ਚੀਨੀ ਸੋਸ਼ਲ ਮੀਡੀਆ ‘ਤੇ ਅੱਜਕਲ੍ਹ ਰਾਸ਼ਟਰਪਤੀ ਸ਼ੀ-ਜਿਨਪਿੰਗ ਦੇ ਅਹੁਦਾ ਛੱਡਣ ਦੀ ਅਫਵਾਹ ਜ਼ੋਰਾਂ ‘ਤੇ ਹੈ। ਸੋਸ਼ਲ਼ ਮੀਡੀਆ ‘ਤੇ ਫੈਲੀਆਂ ਇਨ੍ਹਾਂ ਅਫਵਾਹਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੋਰੋਨਾ ਮਿਸ-ਮੈਨੇਜਮੈਂਟ ਤੇ ਵਧਦੀ ਆਰਥਿਕ ਮੰਦੀ ਦੇ ਚੱਲਦਿਆਂ ਚੀਨੀ ਰਾਸ਼ਟਰਪਤੀ ਆਪਣਾ ਅਹੁਦਾ ਛੱਡ ਸਕਦੇ ਹਨ।
ਦਰਅਸਲ ਹਾਲ ਹੀ ਵਿੱਚ ਹਾਈ ਲੈਵਲ ਪਾਰਟੀ ਮੀਟਿੰਗ ਤੋਂ ਬਾਅਦ ਜਿਨਪਿੰਗ ਦੇ ਅਹੁਦਾ ਛੱਡਣ ਦੀ ਅਫਵਾਹ ਦਾ ਬਾਜ਼ਾਰ ਗਰਮਾ ਗਿਆ ਹੈ। ਇਸ ਅਫਵਾਹ ਵਿੱਚ ਅੱਗ ਵਿੱਚ ਘਿਓ ਪਾਉਣ ਦਾ ਕੰਮ ਕੈਨੇਡੀਅਨ ਬਲਾਗਰ ਨੇ ਕੀਤਾ। ਬਲਾਗਰ ਨੇ ਆਪਣੀ ਵੀਡੀਓ ਵਿੱਚ ਕਿਹਾ ਕਿ ਸਾਲ ਦੇ ਅਖੀਰ ਵਿੱਚ ਜਦੋਂ ਤੱਕ ਪਾਰਟੀ ਦੀ ਮੀਟਿੰਗ ਨਹੀਂ ਕੀਤੀ ਜਾਂਦੀ, ਉਦੋਂ ਤੱਕ ਸ਼ੀ-ਜਿਨਪਿੰਗ ਨੂੰ ਪਾਰਟੀ ਤੇ ਉਨ੍ਹਾਂ ਦੇ ਅਹੁਦੇ ਤੋਂ ਦੂਰ ਹੋਣਾ ਪੈ ਸਕਦਾ ਹੈ।
ਜਿਨਪਿੰਗ ਦੀ ਖਰਾਬ ਤਬੀਅਤ ਨੂੰ ਲੈ ਕੇ ਲਗਾਤਾਰ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਕੋਵਿਡ-19 ਆਉਣ ਤੋਂ ਬਾਅਦ ਤੋਂ ਹੀ ਸ਼ੀ ਜਿਨਪਿੰਗ ਨੇ ਵਿਦੇਸ਼ੀ ਨੇਤਾਵਾਂ ਨਾਲ ਮਿਲਣਾ ਬੰਦ ਕਰ ਦਿੱਤਾ ਸੀ। ਵਿੰਟਰ ਓਲੰਪਿਕ ਦੇ ਦੌਰਾਨ ਹੀ ਉਹ ਕਿਸੇ ਵਿਦੇਸ਼ੀ ਨੇਤਾ ਨੂੰ ਮਿਲੇ ਹਨ।
