ਚੰਡੀਗੜ੍ਹ ਦੇ ਪੀਜੀਆਈ ਵਿਚ ਨੌਕਰੀ ਪਾਉਣ ਦਾ ਵਧੀਆ ਮੌਕਾ ਸਾਹਮਣੇ ਆਇਆ ਹੈ। ਇਥੇ ਅਸਿਸਟੈਂਟ ਪ੍ਰੋਫੈਸਰ ਦੇ ਅਹੁਦਿਆਂ ‘ਤੇ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਹਨ। ਇਨ੍ਹਾਂ ਅਹੁਦਿਆਂ ‘ਤੇ ਸਿਲੈਕਸ਼ਨ ਵਾਕ-ਇਨ-ਇੰਟਰਵਿਊ ਨਾਲ ਹੋਵੇਗਾ। ਪੀਜੀਆਈ ਦੇ ਇਨ੍ਹਾਂ ਅਹੁਦਿਆਂ ‘ਤੇ ਇੰਟਰਵਿਊ 11 ਮਈ 2022 ਤੋਂ ਸ਼ੁਰੂ ਹੋਣਗੇ।
ਇਸ ਵਿਚ ਕੁੱਲ 10 ਆਸਾਮੀਆਂ ਭਰੀਆਂ ਜਾਣਗੀਆਂ। ਇਹ ਨੌਕਰੀਆਂ ਕਾਂਟ੍ਰੈਕਟ ਬੇਸਿਸ ‘ਤੇ ਹਨ ਤੇ ਫਿਲਹਾਲ ਇਕ ਸਾਲ ਲਈ ਹਨ। ਪੀਜੀਆਈ ਚੰਡੀਗੜ੍ਹ ‘ਚ ਕੱਢੀਆਂ ਗਈਆਂ ਨੌਕਰੀਆਂ ਦਾ ਵੇਰਵਾ ਇਸ ਤਰ੍ਹਾਂ ਹੈ-

ਅਨੈਸਥੀਸੀਆ, ਜਨਰਲ ਸਰਜਰੀ, ਇੰਟਰਨਲ ਮੈਡੀਸਨ, ਮੈਡੀਕਲ ਮਾਈਕ੍ਰੋਬਾਇਓਲੋਜੀ, ਗਾਇਨਕੋਲਾਜਿਸਟ, ਆਪਥਲਮੋਲਾਜੀ, ਆਰਥੋਪੈਡਿਕਸ, ਬਾਲ ਰੋਗ, ਰੇਡੀਓ ਡਾਇਗਨਾਸਿਸ ਦੀ 1-1 ਆਸਾਮੀ। ਇਨ੍ਹਾਂ ਅਹੁਦਿਆਂ ਦੇ ਬਾਰੇ ਡਿਟਲ ਵਿਚ ਜਾਣਕਾਰੀ ਪਾਉਣ ਲਈ ਪੀਜੀਆਈ, ਚੰਡੀਗੜ੍ਹ ਦੀ ਅਧਿਕਾਰਕ ਵੈੱਬਸਾਈਟ ‘ਤੇ ਦੇਖ ਸਕਦੇ ਹੋ। ਸਿੱਖਿਅਕ ਯੋਗਤਾ ਤੇ ਉਮਰ ਸਬੰਧੀ ਵੇਰਵਾ ਹਰ ਨੌਕਰੀ ਲਈ ਵੱਖ-ਵੱਖ ਚੈੱਕ ਕੀਤਾ ਜਾ ਸਕਦਾ ਹੈ।
ਉਹ ਉਮੀਦਵਾਰ ਜੋ ਯੋਗਤਾਵਾਂ ਪੂਰੀਆਂ ਕਰਦੀਆਂ ਹੋਣ, ਉਹ 11 ਮਈ 2022 ਦਿਨ ਦੁਪਹਿਰ 2 ਵਜੇ ਵਾਕ-ਇਨ-ਇੰਟਰਵਿਊ ਲਈ ਜਾ ਸਕਦੇ ਹਨ। ਉਮੀਦਵਾਰ ਇੰਟਰਵਿਊ ਲਈ ਜਾਂਦੇ ਸਮੇਂ ਆਪਣੇ ਨਾਲ ਓਰੀਜ਼ਨਲ ਦਸਤਾਵੇਜ਼ ਜ਼ਰੂਰ ਲੈ ਕੇ ਆਉਣ।
ਵੀਡੀਓ ਲਈ ਕਲਿੱਕ ਕਰੋ -:

“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”























