ਚੰਡੀਗੜ੍ਹ ਯੂਟੀ ਪ੍ਰਸ਼ਾਸਨ ਨੇ ਐਤਵਾਰ ਨੂੰ ਸਵੇਰੇ ਲਗਭਗ 40 ਸਾਲ ਪੁਰਾਣੀ ਕਾਲੋਨੀ ਨੰਬਰ 4 ਨੂੰ ਖਾਲੀ ਕਰਾਉਣ ਲਈ ਸਵੇਰੇ 5 ਵਜੇ ਤੋਂ ਹੀ ਮੁਹਿੰਮ ਸ਼ੁਰੂ ਕਰ ਦਿੱਤੀ। ਸ਼ਨੀਵਾਰ ਨੂੰ ਪ੍ਰਸ਼ਾਸਨ ਨੇ ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਸਨ। ਮੁਹਿੰਮ ਲਈ ਪ੍ਰਸ਼ਾਸਨ ਨੇ 2,000 ਪੁਲਿਸ ਮੁਲਾਜ਼ਮ ਤੇ 10 ਐਗਜ਼ੀਕਿਊਟਿਵ ਮੈਜਿਸਟ੍ਰੇਟ ਦੀ ਤਾਇਨਾਤੀ ਕਰ ਦਿੱਤੀ ਸੀ। ਅਸਟੇਟ ਵਿਭਾਗ ਇਹ ਪੂਰੀ ਕਾਰਵਾਈ ਕਰ ਰਹੀ ਹੈ। ਪ੍ਰਸ਼ਾਸਨ ਨੇ ਮੁਹਿੰਮ ਦੌਰਾਨ ਕਾਲੋਨੀ ਦੇ 500 ਮੀਟਰ ਦੇ ਅੰਦਰ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇਥੇ ਰਹਿ ਰਹੇ ਲੋਕਾਂ ਨੇ ਸ਼ਨੀਵਾਰ ਸਵੇਰ ਤੋਂ ਹੀ ਪਲਾਇਨ ਸ਼ੁਰੂ ਕਰ ਦਿੱਤਾ ਸੀ।
ਪ੍ਰਸ਼ਾਸਨ ਨੇ ਇੰਡਸਟਰੀਅਲ ਏਰੀਆ ਫੇਜ਼-1 ਸਥਿਤ ਕਾਲੋਨੀ ਨੰਬਰ-4 ਵਿਚ ਰਹਿਣ ਵਾਲੇ ਲੋਕਾਂ ਨੂੰ ਸ਼ਨੀਵਾਰ ਤੱਕ ਕਾਲੋਨੀ ਖਾਲੀ ਕਰਨ ਦੇ ਹੁਕਮ ਦਿੱਤੇ ਹਨ। ਇਸ ਤੋਂ ਬਾਅਦ ਇਸ ਕਾਲੋਨੀ ਨੂੰ ਤੋੜਨ ਦੀ ਕਾਰਵਾਈ ਕੀਤੀ ਜਾਣੀ ਸੀ। ਇਸ ਸਬੰਧੀ ਅਸਟੇਟ ਆਫਿਸ ਵੱਲੋਂ 15 ਫਰਵਰੀ ਨੂੰ ਕਾਲੋਨੀ ਨੰਬਰ 4 ਵਿਚ ਨੋਟਿਸ ਵੀ ਚਿਪਕਾ ਦਿੱਤੇ ਗਏ ਸਨ।
ਸ਼ਨੀਵਾਰ ਨੂੰ ਨਗਰ ਨਿਗਮ ਦੀਆਂ ਗੱਡੀਆਂ ਲਗਾ ਕੇ ਪ੍ਰਸ਼ਾਸਨ ਨੇ ਲੋਕਾਂ ਦਾ ਸਾਮਾਨ ਅਲਾਟ ਕੀਤੇ ਘਰਾਂ ਤੱਕ ਲਿਜਾਣ ਲਈ ਲਗਾਇਆ। ਕੁਝ ਲੋਕ ਤਾਂ ਆਪਣਾ ਸਾਮਾਨ ਵੀ ਨਿੱਜੀ ਵਾਹਨਾਂ ਵਿੱਚ ਲੈ ਗਏ। ਕੁਝ ਲੋਕਾਂ ਨੇ ਦੱਸਿਆ ਕਿ ਪਰਿਵਾਰਕ ਮੈਂਬਰ ਬਾਹਰ ਗਏ ਹੋਏ ਹਨ। ਐਤਵਾਰ ਸਵੇਰੇ ਆਉਂਦਿਆਂ ਹੀ ਉਨ੍ਹਾਂ ਨੇ ਘਰ ਵੀ ਖਾਲੀ ਕਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਇਹ ਵੀ ਪੜ੍ਹੋ : ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਹੈ ਤਾਂ ਨਿਪਟਾ ਲਓ ਜਲਦੀ, ਮਈ ਮਹੀਨੇ ‘ਚ 13 ਦਿਨ ਰਹਿਣਗੇ ਬੈਂਕ ਬੰਦ
ਅਧਿਕਾਰੀਆਂ ਨੇ ਕਿਹਾ ਕਿ ਜਿਹੜੇ ਲੋਕਾਂ ਕੋਲ ਬਾਇਓਮੀਟਰਕ ਸਰਵੇ ਜਾਂ ਅੰਗੂਠੇ ਦੇ ਨਿਸ਼ਾਨ ਦੀ ਕਾਪੀ ਮੌਜੂਦ ਹੈ ਪਰ ਕੁਝ ਕਾਰਨਾਂ ਤੋਂ ਉਨ੍ਹਾਂ ਨੂੰ ਪੁਨਰਨਿਵਾਸ ਯੋਜਨਾ ਤਹਿਤ ਮਕਾਨ ਨਹੀਂ ਮਿਲਿਆ ਹੈ ਉਨ੍ਹਾਂ ਨੂੰ ਹਾਊਸਿੰਗ ਸਕੀਮ ਤਹਿਤ ਮਲੋਆ ‘ਚ 3000 ਰੁਪਏ ਪ੍ਰਤੀ ਮਹੀਨਾ ਕਿਰਾਏ ‘ਤੇ ਮਕਾਨ ਦਿੱਤਾ ਗਿਆ ਹੈ। ਇਹੀ ਕਾਰਨ ਹੈ ਕਿ ਹੁਣ ਕਾਲੋਨੀ ਖਾਲੀ ਕਰਨ ਦਾ ਫੈਸਲਾ ਲਿਆ ਗਿਆ ਹੈ।