ਨਾਰਥ ਕੋਰੀਆ ਵਿੱਚ ਕੋਰੋਨਾ ਦਾ ਪਹਿਲਾ ਕੇਸ ਮਿਲਣ ਮਗਰੋਂ ਸ਼ੁੱਕਰਵਾਰ ਨੂੰ ਇੱਕ ਮਰੀਜ਼ ਦੀ ਮੌਤ ਹੋ ਗਈ। ਦੂਜੇ ਪਾਸੇ ਪੰਜ ਅਜਿਹੇ ਲੋਕਾਂ ਦੀ ਵੀ ਜਾਣ ਗਈ ਜਿਨ੍ਹਾਂ ਵਿੱਚ ਕੋਰੋਨਾ ਦੀ ਪੁਸ਼ਟੀ ਨਹੀਂ ਹੋਈ ਸੀ। ਸਰਕਾਰੀ ਮੀਡੀਆ ਮੁਤਾਬਕ ਫਿਲਹਾਲ ਦੇਸ਼ ਵਿੱਚ 1,87,000 ਲੋਕਾਂ ਨੂੰ ਬੁਖਾਲ ਦੇ ਲੱਛਣ ਆ ਰਹੇ ਹਨ, ਜਿਸ ਕਰਕੇ ਉਨ੍ਹਾਂ ਨੂੰ ਆਈਸੋਲੇਟ ਕਰ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਨਾਰਥ ਕੋਰੀਆ ਵਿੱਚ 8 ਮਈ ਨੂੰ ਕੋਰੋਨਾ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਵੀਰਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਗਈ ਤੇ ਇਸ ਦੇ ਨਾਲ ਹੀ ਪੂਰੇ ਦੇਸ਼ ਵਿੱਚ ਲੌਕਡਾਊਨ ਲਾ ਦਿੱਤਾ ਗਿਆ। ਵਰਲਡ ਹੈਲਥ ਆਰਗੇਨਾਈਜ਼ੇਸ਼ਨ (WHO) ਮੁਤਾਬਕ, ਨਾਰਥ ਕੋਰੀਆ ਨੇ 2020 ਦੇ ਅਖੀਰ ਤੱਕ 13,259 ਲੋਕਾਂ ਦੇ ਸੈਂਪਲਾਂ ਦੀ ਜਾਂਚ ਕੀਤੀ ਸੀ। ਇਨ੍ਹਾਂ ਵਿੱਚ ਸਾਰਿਆਂ ਦੀ ਰਿਪੋਰਟ ਨੈਗੇਟਿਵ ਆਈ।
ਰਿਪੋਰਟਾਂ ਮੁਤਾਬਕ ਰਾਜਧਾਨੀ ਪਿਓਂਯਾਂਗ ਵਿੱਚ ਅਪ੍ਰੈਲ ਦੇ ਅਖੀਰ ਵਿੱਚ ਅਚਾਨਕ ਲੋਕ ਬੁਖਾਰ ਦੀ ਲਪੇਟ ਵਿੱਚ ਆਉਣ ਲੱਗੇ। ਇਹ ਬੁਖਾਰ ਫੈਲਦੇ-ਫੈਲਦੇ ਪਿਓਂਯਾਂਗ ਦੇ ਬਾਹਰ ਜਾ ਪੁੱਜਾ। ਹੁਣ ਤੱਕ ਕੁਲ 3,50,000 ਲੋਕਾਂ ਵਿੱਚ ਇਸ ਬੁਖਾਰ ਦੇ ਲੱਛਣ ਵੇਖੇ ਗਏ ਹਨ। ਹਾਲਾਂਕਿ, ਇਨ੍ਹਾਂ ਵਿੱਚੋਂ ਕਿੰਨੇ ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ, ਇਸ ਦਾ ਖੁਲਾਸਾ ਨਹੀਂ ਹੋਇਆ ਹੈ।