2020 ਦੀ ਸ਼ੇਨਜੇਂਗ ਪਬਲਿਕ ਮੀਟਿੰਗ ਵਿੱਚ ਵੀ ਜਿਨਪਿੰਗ ਦੇਰ ਨਾਲ ਆਏ। ਉਨ੍ਹਾਂ ਨੇ ਹੌਲੀ ਭਾਸ਼ਣ ਦਿੱਤਾ ਤੇ ਖੰਘਦੇ ਰਹੇ। ਇਸ ਤੋਂ ਵੀ ਲੋਕਾਂ ਨੂੰ ਉਨ੍ਹਾਂ ਦੀ ਖਰਾਬ ਤਬੀਅਤ ਦਾ ਪਤਾ ਲੱਗਾ। ਜਿਨਪਿੰਗ ਦੀ ਉਮਰ ਅਜੇ 68 ਸਾਲ ਹੈ। ਉਹ ਸੇਰੇਬ੍ਰਲ ਐਨਿਊਰਾਈਜ਼ਮ ਨਾਂ ਦੀ ਬੀਮਾਰੀ ਨਾਲ ਜੂਝ ਰਹੇ ਹਨ। ਉਹ ਸਰਜਰੀ ਦੀ ਥਾਂ ਚੀਨ ਦੀਆਂ ਰਿਵਾਇਤੀ ਦਵਾਈਆਂ ਨਾਲ ਇਲਾਜ ਕਰ ਰਹੇ ਹਨ।
ਇਸੇ ਵੀਡੀਓ ਵਿੱਚ ਬਲਾਗਰ ਨੇ ਦੱਸਿਆ ਕਿ ਰਾਸ਼ਟਰਪਤੀ ਸ਼ੀ-ਜਿਨਪਿੰਗ ਦੇ ਅਹੁਦੇ ਤੋਂ ਹਟਣ ਬਾਅਦ ਚਾਇਨੀਜ਼ ਕਮਿਊਨਿਸਟ ਪਾਰਟੀ ਦੇ ਮੈਂਬਰ ਤੇ ਮੌਜੂਦਾ ਪ੍ਰਧਾਨ ਮੰਤਰੀ ਲੀ-ਕੈਚੇਨ ਸਰਕਾਰ ਦੇ ਸਾਰੇ ਅਧਿਕਾਰਕ ਕੰਮਕਾਜ ਸੰਭਾਲ ਸਕਦੇ ਹਨ। ਹਾਲਾਂਕਿ ਇਸ ਵੀਡੀਓ ਨੂੰ ਚੀਨ ਨੇ ਬੈਨ ਕਰ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਦੱਸ ਦੇਈਏ ਕਿ ਚੀਨ ਵਿੱਚ ਕੋਰੋਨਾ ਦਾ ਕਹਿਰ ਕਾਫੀ ਵਧ ਗਿਆ ਹੈ। ਚੀਨ ਦੀ ਆਰਥਿਕ ਰਾਜਧਾਨੀ ਸ਼ੰਘਾਈ ਵਿੱਚ ਵੀ ਲੌਕਡਾਊਨ ਵਿੱਚ ਕਿਸੇ ਤਰ੍ਹਾਂ ਦੀ ਢਿੱਲ ਨਹੀਂ ਦਿੱਤੀ ਜਾ ਰਹੀ। ਸ਼ੀ-ਜਿਨਪਿੰਗ ਨੇ ਕੋਰੋਨਾ ਮਹਾਮਾਰੀ ਨਾਲ ਰੜਨ ਲਈ ਸਖਤ ਹੁਕਮ ਦਿੱਤੇ ਹਨ। ਇਸੇ ਵਿਚਾਲੇ ਚੀਨ ਨੇ ਕਿਹਾ ਬੈ ਕਿ ਮਹਾਮਾਰੀ ਕਰਕੇ ਇਕਾਨਮੀ ਵਿੱਚ ਭਾਰੀ ਗਿਰਾਵਟ ਆਈ ਹੈ।