Parents Child Care Tips: Teenager ਉਮਰ ਅਜਿਹੀ ਹੁੰਦੀ ਹੈ ਕਿ ਬੱਚੇ ਆਪਣੀ ਮਨਮਾਨੀ ਕਰਨੀ ਸ਼ੁਰੂ ਕਰ ਦਿੰਦੇ ਹਨ। ਗੱਲ-ਗੱਲ ‘ਤੇ ਜੇ ਉਨ੍ਹਾਂ ਨੂੰ ਕੋਈ ਰੋਕੇ ਤਾਂ ਉਹ ਗੁੱਸਾ ਕਰਨ ਲੱਗਦਾ ਹੈ। ਉਨ੍ਹਾਂ ਦੇ ਸਰੀਰ ‘ਚ ਮਾਨਸਿਕ ਅਤੇ ਭਾਵਨਾਤਮਕ ਤੌਰ ‘ਤੇ ਵੀ ਕਈ ਬਦਲਾਅ ਆਉਂਦੇ ਹਨ। ਬੱਚੇ ਗੁੱਸਾ ਅਤੇ ਚਿੜਚਿੜਾਪਨ ਦਿਖਾਉਣ ਲੱਗਦੇ ਹਨ। ਛੋਟੀਆਂ-ਛੋਟੀਆਂ ਗੱਲਾਂ ‘ਤੇ ਮਾਪਿਆਂ ਨਾਲ ਝਗੜਾ ਕਰਨ ਲੱਗ ਜਾਂਦੇ ਹਨ। ਜਿਸ ਕਾਰਨ ਉਨ੍ਹਾਂ ਦੇ ਮਾਪਿਆਂ ਨਾਲ ਵੀ ਮਤਭੇਦ ਹੋਣ ਲੱਗਦੇ ਹਨ। ਪਰ ਇਸ ਸਮੇਂ ਦੌਰਾਨ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਮਝਣ ਦੀ ਹੋਰ ਲੋੜ ਹੁੰਦੀ ਹੈ। ਤਾਂ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਸ ਉਮਰ ‘ਚ ਤੁਸੀਂ ਬੱਚੇ ਨੂੰ ਕਿਵੇਂ ਕੰਟਰੋਲ ਕਰ ਸਕਦੇ ਹੋ।
ਪਿਆਰ ਨਾਲ ਆਓ ਪੇਸ਼: ਬੱਚਿਆਂ ਨਾਲ ਹਮੇਸ਼ਾ ਪਿਆਰ ਨਾਲ ਪੇਸ਼ ਆਓ। ਜੇਕਰ ਤੁਸੀਂ ਉਨ੍ਹਾਂ ਨਾਲ ਨਰਾਜ਼ ਹੋ ਜਾਓਗੇ ਤਾਂ ਰਿਸ਼ਤੇ ਸੁਲਝਾਉਣ ਦੀ ਬਜਾਏ ਉਲਝਣ ਲੱਗ ਜਾਣਗੇ। ਤੁਸੀਂ ਉਨ੍ਹਾਂ ਨਾਲ ਸ਼ਾਂਤੀ ਨਾਲ ਗੱਲ ਕਰੋ। ਇਸ ਨਾਲ ਉਹ ਤੁਹਾਨੂੰ ਆਪਣੀ ਗੱਲ ਖੁੱਲ੍ਹ ਕੇ ਦੱਸਣਗੇ।
