Whiteheads removal tips: ਗਰਮੀਆਂ ‘ਚ ਸਕਿਨ ਆਇਲੀ ਹੋਣ ਲੱਗਦੀ ਹੈ। ਚਿਹਰੇ ‘ਤੇ ਬਲੈਕਹੈੱਡਸ ਅਤੇ ਵ੍ਹਾਈਟ ਹੈੱਡਸ ਦੀ ਸਮੱਸਿਆ ਵੀ ਸ਼ੁਰੂ ਹੋ ਜਾਂਦੀ ਹੈ। ਜਿਸ ਕਾਰਨ ਨਿਖ਼ਾਰ ਵੀ ਫਿੱਕਾ ਪੈਣ ਲੱਗਦਾ ਹੈ। ਪਾਰਲਰ ਜਾ ਕੇ ਟ੍ਰੀਟਮੈਂਟ ਕਰਵਾਕੇ ਇਹ ਸਮੱਸਿਆ ਹੱਲ ਨਹੀਂ ਹੋ ਪਾਉਂਦੀ। ਚਿਹਰੇ ਤੋਂ ਵ੍ਹਾਈਟਹੈੱਡਸ ਨੂੰ ਹਟਾਉਣਾ ਕੋਈ ਆਸਾਨ ਗੱਲ ਨਹੀਂ ਹੈ। ਪਰ ਅੱਜ ਮੈਂ ਤੁਹਾਨੂੰ ਕੁਝ ਘਰੇਲੂ ਨੁਸਖਿਆਂ ਬਾਰੇ ਦੱਸਾਂਗਾ ਜੋ ਤੁਹਾਨੂੰ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ‘ਚ ਮਦਦ ਕਰਨਗੇ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ…
ਕੀ ਹੁੰਦੇ ਹਨ ਵ੍ਹਾਈਟਹੈੱਡਸ: ਵ੍ਹਾਈਟਹੈੱਡਸ ਇੱਕ ਤਰ੍ਹਾਂ ਦੇ ਮੁਹਾਸੇ ਹੁੰਦੇ ਹਨ। ਇਹ ਤੁਹਾਡੀ ਸਕਿਨ ਦੇ ਬਾਹਰੀ ਹਿੱਸੇ ਨੂੰ ਪ੍ਰਭਾਵਿਤ ਕਰਦਾ ਹੈ। ਆਮ ਭਾਸ਼ਾ ‘ਚ ਇਨ੍ਹਾਂ ਨੂੰ ਪਿੰਪਲਸ ਵੀ ਕਿਹਾ ਜਾਂਦਾ ਹੈ। ਇਹ ਤੁਹਾਡੇ ਚਿਹਰੇ, ਛਾਤੀ ਅਤੇ ਪਿੱਠ ‘ਤੇ ਹੋ ਸਕਦਾ ਹੈ। ਇਹ ਚਿੱਟੇ ਰੰਗ ਦੇ ਹੁੰਦੇ ਹਨ। ਇਨ੍ਹਾਂ ‘ਚ ਚਿੱਟੇ ਰੰਗ ਦਾ ਸਿਸਟ ਹੁੰਦਾ ਹੈ। ਕਈ ਵਾਰ ਇਹ ਤੁਹਾਡੇ ਦਰਦ ਦਾ ਕਾਰਨ ਵੀ ਬਣ ਜਾਂਦਾ ਹੈ। ਤੁਹਾਨੂੰ ਇਹ ਸਮੱਸਿਆ ਉਦੋਂ ਹੋ ਸਕਦੀ ਹੈ ਜਦੋਂ ਪੋਰਸ ਬੰਦ ਹੋ ਜਾਂਦੇ ਹਨ।
ਵ੍ਹਾਈਟਹੈੱਡਸ ਹਟਾਉਣ ਦੇ ਤਰੀਕੇ
