ਸਸਪੈਂਡ ਹੋਏ ਕਰਮਚਾਰੀਆਂ ਦਾ ਕਹਿਣਾ ਹੈ ਕਿ ਪੁਰਾਣੀ ਸਰਕਾਰ ਵਿੱਚ ਲਾਏ ਗਏ ਅਧਿਕਾਰੀਆਂ ਨੇ ਵੱਡੇ ਚਿਹਰਿਆਂ ਨੂੰ ਬਚਾਉਣ ਲਈ ਉਨ੍ਹਾਂ ਨੂੰ ਬਲੀ ਦਾ ਬਕਰਾ ਬਣਾਇਆ ਹੈ। ਲਾਪਰਵਾਹੀ ਲਈ ਸਸਪੈਂਡ ਕੀਤੇ ਗਏ ਕਰਮਚਾਰੀਆਂ ਵਿੱਚ ਇੰਜੀਨੀਅਰਸ, ਕੈਮਰਾਮੈਨ, ਪ੍ਰੋਗਰਾਮ ਮੈਨੇਜਰ ਤੇ ਕਈ ਵੀਡੀਓ ਪ੍ਰੋਡਿਊਸਰ ਵੀ ਸ਼ਾਮਲ ਹਨ।
ਪਾਕਿਸਤਾਨੀ ਅਖਬਾਰ ਦੀ ਰਿਪੋਰਟ ਮੁਤਾਬਕ ਸ਼ਹਿਬਾਜ਼ ਸ਼ਰੀਫ ਨੇ 24 ਅਪ੍ਰੈਲ ਨੂੰ ਲਾਹੌਰ ਦੀ ਕੋਟ ਲਖਪਤ ਜੇਲ੍ਹ ਤੇ ਰਮਜ਼ਾਨ ਬਾਜ਼ਾਰ ਦਾ ਦੌਰਾ ਕੀਤਾ। ਪੀ.ਟੀ.ਵੀ. ਨੂੰ ਦੌਰੇ ਦੀ ਜਾਣਕਾਰੀ ਪਹਿਲਾਂ ਤੋਂ ਹੀ ਦਿੱਤੀ ਗਈ ਸੀ, ਬਾਵਜੂਦ ਇਸ ਦੇ ਹਾਈਟੈਕ ਲੈਪਟਾਪ ਨਾ ਹੋਣ ਕਰਕੇ ਸ਼ਰੀਫ ਦੇ ਦੌਰੇ ਦੀ ਵੀਡੀਓ ਅਪਲੋਡ ਨਹੀਂ ਕਰ ਸਕੇ।
ਪ੍ਰੋਟੋਕਾਲ ਮੁਤਾਬਕ ਪੀ.ਐੱਮ. ਦੇ ਕਵਰੇਜ ਲਈ ਇੱਕ ਰਿਪੋਰਟ ਤੇ ਪ੍ਰੋਡਿਊਸਰ ਦੀ ਵੀ.ਵੀ.ਆਈ.ਪੀ. ਟੀਮ ਜ਼ਿੰਮੇਵਾਰੀ ਹੁੰਦੀ ਹੈ। ਇਨ੍ਹਾਂ ਕੋਲ ਬ੍ਰਾਡਕਾਸਟਿੰਗ ਤੇ ਲਾਈਵ ਸਟ੍ਰੀਮਿੰਗ ਲਈ ਲੇਟੇਸਟ ਗੈਜੇਟਸ ਹੁੰਦੇ ਹਨ। ਇਹ ਪੀ.ਐੱਮ. ਦੇ ਦੇਸ਼ ਤੇ ਵਿਦੇਸ਼ ਦੌਰੇ ‘ਤੇ ਉਨ੍ਹਾਂ ਦੇ ਨਾਲ ਹੁੰਦੇ ਹਨ। ਕੋਰ ਟੀਮ ਇਸਲਾਮਾਬਾਦ ਤੋਂ ਕਵਰੇਜ ਨੂੰ ਮੈਨੇਜ ਕਰਦੀ ਹੈ।
