ਰਾਹੁਲ ਗਾਂਧੀ ਦੇ ਭਾਜਪਾ ‘ਤੇ ਹਮਲਾ ਬੋਲਣ ਮਗਰੋਂ ਅਰੁਣਾਚਲ ਪ੍ਰਦੇਸ਼ ‘ਚ ਐਤਵਾਰ ਨੂੰ ਇਕ ਪ੍ਰੋਗਰਾਮ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਨ੍ਹਾਂ ‘ਤੇ ਨਿਸ਼ਾਨਾ ਵਿੰਨ੍ਹਿਆ। ਸ਼ਾਹ ਨੇ ਕਿਹਾ ਕਿਹਾ ਕਿ ‘ਸਾਡੇ ਕਾਂਗਰਸ ਦੇ ਦੋਸਤ ਅਕਸਰ ਕਹਿੰਦੇ ਹਨ ਕਿ ਭਾਜਪਾ ਨੇ 8 ਸਾਲ ਦੀ ਸਰਕਾਰ ‘ਚ ਕੀ ਕੀਤਾ? ਜੇ ਕੋਈ ਅੱਖਾਂ ਬੰਦ ਕਰ ਲਵੇ ਤਾਂ ਕੀ ਉਹ ਵਿਕਾਸ ਦੇਖ ਸਕੇਗਾ?’
ਅਮਿਤ ਸ਼ਾਹ ਨੇ ਕਿਹਾ, ‘ਕਾਂਗਰਸ ਵਾਲੇ ਅੱਖਾਂ ਬੰਦ ਕਰਕੇ ਵਿਕਾਸ ਦੇਖ ਰਹੇ ਹਨ। ਰਾਹੁਲ ਬਾਬਾ ਤੁਸੀਂ ਅੱਖਾਂ ਖੋਲ੍ਹੋ, ਇਟਲੀ ਦੀ ਐਨਕ ਲਾਹ ਕੇ ਭਾਰਤ ਦੀ ਐਨਕ ਲਗਾਓ। ਉਸ ਤੋਂ ਬਾਅਦ ਤੁਸੀਂ ਦੇਖੋਗੇ ਕਿ ਅੱਠ ਸਾਲਾਂ ਵਿਚ ਕੀ ਹੋਇਆ। ਇਨ੍ਹਾਂ ਸਾਲਾਂ ਦੌਰਾਨ ਅਸੀਂ ਸੈਰ-ਸਪਾਟੇ ਦਾ ਵਿਕਾਸ ਕੀਤਾ, ਕਾਨੂੰਨ ਵਿਵਸਥਾ ਵਿੱਚ ਸੁਧਾਰ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੇਮਾ ਖਾਂਡੂ ਨੇ ਮਿਲ ਕੇ ਅਜਿਹਾ ਕੰਮ ਕੀਤਾ ਜੋ 50 ਸਾਲਾਂ ‘ਚ ਨਹੀਂ ਹੋਇਆ।
ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਕਈ ਵਾਰ ਉੱਤਰ-ਪੂਰਬੀ ਰਾਜਾਂ ਦਾ ਦੌਰਾ ਕੀਤਾ ਹੈ ਅਤੇ ਆਪਣੇ ਮੰਤਰੀਆਂ ਨੂੰ ਵੀ ਅਜਿਹਾ ਕਰਨ ਲਈ ਕਿਹਾ ਹੈ। ਇਹ 14ਵੀਂ ਵਾਰ ਹੈ ਜਦੋਂ ਮੈਂ ਇੱਥੇ ਆਇਆ ਹਾਂ। ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਸਾਡੀ ਸਰਕਾਰ ਉੱਤਰ-ਪੂਰਬ ਨੂੰ ਕਿੰਨੀ ਤਰਜੀਹ ਦੇ ਰਹੀ ਹੈ। ਉੱਤਰ-ਪੂਰਬ ਵਿੱਚ ਲਗਭਗ 9 ਹਜ਼ਾਰ ਬਾਗੀਆਂ ਨੇ ਹਥਿਆਰ ਸੁੱਟ ਦਿੱਤੇ। ਉਹ ਹੁਣ ਮੁੱਖ ਧਾਰਾ ਵਿੱਚ ਸ਼ਾਮਲ ਹੋ ਗਏ ਹਨ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਉੱਤਰ-ਪੂਰਬ ਦੇ ਰਾਜ ਜੋ ਕਦੇ ਹਿੰਸਾ ਅਤੇ ਅੱਤਵਾਦ ਲਈ ਖ਼ਬਰਾਂ ਵਿੱਚ ਰਹਿੰਦੇ ਸਨ, ਅੱਜ ਉਨ੍ਹਾਂ ਦੇ ਸੱਭਿਆਚਾਰ ਅਤੇ ਵੰਨ-ਸੁਵੰਨਤਾ ਦੀ ਚਰਚਾ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਅਸੀਂ ਆਸਾਮ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਦਹਾਕਿਆਂ ਤੋਂ ਚੱਲੇ ਆ ਰਹੇ ਸੰਘਰਸ਼ ਨੂੰ ਖਤਮ ਕਰਨ ਵਿੱਚ ਕਾਮਯਾਬ ਰਹੇ ਹਾਂ। ਮੈਂ ਇਸ ਲਈ ਦੋਵਾਂ ਮੁੱਖ ਮੰਤਰੀਆਂ ਦਾ ਧੰਨਵਾਦ ਕਰਨਾ ਚਾਹਾਂਗਾ।
ਦੱਸ ਦੇਈਏ ਕਿ ਰਾਹੁਲ ਗਾਂਧੀ ‘ਤੇ ਅਮਿਤ ਸ਼ਾਹ ਦੀ ਇਹ ਟਿੱਪਣੀ ਆਈਡੀਆ ਫਾਰ ਲੰਡਨ ਸਮਾਗਮ ‘ਚ ਸ਼ੁੱਕਰਵਾਰ ਨੂੰ ਕਈ ਭਾਜਪਾ ਨੇਤਾਵਾਂ ‘ਤੇ ਹਮਲੇ ਤੋਂ ਬਾਅਦ ਆਈ ਹੈ।