Face Hair removal tips: ਔਰਤਾਂ ਦੀ ਸੁੰਦਰਤਾ ਉਨ੍ਹਾਂ ਦੇ ਚਿਹਰੇ ਤੋਂ ਸਾਫ਼ ਝਲਕਦੀ ਹੈ। ਪਰ ਜੇਕਰ ਉਸੀ ਚਿਹਰੇ ‘ਤੇ ਵਾਲ ਆਉਣ ਲੱਗੇ ਤਾਂ ਉਹ ਪ੍ਰੇਸ਼ਾਨ ਹੋਣ ਲੱਗਦੀ ਹੈ। ਅੱਜਕਲ ਗਲਤ ਲਾਈਫਸਟਾਈਲ, ਖਾਣ-ਪੀਣ ਦੀਆਂ ਆਦਤਾਂ, ਹਾਰਮੋਨਲ ਬਦਲਾਅ ਦੇ ਕਾਰਨ ਚਿਹਰੇ ‘ਤੇ ਵਾਲ ਆਉਣ ਲੱਗਦੇ ਹਨ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਕਈ ਔਰਤਾਂ ਲੇਜ਼ਰ ਟ੍ਰੀਟਮੈਂਟ ਵੀ ਕਰਵਾ ਰਹੀਆਂ ਹਨ। ਪਰ ਇਹ ਇਲਾਜ ਬਹੁਤ ਹੀ ਮਹਿੰਗਾ ਪੈਂਦਾ ਹੈ। ਔਰਤਾਂ ਨੂੰ ਹਰ 15 ਦਿਨਾਂ ਬਾਅਦ ਪਾਰਲਰ ਜਾ ਕੇ ਵੈਕਸਿੰਗ ਵੀ ਕਰਵਾਉਣੀ ਪੈਂਦੀ ਹੈ। ਇਸ ਲਈ ਅੱਜ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖਿਆਂ ਬਾਰੇ ਦੱਸਾਂਗਾ ਜਿਸ ਨਾਲ ਤੁਸੀਂ ਘਰ ਬੈਠੇ ਹੀ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕੋਗੇ। ਤਾਂ ਆਓ ਜਾਣਦੇ ਹਾਂ ਉਸ ਬਾਰੇ…
ਹਲਦੀ ਅਤੇ ਐਲੋਵੇਰਾ ਦਾ ਫੇਸ ਪੈਕ ਲਗਾਓ: ਚਿਹਰੇ ਤੋਂ ਅਣਚਾਹੇ ਵਾਲਾਂ ਨੂੰ ਹਟਾਉਣ ਲਈ ਤੁਸੀਂ ਹਲਦੀ ਅਤੇ ਐਲੋਵੇਰਾ ਦੇ ਮਿਸ਼ਰਣ ਨੂੰ ਚਿਹਰੇ ਦੇ ਵਾਲਾਂ ‘ਤੇ ਲਗਾ ਸਕਦੇ ਹੋ। ਇਹ ਦੋਵੇਂ ਚੀਜ਼ਾਂ ਤੁਹਾਡੇ ਚਿਹਰੇ ਤੋਂ ਵਾਲਾਂ ਨੂੰ ਹਟਾਉਣ ‘ਚ ਵੀ ਮਦਦ ਕਰਨਗੀਆਂ। ਇਸ ਦੀ ਵਰਤੋਂ ਕਰਨ ਲਈ ਇਕ ਕੌਲੀ ‘ਚ 2 ਚੱਮਚ ਹਲਦੀ ਪਾ ਕੇ ਉਸ ‘ਚ ਐਲੋਵੇਰਾ ਜੈੱਲ ਮਿਲਾਓ। ਦੋਵਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਪੈਕ ਬਣਾਓ। ਪੈਕ ਨੂੰ ਵਾਲਾਂ ਵਾਲੀ ਥਾਂ ‘ਤੇ ਲਗਾਓ। ਸੁੱਕਣ ਤੋਂ ਬਾਅਦ ਤੁਸੀਂ ਚਿਹਰਾ ਧੋ ਲਓ। ਇਸ ਫੇਸ ਪੈਕ ਦੀ ਵਰਤੋਂ ਕਰਨ ਨਾਲ ਤੁਹਾਡੇ ਚਿਹਰੇ ‘ਤੇ ਵਾਲਾਂ ਦੀ ਗ੍ਰੋਥ ਘੱਟ ਹੋ ਜਾਵੇਗੀ।