ਰਿਪੋਰਟ ਮੁਤਾਬਕ ਪੀਟੀਵੀ ਦੇ ਲਾਹੌਰ ਕੇਂਦਰ ਨੂੰ ਯਾਤਰਾ ਬਾਰੇ ਸੂਚਿਤ ਕੀਤਾ ਗਿਆ, ਤਾਂ ਉਸ ਨੇ ਪੀਟੀਵੀ ਮੁੱਖ ਦਫਤਰ ਨੂੰ ਇੱਕ ਹਾਈਟੈੱਕ ਲੈਪਟਾਪ ਦੇਣ ਲਈ ਕਿਹਾ। ਇਸ ਤੋਂ ਪਹਿਲਾਂ 18 ਅਪ੍ਰੈਲ ਨੂੰ ਵੀ ਇਸ ਲਈ ਬੇਨਤੀ ਕੀਤੀ ਗਈ ਸੀ ਪਰ ਪੀਟੀਵੀ ਨੇ ਇਸ ‘ਤੇ ਧਿਆਨ ਨਹੀਂ ਦਿੱਤਾ। ਅਜਿਹੇ ਵਿੱਚ ਲਾਹੌਰ ਕੇਂਦਰ ਦੇ ਇੱਕ ਅਧਿਕਾਰੀ ਨੇ ਨਿੱਜੀ ਲੈਪਟਾਪ ਦੀ ਵਿਵਸਥਾ ਕੀਤੀ। ਕਵਰੇਜ ਮਗਰੋਂ ਜਦੋਂ ਟੀਮ ਨੇ ਫੁਟੇਜ ਪ੍ਰਸਾਰਿਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਲੈਪਟਾਪ ਦੀ ਬੈਟਰੀ ਖਤਮ ਹੋ ਚੁੱਕੀ ਸੀ। ਇਸ ਮਗਰੋਂ ਸ਼ਰੀਫ ਦੇ ਦੌਰੇ ਦੇ ਵਿਜ਼ੁਅਲਸ ਤੋਂ ਬਗੈਰ ਹੀ ਆਡੀਓ ਦੇ ਸਹਾਰੇ ਨਿਊਜ਼ ਚਲਾਉਣੀ ਪਈ।
ਅਗਲੇ ਹੀ ਦਿਨ 25 ਅਪ੍ਰੈਲ ਨੂੰ ਪੀਟੀਵੀ ਨੇ ਵੀ.ਵੀ.ਆਈ.ਪੀ. ਕਵਰੇਜ ਦੇ ਡਿਪਟੀ ਕੰਟਰੋਲਰ ਇਮਰਾਨ ਬਸ਼ੀਰ ਖਾਨ ਨੂੰ ਸਸਪੈਂਡ ਕਰ ਦਿੱਤਾ। ਅਜਿਹੇ ਮਾਮਲਿਆਂ ਵਿੱਚ ਪਹਿਲਾਂ ਉੱਚੇ ਅਹੁਦਿਆਂ ‘ਤੇ ਬੈਠੇ ਅਧਿਕਾਰੀਆਂ ਨੂੰ ਸਸਪੈਂਡ ਕੀਤਾ ਜਾਂਦਾ ਸੀ, ਪਰ ਇਸ ਵਾਰ ਦੂਜੇ ਤੇ ਤੀਜੇ ਨੰਬਰ ਦੇ ਕਰਮਚਾਰੀਆਂ ‘ਤੇ ਕਾਰਵਾਈ ਕੀਤੀ ਗਈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਇਸ ਤੋਂ ਇਲਾਵਾ ਕਾਰਜਕਾਰੀ ਪ੍ਰੋਗਰਾਮ ਮੈਨੇਜਰ ਕੈਸਰ ਸ਼ਰੀਫ ਨੂੰ ਲਾਹੌਰ ਸੈਂਟਰ ਦੇ ਜਨਰਲ ਮੈਨੇਜਰ ਤੋਂ ਹਟਾ ਕੇ ਸੈਫੁਦੀਨ ਨੂੰ ਅਡਿਸ਼ਨਲ ਚਾਰਜ ਸੌਂਪਿਆ ਗਿਆ। ਕਰੇਂਟ ਅਫੇਅਰਸ ਨੂੰ ਕਵਰ ਕਰਨ ਵਾਲੇ ਪ੍ਰੋਡਿਊਸਰ ਸੋਹੇਲ ਅਹਿਮਦ ਨੂੰ ਹਟਾ ਕੇ ਇਸ਼ਤਿਆਕ ਅਹਿਮਦ ਨੂੰ ਜ਼ਿੰਮੇਵਾਰੀ ਸੌਂਪੀ ਗਈ।