੇ ਇਸ ਨੂੰ ਕੱਚ ਦੀ ਛੋਟੀ ਬੋਤਲ ਜਾਂ ਡੱਬੇ ‘ਚ ਬੰਦ ਕਰ ਦਿਓ। ਹੁਣ ਮਸਕਾਰਾ ਬਰੱਸ਼ ਦੀ ਮਦਦ ਨਾਲ ਇਸ ਮਿਸ਼ਰਣ ਨੂੰ ਪਲਕਾਂ ਅਤੇ ਆਈਬ੍ਰੋ ਦੇ ਵਾਲਾਂ ‘ਚ ਲਗਾਓ। ਰੋਜ਼ਾਨਾ ਇਸ ਦੀ ਵਰਤੋਂ ਕਰੋ ਤੁਹਾਨੂੰ ਜਲਦੀ ਹੀ ਨਤੀਜਾ ਮਿਲੇਗਾ।
ਕੱਚਾ ਦੁੱਧ: ਦਿਨ ‘ਚ ਇੱਕ ਵਾਰ ਇੱਕ ਚੱਮਚ ਕੱਚਾ ਦੁੱਧ ਮਸਕਾਰਾ ਬਰੱਸ਼ ਦੀ ਮਦਦ ਨਾਲ ਆਈਬ੍ਰੋ ਅਤੇ ਪਲਕਾਂ ‘ਤੇ ਲਗਾਓ। ਇਹ ਤੁਹਾਡੇ ਲਈ ਬਹੁਤ ਅਸਰਦਾਰ ਹੋਵੇਗਾ।
ਐਲੋਵੇਰਾ ਜੈੱਲ: ਕੁੱਝ ਸਮੇਂ ‘ਚ ਹੀ ਆਈਬ੍ਰੋ ਅਤੇ ਪਲਕਾਂ ਦੇ ਵਾਲਾਂ ਨੂੰ ਸੰਘਣਾ ਕਰਨ ਦਾ ਇੱਕ ਤਰੀਕਾ ਹੈ ਐਲੋਵੇਰਾ ਜੈੱਲ। ਥੋੜ੍ਹਾ ਜਿਹਾ ਐਲੋਵੇਰਾ ਜੈੱਲ ਮਸਕਾਰਾ ਬਰੱਸ਼ ਦੀ ਮਦਦ ਨਾਲ ਆਈਬ੍ਰੋ ਅਤੇ ਪਲਕਾਂ ‘ਤੇ ਲਗਾਓ। ਰੋਜ਼ਾਨਾ ਅਜਿਹਾ ਕਰਨ ਨਾਲ ਤੁਹਾਨੂੰ ਕੁਝ ਹੀ ਦਿਨਾਂ ‘ਚ ਫਾਇਦਾ ਦਿਖਾਈ ਦੇਵੇਗਾ।