ਏਸ਼ੀਆ ਦੇ ਸਭ ਤੋਂ ਅਮੀਰ ਗੌਤਮ ਅਡਾਨੀ ਹੁਣ ਸੀਮੈਂਟ ਕੰਪਨੀ ਅੰਬੁਜਾ ਤੇ ਏਸੀਸੀ ਦਾ ਟੇਕਓਵਰ ਕਰਨਗੇ। ਅਡਾਨੀ ਗਰੁੱਪ ਦੀ ਇਹ ਡੀਲ 10.5 ਅਰਬ ਡਾਲਰ (ਲਗਭਗ 81 ਹਜ਼ਾਰ ਕਰੋੜ ਰੁਪਏ) ਵਿੱਚ ਹੋਈ ਹੈ। ਇਹ ਭਾਰਤ ਦੇ ਇਨਫਰਾ ਤੇ ਮਟੀਰੀਅਲਸ ਸਪੇਸ ਵਿੱਚ ਸਭ ਤੋਂ ਵੱਡਾ ਐਕਵਾਇਰ ਹੈ। ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਪਿਛਲੇ ਹਫਤੇ ਇਸ ਡੀਲ ਨੂੰ ਲੈ ਕੇ ਆਬੂਧਾਬੀ ਤੇ ਲੰਦਨ ਗਏ ਸਨ। ਹੁਣ ਉਹ ਭਾਰਤ ਪਰਤ ਆਏ ਹਨ।
ACC ਯਾਨੀ ਐਸੋਸੀਏਟਿਡ ਸੀਮੈਂਟ ਕੰਪਨੀ ਦਾ ਹੈ। ਇਹ ਸਵਿਟਜ਼ਰਲੈਂਡ ਦੀ ਬਿਲਡਿੰਗ ਮਟੀਰੀਅਲ ਕੰਪਨੀ ਹੈ। ACC ਦੀ ਸ਼ੁਰੂਆਤ 1 ਅਗਸਤ 1936 ਨੂੰ ਮੁੰਬਈ ਤੋਂ ਕੀਤੀ ਗਈ ਸੀ। ਉਸ ਵੇਲੇ ਕਈ ਗਰੁੱਪਾਂ ਨੇ ਮਿਲ ਕੇ ਇਸ ਦੀ ਨੀਂਹ ਰਖੀ ਸੀ।
ਹੋਲਸਿਮ ਕੰਪਨੀ ਨੇ ਭਾਰਤ ਵਿੱਚ 17 ਸਾਲ ਪਹਿਲਾਂ ਕਾਰੋਬਾਰ ਸ਼ੁਰੂ ਕੀਤਾ ਸੀ। ਇਹ ਦੁਨੀਆ ਦੀ ਸਭ ਤੋਂ ਵੱਡੀ ਸੀਮੈਂਟ ਕੰਪਨੀ ਮੰਨੀ ਜਾਂਦੀ ਹੈ। ਇਸ ਡੀਲ ਤੋਂ ਬਾਅਦ ਕੰਪਨੀ ਭਾਰਤ ਵਿੱਚ ਆਪਣਾ ਬਿਜ਼ਨੈੱਸ ਬੰਦ ਕਰ ਸਕਦੀ ਹੈ। ਹੋਲਸਿਮ ਗਰੁੱਪ ਦੀਆਂ ਦੇਸ਼ ਵਿੱਚ ਦੋ ਸਮੈਂਟ ਕੰਪਨੀਆਂ ਅੰਬੁਜਾ ਸੀਮੈਂਟ ਤੇ ACC ਲਿਮਟਿਡ ਵਿੱਚ ਹਿੱਸੇਦਾਰੀ ਹੈ। 73,128 ਕਰੋੜ ਰੁਪਏ ਵੈਲਿਊ ਵਾਲੀ ਅੰਬੁਜਾ ਸੀਮੈਂਟ ਵਿੱਚ ਹੋਲਡਰਇੰਡ ਇਨਵੈਸਟਮੈਂਟ ਲਿਮਟਿਡ ਰਾਹੀਂ ਹੋਲਸਿਮ ਦੀ 63.1 ਫੀਸਦੀ ਹਿੱਸੇਦਾਰੀ ਹੈ।
ACC ਵਿੱਚ ਅੰਬੁਜਾ ਸੀਮੈਂਟ ਦੀ 50.05 ਫੀਸਦੀ ਹਿੱਸੇਦਾਰੀ ਹੈ। ਦੂਜੇ ਪਾਸੇ ਹੋਲਸਿਮ ਦਾ 4.48 ਫੀਸਦੀ ਸਟੇਕ ਹੈ। ਹੋਲਸਿਮ ਦਾ ਇੰਡੀਆ ਬਿਜ਼ਨੈੱਸ ਖਰੀਦਣ ਵਾਲੇ ਨੂੰ ACC ਦੇ 26 ਫੀਸਦੀ ਹਿੱਸੇ ਲਈ ਓਪਨ ਆਫਰ ਲਿਆਉਣਾ ਹੋਵੇਗਾ। ਇਹ ਓਪਨ ਆਫਰ 10,800 ਕਰੋੜ ਰੁਪਏ ਜਾਂ 1.42 ਅਰਬ ਡਾਲਰ ਦਾ ਹੋਵੇਗਾ। ਅੰਬੁਜਾ ਸੀਮੈਂਟ ਦੀ ਸਮਰੱਥਾ 3.1 ਕਰੋੜ ਮੀਟ੍ਰਕ ਟਨ ਹੈ। ਇਸ ਵਿੱਚ 6 ਮੈਨਿਊਫੈਕਚਰਿੰਗ ਪਲਾਂਟ ਤੇ 8 ਸੀਮੈਂਟ ਗ੍ਰਾਈਂਡਿੰਗ ਯੂਨਿਟਸ ਹਨ। ਅੰਬੂਜਾ ਤੇ ਏਸੀਸੀ ਦੋਵਾਂ ਦੀ ਕੁਲ ਸਮਰੱਥਾ ਲਗਭਗ 64 ਮਿਲੀਅਨ ਮੀਟ੍ਰਕ ਟਨ ਹੈ।