ਅਖਰੋਟ ਅਤੇ ਸ਼ਹਿਦ ਦਾ ਫੇਸ ਪੈਕ ਲਗਾਓ: ਅਖਰੋਟ ਅਤੇ ਸ਼ਹਿਦ ਵੀ ਤੁਹਾਡੇ ਚਿਹਰੇ ਤੋਂ ਵਾਲਾਂ ਨੂੰ ਹਟਾਉਣ ‘ਚ ਮਦਦ ਕਰਨਗੇ। ਪੈਕ ਬਣਾਉਣ ਲਈ ਅਖਰੋਟ ਦੇ ਛਿਲਕਿਆਂ ਨੂੰ ਮਿਕਸਰ ‘ਚ ਪੀਸ ਕੇ ਗਾੜ੍ਹਾ ਪਾਊਡਰ ਤਿਆਰ ਕਰੋ। ਫਿਰ ਇਸ ‘ਚ ਸ਼ਹਿਦ ਮਿਲਾ ਕੇ ਪੇਸਟ ਨੂੰ ਵਾਲਾਂ ਵਾਲੀ ਥਾਂ ‘ਤੇ ਲਗਾਓ ਅਤੇ ਹਲਕੇ ਹੱਥਾਂ ਨਾਲ ਮਾਲਿਸ਼ ਕਰੋ। 15-20 ਮਿੰਟਾਂ ਬਾਅਦ ਆਪਣੇ ਚਿਹਰੇ ਨੂੰ ਪਾਣੀ ਨਾਲ ਧੋ ਲਓ। ਜਲਦੀ ਹੀ ਤੁਹਾਡੇ ਚਿਹਰੇ ਦੇ ਵਾਲ ਖ਼ਤਮ ਹੋਣ ਲੱਗਣਗੇ।
ਓਟਸ ਅਤੇ ਕੇਲੇ ਦੇ ਫੇਸ ਪੈਕ ਦੀ ਵਰਤੋਂ ਕਰੋ: ਓਟਸ ਖਾਣ ਦੇ ਨਾਲ-ਨਾਲ ਇਹ ਤੁਹਾਡੇ ਚਿਹਰੇ ਤੋਂ ਅਣਚਾਹੇ ਵਾਲਾਂ ਨੂੰ ਹਟਾਉਣ ‘ਚ ਵੀ ਬਹੁਤ ਮਦਦਗਾਰ ਸਾਬਤ ਹੋਵੇਗਾ। ਇਨ੍ਹਾਂ ਦੋਵਾਂ ਫੇਸ ਪੈਕ ਨੂੰ ਆਪਣੇ ਚਿਹਰੇ ‘ਤੇ ਵਰਤਣ ਲਈ ਪਹਿਲਾਂ ਓਟਸ ਨੂੰ ਪਾਣੀ ‘ਚ ਭਿਓ ਕੇ ਚੰਗੀ ਤਰ੍ਹਾਂ ਸੋਫਟ ਕਰ ਲਓ। ਦੂਜੇ ਪਾਸੇ ਕੇਲੇ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਓ। ਫਿਰ ਇਨ੍ਹਾਂ ਦੋਹਾਂ ਚੀਜ਼ਾਂ ਦਾ ਪੇਸਟ ਤਿਆਰ ਕਰ ਲਓ। ਹੁਣ ਇਨ੍ਹਾਂ ਦੋਹਾਂ ਚੀਜ਼ਾਂ ਤੋਂ ਤਿਆਰ ਫੇਸ ਪੈਕ ਨੂੰ ਵਾਲਾਂ ‘ਤੇ ਲਗਾ ਕੇ ਮਾਲਿਸ਼ ਕਰੋ। 10-15 ਮਿੰਟ ਬਾਅਦ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਧੋ ਲਓ।
ਇਨ੍ਹਾਂ ਗੱਲਾਂ ਦਾ ਖਾਸ ਧਿਆਨ ਰੱਖੋ: ਆਪਣੇ ਵਾਲਾਂ ‘ਤੇ ਇਨ੍ਹਾਂ ਸਾਰੀਆਂ ਚੀਜ਼ਾਂ ਦੀ ਵਰਤੋਂ ਕਰਨ ਤੋਂ ਪਹਿਲਾਂ ਆਪਣੀ ਸਕਿਨ ਦੀ ਚੰਗੀ ਤਰ੍ਹਾਂ ਜਾਂਚ ਕਰੋ। ਜੇਕਰ ਤੁਹਾਨੂੰ ਚਿਹਰੇ ਦੀ ਕਿਸੇ ਵੀ ਤਰ੍ਹਾਂ ਦੀ ਐਲਰਜੀ ਹੈ ਤਾਂ ਇਨ੍ਹਾਂ ਦੀ ਵਰਤੋਂ ਕਰਨ ਤੋਂ ਪਹਿਲਾਂ ਸਕਿਨ ਦੇ ਡਾਕਟਰ ਨਾਲ ਸਲਾਹ ਕਰੋ।