ਚੰਡੀਗੜ੍ਹ ਹਾਊਸਿੰਗ ਬੋਰਡ ਦਾ ਸੀਨੀਅਰ ਅਸਿਸਟੈਂਟ ਰਿਸ਼ਵਤ ਲੈਂਦੇ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀ ਸ਼ਮਸ਼ੇਰ ਸਿੰਘ ਨੂੰ ਸੀਬੀਆਈ ਨੇ ਰੰਗੇ ਹੱਥੀਂ ਆਫਿਸ ‘ਚ ਹੀ 10,000 ਰੁਪਏ ਦੀ ਰਿਸ਼ਵਤ ਲੈਂਦੇ ਦਬੋਚਿਆ ਹੈ। ਚਾਰ ਘੰਟੇ ਤੋਂ ਸੀਬੀਆਈ ਟੀਮ ਆਫਿਸ ਦੇ ਅੰਦਰ ਦੋਸ਼ੀਆਂ ਤੋਂ ਪੁੱਛਗਿਛ ਕਰਨ ਦੇ ਬਾਅਦ ਦਸਤਾਵੇਜ਼ਾਂ ਦੀ ਜਾਂਚ ਕਰ ਰਹੀ ਹੈ। ਸੀਬੀਆਈ ਟੀਮ ਹਾਊਸਿੰਗ ਬੋਰਡ ਆਫਿਸ ਦੇ ਸੀਸੀਟੀਵੀ ਕੈਮਰੇ ਵੀ ਖੰਗਾਲ ਰਹੀ ਹੈ।
ਚੰਡੀਗੜ੍ਹ ਹਾਊਸਿੰਗ ਬੋਰਡ ਦੇ ਸੀਈਓ ਯਸ਼ਪਾਲ ਗਰਗ ਸੀਐੱਚਬੀ ਵਿਚ ਪਿਛਲੇ ਕੁਝ ਸਮੇਂ ਤੋਂ ਬਿਨਾਂ ਕਿਸੇ ਕਾਰਨ ਤੋਂ ਵੱਡੀ ਗਿਣਤੀ ਵਿਚ ਫਾਈਲਾਂ ਪੈਂਡਿੰਗ ਸਨ। ਇਸ ਨੂੰ ਲੈ ਕੇ ਸਬੰਧਤ ਅਧਿਕਾਰੀਆਂ ਨੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ।
ਸੀਬੀਆਈ ਨੇ ਸੀਐੱਚਬੀ ਦੇ ਸੀਨੀਅਰ ਸਹਾਇਕ ਸ਼ਮਸ਼ੇਰ ਸਿੰਘ ਨੂੰ ਰੰਗੇ ਹੱਥੀਂ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫਤਾਰ। ਦੋਸ਼ ਹੈ ਕਿ ਉਸ ਨੇ ਮਨੀਮਾਜਰਾ ਦੇ ਮਾਡਰਨ ਹਾਊਸਿੰਗ ਕੰਪਲਕੈਸ ਵਿਚ ਇਕ ਰੈਜੀਡੈਂਸ਼ੀਅਰ ਯੂਨਿਟ ਦੇ ਟਰਾਂਸਫਰ ਦੀ ਅਰਜ਼ੀ ਨੂੰ ਲੈ ਕੇ ਉਕਤ ਰਿਸ਼ਵਤ ਦੀ ਮੰਗ ਕੀਤੀ ਸੀ। ਇਸ ਮਾਮਲੇ ਵਿਚ ਸੀਬੀਆਈ ਵੱਲੋਂ ਸ਼ਿਕਾਇਤ ਤੇ ਹੋਰ ਜਾਣਕਾਰੀ ਅਜੇ ਸਾਂਝੀ ਨਹੀਂ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: