Dark Underarms Home Remedies: ਚਿਹਰੇ ਦੀ ਸੁੰਦਰਤਾ ਦੇ ਨਾਲ-ਨਾਲ ਸਰੀਰ ਦੀ ਸੁੰਦਰਤਾ ਵੀ ਬਹੁਤ ਜ਼ਰੂਰੀ ਹੈ। ਗਰਮੀਆਂ ‘ਚ ਪਸੀਨਾ ਆਉਣ ਕਾਰਨ ਤੁਹਾਡੇ ਅੰਡਰਆਰਮਸ ਵੀ ਕਾਲੇ ਹੋਣ ਲੱਗਦੇ ਹਨ। ਜਿਸ ਕਾਰਨ ਔਰਤਾਂ ਨੂੰ ਕੱਟ ਸਲੀਵ ਪਾਉਣ ਤੋਂ ਪਹਿਲਾਂ ਕਈ ਵਾਰ ਸੋਚਣਾ ਪੈਂਦਾ ਹੈ। ਪਸੀਨਾ ਆਉਣਾ, ਇਨਫੈਕਸ਼ਨ, ਸਕਿਨ ‘ਚ ਬਲੈਕਨੈੱਸ ਦੇ ਕਾਰਨ ਤੁਹਾਡੇ ਅੰਡਰਆਰਮਸ ਦੀ ਸਕਿਨ ਖਰਾਬ ਹੋਣ ਲੱਗਦੀ ਹੈ। ਹੇਅਰ ਰਿਮੂਵਲ ਕਰੀਮ ਤੁਹਾਡੇ ਅੰਡਰਆਰਮਸ ਨੂੰ ਵੀ ਕਾਲਾ ਕਰ ਦਿੰਦੀ ਹੈ। ਤਾਂ ਆਓ ਅਸੀਂ ਤੁਹਾਨੂੰ ਕੁਝ ਅਜਿਹੇ ਤਰੀਕੇ ਦੱਸਦੇ ਹਾਂ ਜਿਸ ਨਾਲ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ…
ਕਾਸਮੈਟਿਕਸ ਟ੍ਰੀਟਮੈਂਟ ਦੀ ਵਰਤੋਂ ਕਰੋ: ਕਾਲੇ ਅੰਡਰਆਰਮਸ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਕਾਸਮੈਟਿਕ ਟ੍ਰੀਟਮੈਂਟ ਕਰਵਾ ਸਕਦੇ ਹੋ। ਕਾਸਮੈਟਿਕ ਟ੍ਰੀਟਮੈਂਟ ‘ਚ ਲੇਜ਼ਰ ਟ੍ਰੀਟਮੈਂਟ ਤੋਂ ਲੈ ਕੇ ਸਕਿਨ ਪੀਲਿੰਗ ਵਰਗੇ ਸਾਰੇ ਮੁੱਖ ਤੱਤ ਸ਼ਾਮਲ ਹਨ। ਅਜਿਹਾ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਵਾਰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਡਾਕਟਰ ਦੀ ਸਲਾਹ ਨਾਲ ਤੁਹਾਨੂੰ ਚੰਗੇ ਨਤੀਜੇ ਵੀ ਮਿਲਣਗੇ।
ਹੇਅਰ ਰੀਮੂਵ ਸਮੇਂ ਸਾਵਧਾਨੀ ਵਰਤੋ: ਅੰਡਰਆਰਮਸ ਗਰੋਥ ਨੂੰ ਦੂਰ ਕਰਨ ਲਈ ਔਰਤਾਂ ਹੇਅਰ ਰਿਮੂਵਲ ਦੀ ਵਰਤੋਂ ਵੀ ਕਰਦੀਆਂ ਹਨ। ਪਰ ਇਹ ਹੇਅਰ ਰੀਮੂਵਲ ਤੁਹਾਡੀ ਸਕਿਨ ਲਈ ਨੁਕਸਾਨਦੇਹ ਵੀ ਹੋ ਸਕਦਾ ਹੈ। ਇਸ ਨਾਲ ਤੁਹਾਡੀ ਸਕਿਨ ‘ਚ ਇਨਫੈਕਸ਼ਨ ਦਾ ਖ਼ਤਰਾ ਵੀ ਵਧ ਜਾਂਦਾ ਹੈ। ਪਸੀਨਾ ਅਤੇ ਡੀਓਡੋਰੈਂਟਸ ਵੀ ਸਕਿਨ ਲਈ ਨੁਕਸਾਨਦੇਹ ਹੋ ਸਕਦੇ ਹਨ।
ਰੀਮੂਵਲ ਤੋਂ ਬਾਅਦ ਮਾਇਸਚਰਾਈਜ਼ਰ ਦੀ ਵਰਤੋਂ ਕਰੋ: ਜੇਕਰ ਤੁਸੀਂ ਅੰਡਰਆਰਮਸ ‘ਤੇ ਸ਼ੇਵਿੰਗ ਕਰੀਮ ਦੀ ਵਰਤੋਂ ਕਰ ਰਹੇ ਹੋ ਤਾਂ ਡ੍ਰਾਈ ਸਕਿਨ ‘ਤੇ ਕਦੇ ਵੀ ਰੇਜ਼ਰ ਨਾ ਲਗਾਓ। ਤੁਸੀਂ ਵੈਕਸਿੰਗ ਕਰ ਸਕਦੇ ਹੋ। ਇਸ ਨਾਲ ਤੁਹਾਡੀ ਡੈੱਡ ਸਕਿਨ ਵੀ ਦੂਰ ਹੋ ਜਾਵੇਗੀ। ਤੁਸੀਂ ਹੇਅਰ ਰੀਮੂਵ ਕਰਾਉਣ ਦੇ 2 ਦਿਨਾਂ ਤੱਕ ਕਿਸੇ ਵੀ ਪਰਫਿਊਮ ਜਾਂ ਡੀਓਡਰੈਂਟ ਦੀ ਵਰਤੋਂ ਨਾ ਕਰੋ।
ਇਨ੍ਹਾਂ ਘਰੇਲੂ ਨੁਸਖਿਆਂ ਦੀ ਵਰਤੋਂ ਕਰੋ
ਵੇਸਣ, ਦਹੀਂ ਅਤੇ ਨਿੰਬੂ ਦਾ ਰਸ ਲਗਾਓ: ਕਾਲੇ ਅੰਡਰ ਆਰਮਸ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਵੇਸਣ, ਦਹੀਂ ਅਤੇ ਹਲਦੀ ਤਿੰਨਾਂ ਚੀਜ਼ਾਂ ਨੂੰ ਮਿਲਾ ਕੇ ਪੇਸਟ ਬਣਾ ਲਓ ਅਤੇ ਫਿਰ ਅੰਡਰਆਰਮਸ ‘ਤੇ ਲਗਾਓ। ਪੈਕ ਸੁੱਕਦੇ ਹੀ 15-20 ਮਿੰਟਾਂ ਬਾਅਦ ਆਪਣੇ ਅੰਡਰਆਰਮਸ ਨੂੰ ਧੋ ਲਓ। ਤੁਸੀਂ ਪੈਕ ‘ਚ ਹਲਦੀ ਅਤੇ ਨਿੰਬੂ ਘੱਟ ਹੀ ਲਗਾਓ। ਇਸ ਨਾਲ ਤੁਹਾਨੂੰ ਜਲਣ ਵੀ ਹੋ ਸਕਦੀ ਹੈ।
ਪਪੀਤਾ ਅਤੇ ਨਿੰਬੂ ਦਾ ਪੇਸਟ ਲਗਾਓ: ਤੁਸੀਂ ਆਪਣੇ ਕਾਲੇ ਅੰਡਰ ਆਰਮਸ ਲਈ ਪਪੀਤਾ ਅਤੇ ਨਿੰਬੂ ਦਾ ਪੇਸਟ ਬਣਾ ਸਕਦੇ ਹੋ। ਇੱਕ ਪੱਕੇ ਹੋਏ ਪਪੀਤੇ ਨੂੰ ਲੈ ਕੇ ਇਸ ਦਾ ਪਲਪ ਕੱਢ ਲਓ। ਪਲਪ ‘ਚ ਨਿੰਬੂ ਦਾ ਰਸ ਮਿਲਾ ਕੇ ਕਾਲੇ ਅੰਡਰ ਆਰਮਸ ‘ਤੇ ਲਗਾਓ। ਜਿਵੇਂ ਹੀ ਪੈਕ ਸੁੱਕ ਜਾਵੇ ਇਸ ਨੂੰ ਸਾਦੇ ਪਾਣੀ ਨਾਲ ਧੋ ਲਓ। ਇਸ ਤੋਂ ਬਾਅਦ ਅੰਡਰਆਰਮਸ ਦੇ ਇਸ ਹਿੱਸੇ ਨੂੰ ਚੰਗੀ ਤਰ੍ਹਾਂ ਮੋਇਸਚਰਾਈਜ਼ ਕਰੋ।
ਮੁਲਤਾਨੀ ਮਿੱਟੀ, ਬੇਕਿੰਗ ਸੋਡਾ ਅਤੇ ਖੀਰੇ ਦਾ ਰਸ ਲਗਾਓ: ਡਾਰਕ ਅੰਡਰਆਰਮਸ ਲਈ ਤੁਸੀਂ ਮੁਲਤਾਨੀ ਮਿੱਟੀ, ਬੇਕਿੰਗ ਸੋਡਾ ਅਤੇ ਖੀਰੇ ਦਾ ਪੇਸਟ ਵੀ ਲਗਾ ਸਕਦੇ ਹੋ। ਇਸ ਦੇ ਲਈ ਤੁਸੀਂ ਖੀਰੇ ਨੂੰ ਕੱਦੂਕਸ ਕਰ ਲਓ। ਫਿਰ ਇਸ ਦਾ ਰਸ ਕੱਢ ਲਓ। ਤਿੰਨਾਂ ਚੀਜ਼ਾਂ ਦਾ ਪੇਸਟ ਤਿਆਰ ਕਰੋ ਅਤੇ ਫਿਰ ਡਾਰਕ ਅੰਡਰ ਆਰਮਸ ‘ਤੇ ਲਗਾਓ। 15 ਮਿੰਟ ਬਾਅਦ ਆਪਣੇ ਅੰਡਰਆਰਮਸ ਨੂੰ ਚੰਗੀ ਤਰ੍ਹਾਂ ਧੋ ਲਓ। ਤੁਸੀਂ ਮੁਲਤਾਨੀ ਮਿੱਟੀ ‘ਚ ਆਲੂ ਦਾ ਰਸ, ਨਿੰਬੂ ਦਾ ਰਸ ਮਿਲਾ ਕੇ ਵੀ ਲਗਾ ਸਕਦੇ ਹੋ। ਇਸ ਨਾਲ ਤੁਹਾਡੀ ਸਕਿਨ ਦਾ ਕਾਲਾਪਨ ਘੱਟ ਹੋ ਜਾਵੇਗਾ।