Pigmentation Home Remedies: ਚਿਹਰੇ ‘ਤੇ ਇੱਕ ਪਿੰਪਲ ਵੀ ਹੋ ਜਾਵੇ ਤਾਂ ਮੁਹਾਸੇ ਹੋਣ ‘ਤੇ ਵੀ ਔਰਤਾਂ ਪਰੇਸ਼ਾਨ ਹੋ ਜਾਂਦੀਆਂ ਹਨ। ਦਾਗ-ਧੱਬੇ ਚਿਹਰੇ ਦੀ ਖੂਬਸੂਰਤੀ ਨੂੰ ਵੀ ਵਿਗਾੜ ਦਿੰਦੇ ਹਨ। ਗਰਮੀਆਂ ਦੀ ਤੇਜ਼ ਧੁੱਪ ਦੇ ਸੰਪਰਕ ‘ਚ ਆਉਣ ਨਾਲ ਸਕਿਨ ‘ਤੇ ਪੈਚੇਸ ਪੈਣ ਲੱਗ ਜਾਂਦੇ ਹਨ, ਜਿਸ ਨੂੰ ਪਿਗਮੈਂਟੇਸ਼ਨ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਗਰਮੀਆਂ ‘ਚ ਤੁਹਾਡੀ ਸਕਿਨ ਡ੍ਰਾਈ, ਖੁਰਦਰੀ ਅਤੇ ਬੇਜਾਨ ਲੱਗਣ ਲੱਗਦੀ ਹੈ। ਬਿਊਟੀ ਪ੍ਰੋਡਕਟਸ ਵੀ ਚਿਹਰੇ ਦੀ ਖੂਬਸੂਰਤੀ ਨੂੰ ਪਹਿਲਾਂ ਵਰਗਾ ਨਹੀਂ ਕਰ ਪਾਉਂਦੇ। ਪਰ ਕੁਝ ਘਰੇਲੂ ਨੁਸਖਿਆਂ ਦੀ ਮਦਦ ਨਾਲ ਤੁਸੀਂ ਪਿਗਮੈਂਟੇਸ਼ਨ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ…
ਕੱਚਾ ਦੁੱਧ: ਕੱਚਾ ਦੁੱਧ ਤੁਹਾਡੀ ਸਕਿਨ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਦੁੱਧ ‘ਚ ਪਾਇਆ ਜਾਣ ਵਾਲਾ ਲੈਕਟਿਕ ਐਸਿਡ ਸਕਿਨ ਦੇ ਪੋਰਸ ਨੂੰ ਬੰਦ ਕਰਨ ‘ਚ ਵੀ ਮਦਦ ਕਰਦਾ ਹੈ। ਜੇਕਰ ਤੁਹਾਨੂੰ ਚਿਹਰੇ ‘ਤੇ ਪਿਗਮੈਂਟੇਸ਼ਨ ਦੀ ਸਮੱਸਿਆ ਹੈ ਤਾਂ ਕੱਚਾ ਦੁੱਧ ਇਕ ਕੌਲੀ ‘ਚ ਪਾਓ। ਕੋਟਨ ਨਾਲ ਹਲਕੇ ਹੱਥਾਂ ਨਾਲ ਚਿਹਰੇ ‘ਤੇ ਲਗਾਓ। 15-20 ਮਿੰਟ ਬਾਅਦ ਸਾਦੇ ਪਾਣੀ ਨਾਲ ਚਿਹਰਾ ਧੋ ਲਓ।
ਪਿਆਜ਼ ਦਾ ਜੂਸ: ਪਿਗਮੈਂਟੇਸ਼ਨ ਤੋਂ ਰਾਹਤ ਪਾਉਣ ਲਈ ਤੁਸੀਂ ਪਿਆਜ਼ ਦੇ ਰਸ ਦੀ ਵਰਤੋਂ ਵੀ ਕਰ ਸਕਦੇ ਹੋ। ਇਸ ‘ਚ ਬਹੁਤ ਸਾਰੇ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਤੁਹਾਡੇ ਚਿਹਰੇ ਦੇ ਪਿਗਮੈਂਟੇਸ਼ਨ ਨੂੰ ਦੂਰ ਕਰਨ ‘ਚ ਮਦਦ ਕਰਦੇ ਹਨ। ਤੁਸੀਂ ਪਿਆਜ਼ ਨੂੰ ਸੁਕਾ ਕੇ ਉਸ ਦਾ ਪਾਊਡਰ ਬਣਾ ਲਓ। ਫਿਰ ਇਸ ‘ਚ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਚਿਹਰੇ ‘ਤੇ ਲਗਾਓ। 15 ਮਿੰਟ ਬਾਅਦ ਸਾਦੇ ਪਾਣੀ ਨਾਲ ਚਿਹਰਾ ਧੋ ਲਓ।
ਪਪੀਤਾ ਅਤੇ ਗੁਲਾਬ ਜਲ: ਪਪੀਤਾ ਦਾਗ-ਧੱਬੇ ਦੂਰ ਕਰਨ ‘ਚ ਮਦਦ ਕਰਦਾ ਹੈ। ਪਪੀਤੇ ‘ਚ ਪਾਏ ਜਾਣ ਵਾਲੇ ਪੋਸ਼ਕ ਤੱਤ ਚਿਹਰੇ ਦੇ ਪਿਗਮੈਂਟੇਸ਼ਨ ਨੂੰ ਘੱਟ ਕਰਦੇ ਹਨ। ਤੁਸੀਂ ਪਪੀਤੇ ਦਾ ਗੁੱਦਾ ਕੱਢ ਲਓ ਅਤੇ ਫਿਰ ਇਸ ‘ਚ ਗੁਲਾਬ ਜਲ ਮਿਲਾ ਕੇ ਪੇਸਟ ਤਿਆਰ ਕਰੋ। ਇਸ ਪੇਸਟ ਨੂੰ ਚਿਹਰੇ ‘ਤੇ 15 ਮਿੰਟ ਲਈ ਲਗਾਓ ਅਤੇ ਫਿਰ ਚਿਹਰੇ ਨੂੰ ਚੰਗੀ ਤਰ੍ਹਾਂ ਧੋ ਲਓ।
ਐਲੋਵੇਰਾ ਜੈੱਲ: ਐਲੋਵੇਰਾ ਜੈੱਲ ਤੁਹਾਡੇ ਚਿਹਰੇ ਤੋਂ ਪਿਗਮੈਂਟੇਸ਼ਨ ਨੂੰ ਦੂਰ ਕਰਨ ‘ਚ ਵੀ ਮਦਦ ਕਰਦਾ ਹੈ। ਤੁਸੀਂ ਐਲੋਵੇਰਾ ਜੈੱਲ ਨੂੰ 15 ਮਿੰਟਾਂ ਤੱਕ ਛਾਈਆਂ ‘ਤੇ ਲਗਾਓ ਅਤੇ ਫਿਰ ਚਿਹਰਾ ਧੋ ਲਓ। ਇਸ ਨਾਲ ਤੁਹਾਡੀ Dull ਸਕਿਨ ਵੀ ਠੀਕ ਹੋ ਜਾਵੇਗੀ।
ਵੇਸਣ ਅਤੇ ਹਲਦੀ: ਤੁਸੀਂ ਸਕਿਨ ਦੇ ਪਿਗਮੈਂਟੇਸ਼ਨ ਨੂੰ ਦੂਰ ਕਰਨ ਲਈ ਵੇਸਣ ਅਤੇ ਹਲਦੀ ਦੀ ਵਰਤੋਂ ਵੀ ਕਰ ਰਹੇ ਹੋ। ਹਲਦੀ ‘ਚ ਪਾਏ ਜਾਣ ਵਾਲੇ ਐਂਟੀਬੈਕਟੀਰੀਅਲ ਗੁਣ ਸਕਿਨ ਨੂੰ ਨਿਖਾਰਨ ‘ਚ ਮਦਦ ਕਰਦੇ ਹਨ। ਤੁਸੀਂ ਇੱਕ ਚੱਮਚ ਵੇਸਣ ਲਓ ਅਤੇ ਇਸ ‘ਚ ਹਲਦੀ ਮਿਲਾ ਲਓ। ਦੋਵਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਪੇਸਟ ਬਣਾ ਲਓ। ਇਸ ਨਾਲ ਸਕਿਨ ਦੀ ਪਿਗਮੈਂਟੇਸ਼ਨ ਦੂਰ ਹੋ ਜਾਵੇਗੀ।