ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ‘ਚ ਹੋਣ ਵਾਲੇ 69ਵੇਂ ਕਨਵੋਕੇਸ਼ਨ ਸਮਾਰੋਹ ਲਈ ਦੇਸ਼ ਦੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਚੰਡੀਗੜ੍ਹ ਪਹੁੰਚ ਗਏ ਹਨ। ਏਅਰਪੋਰਟ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਉਪ ਰਾਸ਼ਟਰਪਤੀ ਦਾ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ, ਹਰਿਆਣਾ ਦੇ CM ਮਨੋਹਰ ਲਾਲ ਨੇ ਸਵਾਗਤ ਕੀਤਾ।
ਕਨਵੋਕੇਸ਼ਨ ਪ੍ਰੋਗਰਾਮ ਦੌਰਾਨ 1128 ਰਿਸਰਚ ਸਕਾਲਰਾਂ ਨੂੰ ਪੀਐੱਚਡੀ ਦੀ ਡਿਗਰੀ ਦਿੱਤੀ ਜਾਵੇਗੀ। ਕਨਵੋਕੇਸ਼ਨ ਦੋ ਪੜਾਵਾਂ ਵਿਚ ਹੋਵੇਗਾ। ਮੁੱਖ ਮਹਿਮਾਨ ਵੈਂਕਈਆ ਨਾਇਡੂ ਛੇ ਵੱਖ-ਵੱਖ ਸ਼ਖਸੀਅਤਾਂ ਨੂੰ ਸਨਮਾਨਿਤ ਕਰਨਗੇ।
ਪੀਯੂ ਕੈਂਪਸ ਵਿਚ ਉਪ ਰਾਸ਼ਟਰਪਤੀ ਦੌਰੇ ਨੂੰ ਦੇਖਦੇ ਹੋਏ ਪੀਯੂ ਨੋ ਵ੍ਹੀਕਲ ਜ਼ੋਨ ਲਾਗੂ ਕੀਤਾ ਗਿਆ ਹੈ। ਸਵੇਰੇ 9 ਤੋਂ 1 ਵਜੇ ਤੱਕ ਪੀਯੂ ਦਾ ਗੇਟ ਨੰਬਰ 1 ਬੰਦ ਰਹੇਗਾ। ਕਿਸੇ ਵੀ ਵਾਹਨ ਨੂੰ ਪਾਰਕਿੰਗ ਦੀ ਇਜਾਜ਼ਤ ਨਹੀਂ ਹੋਵੇਗੀ। ਟ੍ਰੈਫਿਕ ਪੁਲਿਸ ਤੁਰੰਤ ਅਜਿਹੇ ਵਾਹਨਾਂ ਨੂੰ ਕਬਜ਼ੇ ਵਿਚ ਲੈ ਲਵੇਗੀ। ਗੇਟ ਨੰਬਰ ਦੋ ਤੋਂ ਵੀਆਈਪੀ, ਗੈਸਟ, ਫੈਕਲਟੀ ਤੇ ਮੀਡੀਆ ਨੂੰ ਐਂਟਰੀ ਮਿਲੇਗੀ। ਗੇਟ ਨੰਬਰ 3 ਸਵੇਰੇ 6 ਤੋਂ ਰਾਤ 10 ਵਜੇ ਤੱਕ ਖੁੱਲ੍ਹਾ ਰਹੇਗਾ। ਵਿਦਿਆਰਥੀ ਇਸ ਗੇਟ ਰਾਹੀਂ ਦਾਖਲ ਹੋਣਗੇ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਪੀਯੂ ਜਿਮਨੇਜ਼ੀਅਮ ਹਾਲ ਹੀ ਵਿਚ ਖਾਸ ਐਵਾਰਡ ਵਿਨਿੰਗ ਗੈਲਰੀ ਤਿਆਰ ਕੀਤੀ ਗਈ ਹੈ। ਓਲੰਪੀਅਨ ਨੀਰਜ ਚੋਪੜਾ, ਬਲਬੀਰ ਸਿੰਘ ਸੀਨੀਅਰ, ਮਿਲਖਾ ਸਿੰਘ ਤੋਂ ਇਲਾਵਾ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਰਾਜਪਾਲ ਸਿੰਘ, ਕਪਿਲ ਦੇਵ, ਸ਼ੂਟਰ ਅਵਨੀਤ ਕੌਰ, ਅੰਜੂਮ ਮੋਦਗਿਲ ਤੇ ਪੀਯੂ ਦੇ ਤਿੰਨ ਵਾਰ ਮਾਕਾ ਟ੍ਰਾਫੀ ਜਿੱਤਣ ਨਾਲ ਜੁੜੇ ਯਾਦਗਾਰ ਪਲਾਂ ਨੂੰ ਫੋਟੋ ਗੈਲਰੀ ਵਿਚ ਦਿਖਾਇਆ ਗਿਆ ਹੈ।