ਕੋਰੋਨਾ ਮਹਾਮਾਰੀ ਨੂੰ ਆਇਆਂ ਢਾਈ ਸਾਲ ਦੇ ਕਰੀਬ ਹੋ ਚੁੱਕੇ ਹਨ। ਅੱਜ ਪੂਰੀ ਦੁਨੀਆ ਵਿੱਚ ਲੋਕ ਮੁੜ ਖੁੱਲ੍ਹ ਕੇ ਜੀਅ ਰਹੇ ਹਨ। ਫਿਲਹਾਲ ਚੀਨ ਨੂੰ ਛੱਡ ਕੇ ਕਿਸੇ ਵੀ ਦੇਸ਼ ਵਿੱਚ ਲੌਕਡਾਊਨ ਨਹੀਂ ਹੈ। 5 ਦਿਨਾਂ ਦੇ ਅੰਦਰ ਹੀ ਚੀਨ ਦੇ 20 ਹੋਰ ਸ਼ਹਿਰਾਂ ਵਿੱਚ ਲੌਕਡਾਊਨ ਲਾਉਣਾ ਪਿਆ ਹੈ। ਚੀਨ ਵਿੱਚ ਹੁਣ ਲੌਕਡਾਊਨ ਵਾਲੇ ਸ਼ਹਿਰਾਂ ਦੀ ਗਿਣਤੀ ਵਧ ਕੇ 46 ਹੋ ਗਈ ਹੈ। ਨਾਲ ਹੀ ਲੌਕਡਾਊਨ ਵਿੱਚ ਆਬਾਦੀ ਵੀ 21 ਕਰੋੜ ਤੋਂ ਵੱਧ ਕੇ 34 ਕਰੋੜ ਹੋ ਗਈ ਹੈ।
ਲਗਭਗ 2.5 ਕਰੋੜ ਦੀ ਆਬਾਦੀ ਵਾਲਾ ਸ਼ੰਘਾਈ ਸ਼ਹਿਰ ਪਹਿਲਾਂ ਤੋਂ ਹੀ ਲੌਕਡਾਊਨ ਵਿੱਚ ਹੈ ਤੇ 2.15 ਕਰੋੜ ਦੀ ਆਬਾਦੀ ਵਾਲੀ ਰਾਜਧਾਨੀ ਬੀਜੰਗ ਵਿੱਚ ਵੀ ਲੌਕਡਾਊਨ ਦਾ ਖਤਰਾ ਵਧ ਰਿਹਾ ਹੈ। ਸ਼ੰਘਾਈ ਵਿੱਚ ਹੁਣ ਵੀ ਲਗਭਗ 5 ਹਜ਼ਾਰ ਤੋਂ ਵੱਧ ਲੋਕ ਰੋਜ਼ ਪਾਜ਼ੀਟਿਵ ਆ ਰਹੇ ਹਨ। ਚੀਨ ਵਿੱਚ ਜ਼ੀਰੋ ਕੋਵਿਡ ਪਾਲਿਸੀ ਫੇਲ੍ਹ ਹੋਣ ਦੇ ਬਾਵਜੂਦ ਰਾਸ਼ਟਰਪਤੀ ਜਿਨਪਿੰਗ ਆਪਣੀ ਕੋਵਿਡ ਪਾਲਿਸੀ ‘ਤੇ ਅੜੇ ਹੋਏ ਹਨ।
ਜਿਨਪਿੰਗ ਨੇ ਸ਼ੁੱਕਰਵਾਰ ਨੂੰ ਪਹਿਲੀ ਵਾਰ ਰਾਸ਼ਟਰ ਦੇ ਨਾਂ ਸੰਬੋਧਨ ਵਿੱਚ ਕਿਹਾ ਕਿ ਜ਼ੀਰੋ ਕੋਵਿਡ ਪਾਲਿਸੀ ਨਾਲ ਹੀ ਕੋਰੋਨਾ ‘ਤੇ ਕਾਬੂ ਪਾਇਆ ਜਾ ਸਕਦਾ ਹੈ। ਕੋਈ ਵੀ ਦੇਸ਼ ਚੀਨ ਦੀ ਇਸ ਪਾਲਿਸੀ ‘ਤੇ ਉਂਗਲੀ ਨਾ ਚੁੱਕੇ। ਜ਼ੀਰੋ ਕੋਵਿਡ ਪਾਲਿਸੀ ਵਿੱਚ ਲਾਗ ਦਾ ਕੇਸ ਆਉਣ ‘ਤੇ ਮਰੀਜ਼ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਜਾਣਾ ਲਾਜ਼ਮੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਸ਼ੰਘਾਈ ਵਾਂਗ ਇਨਫੈਕਸ਼ਨ ਬੇਕਾਬੂ ਨਾ ਹੋ ਜਾਏ, ਇਸ ਦੇ ਲਈ ਬੀਜਿੰਗ ਵਿੱਚ ਹਰ ਵੀ ਸਖਤੀ ਕਰ ਦਿੱਤੀ ਗਈ ਹੈ। ਅਜੇ ਬੀਜਿੰਗ ਵਿੱਚ ਲੌਕਡਾਊਨ ਨਹੀਂ ਲਾਇਆ ਗਿਆ ਹੈ, ਪਰ ਰੋਜ਼ 1000 ਤੋਂ ਵੱਧ ਕੇਸ ਆਉਣ ਕਰਕੇ 2 ਸਾਲਾਂ ਤੋਂ 90 ਸਾਲ ਤੱਕ ਦੇ ਸਾਰੇ ਲੋਕਾਂ ਦੀ ਟੈਸਟਿੰਗ ਦੇ ਹੁਕਮ ਜਾਰੀ ਕੀਤੇ ਗਏ ਹਨ। ਬੀਜਿੰਗ ਦੇ 60 ਸਬਵੇ ਨੂੰ ਬਿਨਾਂ ਲੌਕਡਾਊਨ ਦੇ ਹੀ ਬੰਦ ਕਰ ਦਿੱਤਾ ਗਿਆ ਹੈ। ਸਕੂਲ, ਰੈਸਟੋਰੈਂਟ-ਬਾਰ ਤੇ ਜਿਮ ਬੰਦ ਕਰ ਦਿੱਤੇ ਗਏ ਹਨ।