ਟਮਾਟਰ: ਵ੍ਹਾਈਟਹੈੱਡਸ ਤੋਂ ਰਾਹਤ ਪਾਉਣ ਲਈ ਤੁਸੀਂ ਟਮਾਟਰ ਦੀ ਵਰਤੋਂ ਕਰ ਸਕਦੇ ਹੋ। ਟਮਾਟਰ ‘ਚ ਵਿਟਾਮਿਨ ਸੀ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਇਸ ‘ਚ ਹੋਰ ਵੀ ਅਜਿਹੇ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਸਕਿਨ ਨਾਲ ਜੁੜੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ ‘ਚ ਮਦਦ ਕਰਦੇ ਹਨ। ਟਮਾਟਰ ਦਾ ਟੁਕੜਾ ਕੱਟ ਕੇ ਚਿਹਰੇ ‘ਤੇ ਲਗਾਓ। 10 ਮਿੰਟ ਬਾਅਦ ਚਿਹਰੇ ਨੂੰ ਚੰਗੀ ਤਰ੍ਹਾਂ ਧੋ ਲਓ। ਤੁਸੀਂ ਇਸ ਨੁਸਖੇ ਨੂੰ ਹਫ਼ਤੇ ‘ਚ ਦੋ ਵਾਰ ਵਰਤ ਸਕਦੇ ਹੋ।
ਦਹੀਂ: ਦਹੀਂ ‘ਚ ਲੈਕਟਿਕ ਐਸਿਡ ਹੁੰਦਾ ਹੈ ਜੋ ਤੁਹਾਡੀ ਸਕਿਨ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਤੁਸੀਂ ਵ੍ਹਾਈਟਹੈੱਡਸ ਨੂੰ ਦੂਰ ਕਰਨ ਲਈ ਦਹੀਂ ਦੀ ਵਰਤੋਂ ਵੀ ਕਰ ਸਕਦੇ ਹੋ। ਤੁਸੀਂ 2 ਚੱਮਚ ਓਟਮੀਲ ‘ਚ 3 ਚੱਮਚ ਦਹੀਂ ਮਿਲਾ ਕੇ ਫੇਸ ਪੈਕ ਤਿਆਰ ਕਰੋ। ਫੇਸ ਪੈਕ ਨੂੰ ਚਿਹਰੇ ‘ਤੇ ਲਗਾਓ ਅਤੇ ਹਲਕੇ ਹੱਥਾਂ ਨਾਲ ਚਿਹਰੇ ਦੀ ਮਾਲਿਸ਼ ਕਰੋ। 10 ਮਿੰਟ ਬਾਅਦ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਧੋ ਲਓ।
ਮੁਲਤਾਨੀ ਮਿੱਟੀ ਲਗਾਓ: ਤੁਸੀਂ ਚਿਹਰੇ ਤੋਂ ਵ੍ਹਾਈਟਹੈੱਡਸ ਨੂੰ ਹਟਾਉਣ ਲਈ ਮੁਲਤਾਨੀ ਮਿੱਟੀ ਦੀ ਵਰਤੋਂ ਵੀ ਕਰ ਸਕਦੇ ਹੋ। ਮੁਲਤਾਨੀ ਮਿੱਟੀ ਤੁਹਾਡੇ ਚਿਹਰੇ ਨੂੰ ਠੰਡਾ ਕਰਨ ਦਾ ਕੰਮ ਵੀ ਕਰੇਗੀ। ਆਪਣੇ ਚਿਹਰੇ ‘ਤੇ ਮੁਲਤਾਨੀ ਮਿੱਟੀ ਦਾ ਫੇਸ ਪੈਕ ਲਗਾਓ। 15-20 ਮਿੰਟ ਬਾਅਦ ਚਿਹਰਾ ਧੋ ਲਓ। ਵ੍ਹਾਈਟਹੈੱਡਸ ਦੀ ਸਮੱਸਿਆ ਤੋਂ ਰਾਹਤ ਮਿਲੇਗੀ।