ਰਿਪੋਰਟਾਂ ਮੁਤਾਬਕ ਨਾਰਥ ਕੋਰੀਆ ਇਸ ਵੇਲੇ ਕੋਰੋਨਾ ਵਿਸਫੋਟ ਦੀ ਸਥਿਤੀ ਵਿੱਚ ਹੋ ਸਕਦਾ ਹੈ। ਮਾਹਰਾਂ ਦਾ ਮੰਨਣਾ ਹੈ ਕਿ ਦੇਸ਼ ਵਿੱਚ ਰਹਿਣ ਵਾਲੇ 2.5 ਕਰੋੜ ਲੋਕ ਖਤਰੇ ਵਿੱਚ ਹਨ, ਕਿਉਂਕਿ ਇਥੇ ਨਾ ਤਾਂ ਕਿਸੇ ਨੂੰ ਵੈਕਸੀਨ ਲੱਗੇਗੀ, ਨਾ ਹੀ ਚੰਗੀ ਸਿਹਤ ਸਹੂਲਤ ਮਿਲ ਸਕੇਗੀ। ਇਥੇ ਫੈਲ ਰਿਹਾ ਬੁਖਾਰ ਕੋਰੋਨਾ ਦਾ ਓਮੀਕ੍ਰੋਨ ਵੇਰੀਐਂਟ ਹੈ।
ਦਰਅਸਲ ਨਾਰਥ ਕੋਰੀਆ ਨੇ ਬ੍ਰਿਟੇਨ ਤੇ ਚੀਨ ਵਰਗੇ ਦੇਸ਼ਾਂ ਵਿੱਚ ਬਣੀ ਵੈਕਸੀਨ ਖਰੀਦਣ ਤੋਂ ਸਾਫ ਇਨਕਾਰ ਕਰ ਦਿੱਤਾ ਸੀ। ਇਸ ਦੀ ਬਜਾਏ ਸਰਕਾਰ ਦਾ ਕਹਿਣਾ ਸੀ ਕਿ ਉਸ ਨੇ ਜਨਵਰੀ 2020 ਵਿੱਚ ਸਾਰੇ ਬਾਰਡਰਸ ਬੰਦ ਕਰਕੇ ਕੋਰੋਨਾ ਨੂੰ ਦੇਸ਼ ਅੰਦਰ ਆਉਣ ਤੋਂ ਰੋਕ ਦਿੱਤਾ ਹੈ।
ਮਾਹਰਾਂ ਦਾ ਮੰਨਣਾ ਹੈ ਕਿ ਨਾਰਥ ਕੋਰੀਆ ਲਈ ਅਸਲੀ ਖਤਰਾ ਕੋਰੋਨਾ ਨਹੀਂ, ਸਗੋਂ ਲੌਕਡਾਊਨ ਹੈ। ਅਬਾਦੀ ਦਾ ਵੱਡਾ ਹਿੱਸਾ ਉੰਝ ਹੀ ਕੁਪੋਸ਼ਣ ਦਾ ਸ਼ਿਕਾਰ ਹੈ। ਪਿਛਲੇ ਦੋ ਸਾਲਾਂ ਤੋਂ ਬਾਰਡਰਸ ਬੰਦ ਹੋਣ ਕਰਕੇ ਉਂਝ ਵੀ ਵਪਾਰ ਘਟਿਆ ਹੈ। ਹੁਣ ਲੌਕਡਾਊਨ ਲੱਗਣ ਨਾਲ ਖਾਣੇ ਤੇ ਦਵਾਈਆਂ ਵਿੱਚ ਹੋਰ ਕਮੀ ਆ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਕੋਰੋਨਾ ‘ਤੇ ਵੀਰਵਾਰ ਹੋਈ ਮੀਟਿੰਗ ਵਿੱਚ ਕਿਮ ਜੋਂਗ ਨੂੰ ਪਹਿਲੀ ਵਾਰ ਟੀਵੀ ‘ਤੇ ਮਾਸਕ ਪਾਏ ਹੋਏ ਵੇਖਿਆ ਗਿਆ। ਦੇਸ਼ ਵਿੱਚ ਵਾਇਰਲ ਕੰਟਰੋਲ ਕਰਨ ਲਈ ਵੱਧ ਤੋਂ ਵੱਧ ਐਮਰਜੈਂਸੀ ਲਾਉਣ ਦੇ ਹੁਕਮ ਦਿੱਤੇ ਗਏ ਹਨ।