Two days periods tips: ਹਰ ਔਰਤ ਪੀਰੀਅਡਜ਼ ਵਰਗੇ ਨੈਚੂਰਲ ਪ੍ਰੋਸੈਸ ‘ਚੋਂ ਲੰਘਦੀ ਹੈ। ਆਮ ਤੌਰ ‘ਤੇ ਔਰਤਾਂ ਨੂੰ 21 ਤੋਂ 35 ਦਿਨਾਂ ਬਾਅਦ ਪੀਰੀਅਡਜ਼ ਆਉਂਦੇ ਹਨ ਅਤੇ 2 ਤੋਂ 7 ਦਿਨਾਂ ਤੱਕ ਰਹਿੰਦੇ ਹਨ ਜਿਸ ਨੂੰ ਅਸੀਂ ਆਮ ਪੀਰੀਅਡਜ਼ ਕਹਿੰਦੇ ਹਾਂ। ਹਾਲਾਂਕਿ ਜੇਕਰ 21 ਤੋਂ 45 ਦਿਨਾਂ ਦੇ ਵਿਚਕਾਰ ਪੀਰੀਅਡਜ਼ ਆਉਣ ਤਾਂ ਉਸ ਨੂੰ ਵੀ ਆਮ ਮੰਨਿਆ ਜਾਂਦਾ ਹੈ। ਔਰਤਾਂ ਨੂੰ ਆਮ ਤੌਰ ‘ਤੇ 4, 6 ਜਾਂ 7 ਦਿਨਾਂ ਤੱਕ ਬਲੀਡਿੰਗ ਹੁੰਦੀ ਹੈ ਕਿਉਂਕਿ ਹਾਲਾਂਕਿ ਸ਼ੁਰੂਆਤੀ ਸਾਲਾਂ ‘ਚ Menstrual cycle ਲੰਬੀ ਹੁੰਦੀ ਹੈ ਪਰ ਜਿਵੇਂ-ਜਿਵੇਂ ਉਮਰ ਵੱਧਣ ਲੱਗਦੀ ਹੈ ਤਾਂ ਇਹ ਸਾਈਕਲ ਛੋਟਾ ਜਾਂ ਨਿਯਮਤ ਹੋ ਜਾਂਦਾ ਹੈ। ਪਰ ਪੀਰੀਅਡਜ਼ ਅਸਧਾਰਨ ਉਦੋਂ ਹੋ ਜਾਂਦੇ ਹਨ ਜਦੋਂ ਇਹ ਸਿਰਫ਼ 1 ਜਾਂ 2 ਦਿਨ ਰਹਿਣ ਲੱਗਦੇ ਹਨ।
ਇਕ ਰਿਸਰਚ ਅਨੁਸਾਰ 5 ਤੋਂ 35 ਫੀਸਦੀ ਔਰਤਾਂ ਨੂੰ ਅਸਾਧਾਰਨ ਪੀਰੀਅਡ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਇਸ ਬਾਰੇ ਖੁੱਲ੍ਹ ਕੇ ਗੱਲ ਨਹੀਂ ਕਰਦੀ। ਉਸੇ ਤਰ੍ਹਾਂ 1 ਜਾਂ 2 ਦਿਨਾਂ ਤੱਕ ਪੀਰੀਅਡਜ਼ ਰਹਿਣ ਦੇ ਬਾਅਦ ਵੀ ਉਹ ਕਿਸੇ ਨਾਲ ਗੱਲ ਨਹੀਂ ਕਰਦੀ ਜਾਂ ਇਗਨੋਰ ਕਰਦੀ ਹੈ ਅਤੇ ਮੈਡੀਕਲ ਜਾਂਚ ਨਹੀਂ ਕਰਵਾਉਂਦੀ ਜਦੋਂ ਕਿ ਇਹ ਕਿਸੇ ਗੰਭੀਰ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ।