1988 ਵਿੱਚ ਕਮੋਡਿਟੀ ਟ੍ਰੇਡਿੰਗ ਫਰਮ ਵਜੋਂ ਸ਼ੁਰੂ ਹੋਇਆ ਅਡਾਨੀ ਗਰੁੱਪ ਪੋਰਟ ਬਿਜ਼ਨੈੱਸ ਵਿੱਚ ਉਤਰਨ ਤਤੋਂ ਬਾਅਦ ਕੌਮੀ ਨਕਸ਼ੇ ‘ਤੇ ਆਇਆ ਸੀ। ਬੀਤੇ ਕੁਝ ਸਾਲਾਂ ਵਿੱਚ ਗਰੁੱਪ ਨੇ ਗ੍ਰੀਨ ਐਨਰਜੀ, ਮੀਡੀਆ, ਆਇਲ ਐਂਡ ਗੈਸ, ਮਾਈਨਿੰਗ, ਏਅਰਪੋਰਟ ਆਪ੍ਰੇਸ਼ਨ, ਕੰਸਟਰੱਕਸ਼ਨ, ਫੂਡ ਪ੍ਰੋਸੈਸਿੰਗ ਵਿੱਚ ਆਪਣੇ ਕਦਮ ਵਧਾਏ ਹਨ। ਅਡਾਨੀ ਗਰੁੱਪ ਪਿਛਲੇ ਸਾਲ ਅਡਾਨੀ ਸੀਮੈਂਟ ਇੰਡਸਟਰੀਜ਼ ਦੇ ਨਾਂ ਨਾਲ ਸੀਮੈਂਟ ਸੈਕਟਰ ਵਿੱਚ ਦਾਖਲ ਹੋਇਆ ਸੀ। ACC ਦੇ ਟੇਕਓਵਰ ਤੋਂ ਬਾਅਦ ਉਹ ਸੀਮੈਂਟ ਸੈਕਟਰ ਵਿੱਚ ਵੱਡਾ ਪਲੇਅਰ ਬਣ ਜਾਏਗਾ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਅੰਬੁਜਾ ਸੀਮੈਂਟ ਦੀ ਸਥਾਪਨਾ 1983 ਵਿੱਚ ਨਰੋਤਮ ਸੇਖਸਰੀਆ ਤੇ ਤੇ ਸੁਰੇਸ਼ ਨਿਓਤੀਆ ਨੇ ਕੀਤੀ ਸੀ। ਇਨ੍ਹਾਂ ਦੋਵਾਂ ਟ੍ਰੇਡਰਸ ਨੂੰ ਸਮੈਂਟ ਜਾਂ ਮੈਨਿਊਫੈਕਚਰਿੰਗ ਦੀ ਬਹੁਤ ਘੱਟ ਨਾਲੇਜ ਸੀ ਪਰ ਉਨ੍ਹਾਂ ਦਾ ਅੰਦਾਜ਼ਾ ਸੀ ਕਿ ਭਾਰਤ ਵਰਗੀ ਵਿਕਾਸਸ਼ੀਲ ਅਰਥਵਿਵਸਥਾ ਲਈ ਸੀਮੈਂਟ ਇੱਕ ਅਹਿਮ ਸੋਮਾ ਹੋਵੇਗਾ। ਅਜਿਹੇ ਵਿੱਚ ਉਨ੍ਹਾਂ ਨੇ ਗੁਜਰਾਤ ਵਿੱਚ ਅਤਿਆਧੁਨੀਕ ਸੀਮੈਂਟ ਪਲਾਂਟ ਵਿੱਚ ਨਿਵੇਸ਼ ਕੀਤਾ ਤੇ ਇੱਕ ਭਰਸੇਯੋਗ ਸੀਮੈਂਟ ਬ੍ਰਾਂਡ ਬਿਲਡ ਕੀਤਾ। ਅੰਬੁਜਾ ਨੂੰ ਕੁਆਲਿਟੀ ਤੇ ਸਟ੍ਰੈਂਥ ਦੋਵਾਂ ਵਿੱਚ ਕਾਫੀ ਚੰਗਾ ਮੰਨਿਆ ਜਾਂਦਾ ਹੈ।
ACC ਸੀਮੈਂਟ 17 ਸੀਮੈਂਟ ਪਲਾਂਟ, 9 ਕੈਪਟਿਵ ਪਾਵ ਪਲਾਂਟ, 85 ਰੇਡੀ ਮਿਕਸ ਕੰਕ੍ਰੀਟ ਪਲਾਂਟ, 56 ਹਜ਼ਾਰ ਚੈਨਲ ਪਾਰਟਨਰ ਤੇ 6643 ਕਰਮਚਾਰੀ ਹਨ।