ਰੂਲਜ਼ ਬਣਾਓ: ਤੁਸੀਂ ਘਰ ‘ਚ ਬੱਚਿਆਂ ਲਈ ਕੁਝ ਨਿਯਮ ਬਣਾਓ। ਇਸ ਨਾਲ ਤੁਹਾਡਾ ਬੱਚਾ ਅਨੁਸ਼ਾਸ਼ਨ ‘ਚ ਰਹਿਣਾ ਸਿੱਖੇਗਾ। ਇਸ ਉਮਰ ‘ਚ ਬੱਚੇ ਆਪਣੇ ਆਪ ਨੂੰ ਸਮਾਰਟ ਸਮਝਣ ਲੱਗਦੇ ਹਨ। ਤੁਸੀਂ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝੋ ਅਤੇ ਕੁਝ ਸਖ਼ਤ ਕਾਨੂੰਨ ਬਣਾਓ। ਭਵਿੱਖ ‘ਚ ਇਹ ਨਿਯਮ ਬੱਚੇ ਨੂੰ ਕੋਈ ਗਲਤ ਕੰਮ ਕਰਨ ਤੋਂ ਵੀ ਬਚਾਏਗਾ।
ਗੱਲ ਸਮਝਣ ਦੀ ਕੋਸ਼ਿਸ਼ ਕਰੋ: ਤੁਹਾਨੂੰ ਬੱਚੇ ਦੇ ਦ੍ਰਿਸ਼ਟੀਕੋਣ ਨੂੰ ਸਮਝਣ ਦੀ ਕੋਸ਼ਿਸ਼ ਜ਼ਰੂਰ ਕਰੋ। ਕਈ ਵਾਰ ਮਾਤਾ-ਪਿਤਾ ਗੁੱਸੇ ‘ਚ ਬੱਚੇ ਦੀਆਂ ਗੱਲਾਂ ਨੂੰ ਸਮਝ ਨਹੀਂ ਪਾਉਂਦੇ। ਇਸ ਨਾਲ ਉਨ੍ਹਾਂ ਦਾ ਬੱਚਿਆਂ ਨਾਲ ਰਿਸ਼ਤਾ ਵੀ ਵਿਗੜ ਜਾਂਦਾ ਹੈ। ਬੱਚੇ ਦੀ ਗੱਲ ਨਾ ਸੁਣਨ ਕਾਰਨ ਉਹ ਵੀ ਜ਼ਿੱਦੀ ਹੋ ਜਾਂਦੇ ਹਨ।
ਜ਼ਬਰਦਸਤੀ ਨਾ ਕਰੋ: ਆਪਣੇ ਬੱਚਿਆਂ ਨੂੰ ਕਿਸੇ ਵੀ ਤਰੀਕੇ ਦੀ ਜ਼ਬਰਦਸਤੀ ਨਾ ਕਰੋ। ਇਸ ਨਾਲ ਉਸਦਾ ਸੁਭਾਅ ਗੁੱਸੇ ਵਾਲਾ ਹੁੰਦਾ ਜਾਂਦਾ ਹੈ। ਬੱਚੇ ਕਿਸੇ ਦੀ ਗੱਲ ਸੁਣਨਾ ਪਸੰਦ ਨਹੀਂ ਕਰਦੇ। ਬਾਅਦ ‘ਚ, ਬੱਚੇ ਉਹ ਕਰਨਾ ਸ਼ੁਰੂ ਕਰ ਦਿੰਦੇ ਹਨ ਜੋ ਚੀਜ਼ ਉਨ੍ਹਾਂ ਨੂੰ ਕਰਨ ਤੋਂ ਮਨ੍ਹਾ ਕੀਤਾ ਜਾਂਦਾ ਹੈ। ਆਪਣੇ ਅਤੇ ਆਪਣੇ ਬੱਚੇ ਵਿਚਕਾਰ ਇੱਕ ਕਨੈਟਕ ਬਣਾ ਕੇ ਰੱਖੋ।
ਚੰਗਾ ਵਿਵਹਾਰ ਰੱਖੋ: ਜੇ ਤੁਹਾਡਾ ਬੱਚਾ ਜ਼ਿੱਦੀ ਹੈ ਤਾਂ ਉਸ ਨਾਲ ਚੰਗਾ ਵਰਤਾਓ ਕਰੋ। ਜੇ ਉਹ ਕੁਝ ਚੰਗਾ ਕਰੇ ਤਾਂ ਉਸ ਦੀ ਤਾਰੀਫ਼ ਵੀ ਜ਼ਰੂਰ ਕਰੋ। ਤੁਸੀਂ ਲੋਕਾਂ ਦੇ ਸਾਹਮਣੇ ਉਸ ਦੀ ਵਡਿਆਈ ਕਰੋ। ਇਸ ਨਾਲ ਬੱਚੇ ਦੇ ਦਿਲ ‘ਚ ਤੁਹਾਡੇ ਪ੍ਰਤੀ ਸਤਿਕਾਰ ਹੋਰ ਵੀ ਵਧੇਗਾ।