ਇੰਗਲੈਂਡ ਖਿਲਾਫ਼ ਹੋਣ ਵਾਲੀ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਲਈ ਨਿਊਜ਼ੀਲੈਂਡ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਕਪਤਾਨ ਕੇਨ ਵਿਲੀਅਮਸਨ ਦੀ ਟੀਮ ਵਿੱਚ ਵਾਪਸੀ ਹੋਈ ਹੈ। ਵਿਲੀਅਮਸਨ ਨਵੰਬਰ 2021 ਤੋਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਦੂਰ ਹਨ । ਨਿਊਜ਼ੀਲੈਂਡ ਤੇ ਇੰਗਲੈਂਡ ਵਿਚਾਲੇ ਜੂਨ ਵਿੱਚ ਟੈਸਟ ਸੀਰੀਜ਼ ਖੇਡੀ ਜਾਵੇਗੀ। ਇਸ ਵਾਰ ਸਿਲੈਕਟਰਾਂ ਵੱਲੋਂ ਟੀਮ ਵਿੱਚ ਕੁਝ ਨਵੇਂ ਖਿਡਾਰੀਆਂ ਨੂੰ ਵੀ ਮੌਕਾ ਦਿੱਤਾ ਗਿਆ ਹੈ। ਇਸ ਸਾਲ ਟੀ-20 ਅਤੇ ਵਨਡੇ ਕ੍ਰਿਕਟ ਵਿੱਚ ਡੈਬਿਊ ਕਰਨ ਵਾਲੇ ਆਲਰਾਊਂਡਰ ਮਾਈਕਲ ਬ੍ਰੇਸਵੇਲ ਨੂੰ ਟੀਮ ਵਿੱਚ ਜਗ੍ਹਾ ਮਿਲੀ ਹੈ। ਵਿਕਟਕੀਪਰ ਕੈਮ ਫਲੈਚਰ, ਤੇਜ਼ ਗੇਂਦਬਾਜ਼ ਬਲੇਅਰ ਟਿਕਨਰ ਅਤੇ ਸਲਾਮੀ ਬੱਲੇਬਾਜ਼ ਹੈਮਿਸ਼ ਰਦਰਫੋਰਡ ਨੂੰ 20 ਮੈਂਬਰੀ ਟੀਮ ਵਿੱਚ ਜਗ੍ਹਾ ਮਿਲੀ ਹੈ।
ਇਸ ਤੋਂ ਇਲਾਵਾ ਸਪਿੰਨਰ ਰਚਿਨ ਰਵਿੰਦਰ ਦੀ ਵੀ ਟੀਮ ਵਿੱਚ ਵਾਪਸੀ ਹੋਈ ਹੈ। ਟਿਮ ਸਾਊਥੀ, ਟ੍ਰੇਂਟ ਬੋਲਡ ਤੇ ਹੈਨਰੀ ਨਿਕਲਸ ਵੀ ਟੀਮ ਵਿੱਚ ਆਪਣੀ ਜਗ੍ਹਾ ਬਣਾਉਣ ਵਿੱਚ ਕਾਮਯਾਬ ਰਹੇ ਹਨ । ਦੱਸ ਦੇਈਏ ਕਿ ਦੋਵਾਂ ਟੀਮਾਂ ਵਿਚਾਲੇ ਟੈਸਟ ਸੀਰੀਜ਼ 2 ਜੂਨ ਤੋਂ ਸ਼ੁਰੂ ਹੋਵੇਗੀ। ਸੀਰੀਜ਼ ਦਾ ਪਹਿਲਾ ਮੈਚ ਇਤਿਹਾਸਕ ਲਾਰਡਸ ਕ੍ਰਿਕਟ ਮੈਦਾਨ ‘ਤੇ ਖੇਡਿਆ ਜਾਵੇਗਾ।
ਇਹ ਵੀ ਪੜ੍ਹੋ: ਮੌਤ ਵੀ ਨਾ ਪਾ ਸਕੀ ਵਿਛੋੜਾ: ਵੱਡੇ ਭਰਾ ਦੀ ਮੌਤ ਦਾ ਸਦਮਾ ਨਾ ਸਹਾਰਦਿਆਂ ਛੋਟੇ ਭਰਾ ਨੇ ਵੀ ਤੋੜਿਆ ਦਮ
ਜ਼ਿਕਰਯੋਗ ਹੈ ਕਿ ਕੀਵੀ ਟੀਮ ਨੇ ਪਿਛਲੇ ਸਾਲ ਵੀ ਇੰਗਲੈਂਡ ਦਾ ਦੌਰਾ ਕੀਤਾ ਸੀ। 2 ਮੈਚਾਂ ਦੀ ਟੈਸਟ ਸੀਰੀਜ਼ ਵਿੱਚ ਉਸਨੇ 1-0 ਨਾਲ ਜਿੱਤ ਦਰਜ ਕੀਤੀ ਸੀ । ਇੰਗਲੈਂਡ ਨੂੰ ਹਰਾਉਣ ਤੋਂ ਬਾਅਦ ਨਿਊਜ਼ੀਲੈਂਡ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਭਾਰਤ ਨੂੰ ਮਾਤ ਦਿੱਤੀ ਸੀ । WTC ਫਾਈਨਲ ਵਿੱਚ ਕੀਵੀ ਟੀਮ ਦਾ ਹਿੱਸਾ ਰਹੇ 15 ਖਿਡਾਰੀਆਂ ਵਿੱਚੋਂ 13 ਖਿਡਾਰੀਆਂ ਨੂੰ ਇੰਗਲੈਂਡ ਖ਼ਿਲਾਫ਼ ਤਿੰਨ ਮੈਚਾਂ ਦੀ ਟੈਸਟ ਲੜੀ ਲਈ ਟੀਮ ਵਿੱਚ ਥਾਂ ਮਿਲ ਗਈ ਹੈ।
ਦੱਸ ਦੇਈਏ ਕਿ ਟੈਸਟ ਸੀਰੀਜ਼ ਲਈ ਕੀਵੀ ਟੀਮ ਵਿੱਚ ਕੇਨ ਵਿਲੀਅਮਸਨ, ਟੌਮ ਬੈਂਡਲ, ਟ੍ਰੇਂਟ ਬੋਲਟ, ਮਾਈਕਲ ਬ੍ਰੇਸਵੈਲ, ਡੇਵੋਨ ਕੋਨਵੇ, ਡੀ ਗ੍ਰੈਂਡਹੋਮ, ਜੈਕਬ ਡਫੀ, ਕੈਮਰਨ ਫਲੇਚਰ, ਮੈਟ ਹੈਨਰੀ, ਕਾਇਲ ਜੈਮੀਸਨ, ਟੌਮ ਲੈਥਮ, ਡੇਰਿਲ ਮਿਚੇਲ, ਹੈਨਰੀ ਨਿਕੋਲਸ, ਇਜਾਜ਼, ਰਾਚਿਨ ਰਾਵਿੰਦਰ, ਹੈਮਿਸ਼ ਰਦਰਫੋਰਡ, ਟਿਮ ਸਾਊਥੀ, ਬਲੇਅਰ ਟਿੱਕਨਰ, ਨੀਲ ਵੈਗਨਰ ਤੇ ਵਿਲ ਯੰਗ ਨੂੰ ਸ਼ਾਮਿਲ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: