unhealthy food before sleep: ਸਿਹਤਮੰਦ ਸਰੀਰ ਹਰ ਕਿਸੇ ਦੀ ਪਹਿਲੀ ਪਸੰਦ ਹੈ। ਜਿਵੇਂ-ਜਿਵੇਂ ਸਮਾਂ ਬਦਲ ਰਿਹਾ ਹੈ ਹਰ ਕੋਈ ਆਪਣੀ ਸਿਹਤ ਪ੍ਰਤੀ ਜਾਗਰੂਕ ਹੁੰਦਾ ਜਾ ਰਿਹਾ ਹੈ। ਚੰਗੀ ਸਿਹਤ ਲਈ ਚੰਗੀ ਡਾਇਟ ਅਤੇ ਲੋੜੀਂਦੀ ਨੀਂਦ ਵੀ ਬਹੁਤ ਜ਼ਰੂਰੀ ਹੈ। ਜੇਕਰ ਵਿਅਕਤੀ ਪੂਰੀ ਨੀਂਦ ਨਹੀਂ ਲੈਂਦਾ ਤਾਂ ਇਸ ਦਾ ਸਿੱਧਾ ਅਸਰ ਸਿਹਤ ‘ਤੇ ਪੈਂਦਾ ਹੈ। ਮਨੁੱਖ ਦਾ ਸਰੀਰ ਬਿਮਾਰੀਆਂ ਨਾਲ ਘਿਰਣਾ ਸ਼ੁਰੂ ਹੋ ਜਾਂਦਾ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਤੁਹਾਨੂੰ ਕਈ ਚੀਜ਼ਾਂ ਤੋਂ ਬਚਣਾ ਚਾਹੀਦਾ ਹੈ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ…
ਚਾਕਲੇਟ ਅਤੇ ਪੇਨਕਿੱਲਰ ਨਾ ਖਾਓ: ਰਾਤ ਨੂੰ ਸੌਣ ਤੋਂ ਪਹਿਲਾਂ ਕਦੇ ਵੀ ਚਾਕਲੇਟ ਅਤੇ ਪੇਨਕਿੱਲਰ ਦਾ ਸੇਵਨ ਨਹੀਂ ਕਰਨਾ ਚਾਹੀਦਾ। ਚਾਕਲੇਟ ‘ਚ ਕੈਫੀਨ ਦੀ ਬਹੁਤ ਜ਼ਿਆਦਾ ਮਾਤਰਾ ਪਾਈ ਜਾਂਦੀ ਹੈ। ਕੈਫੀਨ ਤੁਹਾਡੀ ਨੀਂਦ ਨੂੰ ਵੀ ਪ੍ਰਭਾਵਿਤ ਕਰਦੀ ਹੈ। ਇਸ ‘ਚ ਵਿਟਾਮਿਨ-ਈ, ਐਂਟੀਆਕਸੀਡੈਂਟਸ ਵਰਗੇ ਤੱਤ ਹੁੰਦੇ ਹਨ। ਰਾਤ ਨੂੰ ਇਸ ਦਾ ਸੇਵਨ ਕਰਨ ਨਾਲ ਇਨਸੌਮਨੀਆ ਹੋ ਸਕਦਾ ਹੈ।
ਟਮਾਟਰ ਨਾ ਖਾਓ: ਰਾਤ ਨੂੰ ਟਮਾਟਰ ਦਾ ਸੇਵਨ ਕਰਨਾ ਸਿਹਤ ਲਈ ਬਹੁਤ ਹਾਨੀਕਾਰਕ ਮੰਨਿਆ ਜਾਂਦਾ ਹੈ। ਇਸ ‘ਚ ਐਸਿਡ ਬਹੁਤ ਜ਼ਿਆਦਾ ਮਾਤਰਾ ‘ਚ ਪਾਇਆ ਜਾਂਦਾ ਹੈ, ਜਿਸ ਕਾਰਨ ਤੁਹਾਨੂੰ ਐਸੀਡਿਟੀ ਦੀ ਸਮੱਸਿਆ ਹੋ ਸਕਦੀ ਹੈ। ਟਮਾਟਰ ‘ਚ ਕੈਰੋਟੀਨੋਇਡ ਵੀ ਹੁੰਦੇ ਹਨ ਜੋ ਤੁਹਾਡੀ ਇਮਿਊਨ ਸਿਸਟਮ ਨੂੰ ਪ੍ਰਭਾਵਿਤ ਕਰਦੇ ਹਨ।
ਪਿਆਜ਼ ਨਾ ਖਾਓ: ਪਿਆਜ਼ ਦਾ ਸੇਵਨ ਰਾਤ ਨੂੰ ਕਦੇ ਨਹੀਂ ਕਰਨਾ ਚਾਹੀਦਾ। ਇਹ ਤੁਹਾਡੇ ਪਾਚਨ ਤੰਤਰ ਨੂੰ ਪ੍ਰਭਾਵਿਤ ਕਰਦਾ ਹੈ। ਇਸ ਦਾ ਸੇਵਨ ਕਰਨ ਨਾਲ ਪੇਟ ‘ਚ ਗੈਸ ਬਣਦੀ ਹੈ, ਜਿਸ ਦਾ ਅਸਰ ਤੁਹਾਡੀ ਨੀਂਦ ‘ਤੇ ਪੈਂਦਾ ਹੈ। ਇਹ ਤੁਹਾਡੇ ਸਰੀਰ ‘ਚ ਐਸਿਡਿਕ ਰਿਐਕਸ਼ਨ ਨੂੰ ਵਧਾਉਂਦਾ ਹੈ। ਹਾਲਾਂਕਿ ਕਈ ਡਾਕਟਰ ਰਾਤ ਨੂੰ ਪਿਆਜ਼ ਖਾਣ ਦੀ ਸਲਾਹ ਦਿੰਦੇ ਹਨ। ਜੇਕਰ ਤੁਸੀਂ ਇਸ ਦਾ ਸੇਵਨ ਕਰਨਾ ਚਾਹੁੰਦੇ ਹੋ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਓ।
ਫਲਾਂ ਦਾ ਜੂਸ ਨਾ ਪੀਓ: ਤੁਹਾਨੂੰ ਰਾਤ ਨੂੰ ਫਲਾਂ ਦਾ ਸੇਵਨ ਵੀ ਨਹੀਂ ਕਰਨਾ ਚਾਹੀਦਾ। ਇਸ ‘ਚ ਐਸਿਡ ਵੀ ਬਹੁਤ ਜ਼ਿਆਦਾ ਮਾਤਰਾ ‘ਚ ਪਾਇਆ ਜਾਂਦਾ ਹੈ। ਇਹ ਤੁਹਾਡੇ ਸਰੀਰ ‘ਚ ਐਸੀਡਿਕ ਰਿਐਕਸ਼ਨ ਕਰ ਸਕਦੇ ਹਨ। ਜਿਸ ਕਾਰਨ ਤੁਹਾਡੀ ਨੀਂਦ ਵੀ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੀ ਹੈ।
ਸ਼ਰਾਬ ਨਾ ਪੀਓ: ਸੌਣ ਤੋਂ ਪਹਿਲਾਂ ਕਦੇ ਵੀ ਸ਼ਰਾਬ ਨਾ ਪੀਓ। ਸਿਰਫ਼ ਸ਼ਰਾਬ ‘ਚ ਹੀ ਨਹੀਂ ਹੋਰ ਵੀ ਕਈ ਚੀਜ਼ਾਂ ‘ਚ ਅਲਕੋਹਲ ਪਾਈ ਜਾਂਦੀ ਹੈ। ਸ਼ਰਾਬ ‘ਚ ਪਾਏ ਜਾਣ ਵਾਲੇ ਤੱਤਾਂ ਕਾਰਨ ਤੁਹਾਡੀ ਨੀਂਦ ਪ੍ਰਭਾਵਿਤ ਹੋ ਸਕਦੀ ਹੈ।