ਜੇਕਰ ਪੀਰੀਅਡਜ਼ ਖੁੱਲ੍ਹ ਕੇ ਨਹੀਂ ਆ ਰਹੇ ਹਨ ਤਾਂ ਇਹ ਹਾਰਮੋਨਲ ਗੜਬੜੀ, ਭਾਰ ਘਟਣਾ ਜਾਂ ਵਧਣਾ, ਬਰਥ ਕੰਟਰੋਲ ਪਿਲਜ਼, ਅਨੀਮੀਆ, ਸਰਵਾਈਕਲ ਸਟੈਨੋਸਿਸ, ਜ਼ਿਆਦਾ ਦਵਾਈਆਂ ਖਾਣਾ, ਥਾਇਰਾਇਡ ਅਤੇ ਤਣਾਅ ਦੇ ਕਾਰਨ ਹੋ ਸਕਦਾ ਹੈ। ਇਸ ਦੇ ਨਾਲ ਹੀ ਪੀਰੀਅਡ ਘੱਟ ਹੋਣ ਨਾਲ ਦਰਦ ਵਧਦਾ ਜਾ ਰਿਹਾ ਹੈ। ਪ੍ਰੈਗਨੈਂਸੀ ਟੈਸਟ ਪਾਜ਼ੇਟਿਵ ਆਉਣ ਦੇ ਬਾਵਜੂਦ ਬਲੀਡਿੰਗ ਹੋ ਰਹੀ ਹੋਵੇ ਤਾਂ ਗੰਭੀਰਤਾ ਨਾਲ ਇਸ ਵੱਲ ਦੇਖੋ।
ਕਦੋਂ ਚਿੰਤਾ ਦੀ ਗੱਲ: ਜੇਕਰ ਅਜਿਹਾ 1-2 ਮਹੀਨਿਆਂ ਤੋਂ ਹੋ ਰਿਹਾ ਹੈ ਤਾਂ ਚਿੰਤਾ ਨਾ ਕਰੋ ਪਰ ਜੇਕਰ 4 ਤੋਂ 6 ਮਹੀਨਿਆਂ ਤੋਂ ਅਜਿਹਾ ਹੋ ਰਿਹਾ ਹੈ ਤਾਂ ਕਿਸੇ ਗਾਇਨੀਕੋਲੋਜਿਸਟ ਦੀ ਸਲਾਹ ਜ਼ਰੂਰ ਲਓ। ਦੂਜੇ ਪਾਸੇ ਜੇਕਰ ਪੀਰੀਅਡਸ ਦੀ ਇਹ ਸਮੱਸਿਆ ਕਿਸੇ ਸਿਹਤ ਸਮੱਸਿਆ ਦੇ ਕਾਰਨ ਨਹੀਂ ਹੈ ਤਾਂ ਆਪਣਾ ਲਾਈਫਸਟਾਈਲ ਹੈਲਥੀ ਬਣਾਓ। ਆਇਰਨ ਨਾਲ ਭਰਪੂਰ ਚੀਜ਼ਾਂ ਦਾ ਸੇਵਨ ਕਰੋ ਤਾਂ ਕਿ ਜੇਕਰ ਖੂਨ ਦੀ ਕਮੀ ਹੈ ਤਾਂ ਉਸ ਨੂੰ ਪੂਰਾ ਕੀਤਾ ਜਾ ਸਕੇ।
ਦੂਜੇ ਪਾਸੇ ਜੇਕਰ ਤੁਹਾਡਾ ਭਾਰ ਬਹੁਤ ਜ਼ਿਆਦਾ ਹੈ ਤਾਂ ਇਸ ਨੂੰ ਵੀ ਘਟਾਓ। ਤਣਾਅ ਤੋਂ ਦੂਰ ਰਹੋ ਅਤੇ ਭਰਪੂਰ ਨੀਂਦ ਲਓ। ਤਣਾਅ ਦਾ ਸਿੱਧਾ ਅਸਰ ਹਾਰਮੋਨਸ ‘ਤੇ ਪੈਂਦਾ ਹੈ, ਇਸ ਲਈ ਯੋਗਾ ਅਤੇ ਮੈਡੀਟੇਸ਼ਨ ਦਾ ਸਹਾਰਾ ਲਓ। ਫਿਜ਼ੀਕਲ ਐਕਟੀਵਿਟੀ ਕਰਦੇ ਰਹੋ।
ਤੁਸੀਂ ਕੁਝ ਘਰੇਲੂ ਨੁਸਖ਼ੇ ਫੋਲੋ ਕਰ ਸਕਦੇ ਹੋ ਜਿਵੇਂ ਕਿ:
ਆਇਰਨ ਅਤੇ ਵਿਟਾਮਿਨਜ਼ ਨਾਲ ਭਰਪੂਰ ਗਾਜਰ ਦਾ ਜੂਸ ਪੀਓ। ਇਸ ਨਾਲ ਖੂਨ ਦੀ ਕਮੀ ਵੀ ਪੂਰੀ ਹੁੰਦੀ ਹੈ ਜਿਸ ਨਾਲ ਪੀਰੀਅਡਜ਼ ਖੁੱਲ੍ਹ ਕੇ ਆਉਂਦੇ ਹਨ। ਤੁਸੀਂ ਅਨਾਰ ਅਤੇ ਚੁਕੰਦਰ ਦਾ ਰਸ ਵੀ ਲੈ ਸਕਦੇ ਹੋ। ਹਰੀਆਂ ਸਬਜ਼ੀਆਂ ਦਾ ਜ਼ਿਆਦਾ ਸੇਵਨ ਕਰੋ।
ਦਾਲਚੀਨੀ ਦੇ ਪਾਊਡਰ ਨੂੰ ਪਾਣੀ ‘ਚ ਉਬਾਲ ਕੇ ਪੀਣ ਨਾਲ ਵੀ ਪੀਰੀਅਡਜ਼ ਖੁੱਲ੍ਹਕੇ ਆਉਂਦੇ ਹਨ। ਤੁਸੀਂ ਚਾਹੋ ਤਾਂ ਇਕ ਗਿਲਾਸ ਕੋਸੇ ਦੁੱਧ ‘ਚ 1 ਚੁਟਕੀ ਦਾਲਚੀਨੀ ਮਿਲਾ ਕੇ ਵੀ ਪੀ ਸਕਦੇ ਹੋ।
ਰੋਜ਼ਾਨਾ 200 ਗ੍ਰਾਮ ਪਪੀਤਾ ਖਾਣ ਨਾਲ ਸਰੀਰ ‘ਚ ਬਲੱਡ ਸਰਕੂਲੇਸ਼ਨ ਠੀਕ ਰਹਿੰਦਾ ਹੈ ਜਿਸ ਨਾਲ ਪੀਰੀਅਡਜ ਖੁੱਲ੍ਹ ਕੇ ਆਉਣ ਲੱਗਦੇ ਹਨ।
ਰਾਤ ਨੂੰ ਪਾਣੀ ‘ਚ ਖਜੂਰ ਅਤੇ ਬਦਾਮ ਭਿਓ ਕੇ ਸਵੇਰੇ ਖਾਲੀ ਪੇਟ ਖਾਓ।
ਕਾਲੀ ਮਿਰਚ ਨੂੰ ਸ਼ਹਿਦ ‘ਚ ਪੀਸ ਕੇ ਇਸ ਦੀ ਵਰਤੋਂ ਕਰੋ। ਇਸ ਉਪਾਅ ਨਾਲ ਵੀ ਪੀਰੀਅਡਜ ਖੁੱਲ੍ਹ ਕੇ ਆਉਣ ਲੱਗਦੇ ਹਨ।
ਜੇਕਰ ਫਿਰ ਵੀ ਫਰਕ ਨਜ਼ਰ ਨਾ ਆਵੇ ਤਾਂ ਬਿਨਾਂ ਦੇਰੀ ਕੀਤੇ ਤੁਰੰਤ ਚੈੱਕਅਪ ਕਰਵਾਓ।