Baking Soda Skin care: ਬੇਕਿੰਗ ਸੋਡਾ ਰਸੋਈ ‘ਚ ਵਰਤੀ ਜਾਣ ਵਾਲੀ ਇੱਕ ਮਹੱਤਵਪੂਰਨ ਚੀਜ਼ ਹੈ। ਪਰ ਇਸ ਦੇ ਹੋਰ ਵੀ ਕਈ ਫਾਇਦੇ ਹਨ ਜਿਨ੍ਹਾਂ ਬਾਰੇ ਬਹੁਤ ਘੱਟ ਲੋਕ ਜਾਣਦੇ ਹੋਣਗੇ। ਤੁਸੀਂ ਇਸ ਦੀ ਵਰਤੋਂ ਸਕਿਨ ਦੀ ਦੇਖਭਾਲ ਲਈ ਵੀ ਕਰ ਸਕਦੇ ਹੋ। ਵਿਗਿਆਨਕ ਭਾਸ਼ਾ ‘ਚ ਇਸਨੂੰ ਕਾਰਬੋਨੇਟ ਵੀ ਕਿਹਾ ਜਾਂਦਾ ਹੈ। ਇਸ ‘ਚ ਪਾਏ ਜਾਣ ਵਾਲੇ ਐਂਟੀ-ਸੈਪਟਿਕ, ਐਂਟੀ-ਇੰਫਲੇਮੇਟਰੀ ਅਤੇ ਐਂਟੀ-ਬੈਕਟੀਰੀਅਲ ਗੁਣ ਸਕਿਨ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਤਾਂ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਬੇਕਿੰਗ ਸੋਡੇ ਦੀ ਵਰਤੋਂ ਕਿਵੇਂ ਕਰ ਸਕਦੇ ਹੋ…
ਕਿੱਲ-ਮੁਹਾਸੇ ਤੋਂ ਛੁਟਕਾਰਾ: ਇਸ ‘ਚ ਐਂਟੀ-ਫੰਗਲ, ਐਂਟੀ-ਸੈਪਟਿਕ ਅਤੇ ਐਂਟੀ-ਇਨਫਲੇਮੇਟਰੀ ਗੁਣ ਹੁੰਦੇ ਹਨ। ਇਹ ਪੋਸ਼ਕ ਤੱਤ ਤੁਹਾਡੀ ਸਕਿਨ ਤੋਂ ਕਿੱਲ-ਮੁਹਾਸੇ ਦੂਰ ਕਰਨ ‘ਚ ਮਦਦ ਕਰਦੇ ਹਨ। ਬੇਕਿੰਗ ਸੋਡੇ ‘ਚ ਨਿੰਬੂ ਦਾ ਰਸ ਮਿਲਾ ਕੇ ਚਿਹਰੇ ‘ਤੇ 5-10 ਮਿੰਟ ਤੱਕ ਲਗਾਓ। ਚਿਹਰੇ ‘ਤੇ ਮੌਜੂਦ ਕਿੱਲ, ਮੁਹਾਸੇ ਘੱਟ ਜਾਣਗੇ।
ਗਲੋਇੰਗ ਸਕਿਨ ਲਈ: ਗਲੋਇੰਗ ਸਕਿਨ ਪਾਉਣ ਲਈ ਤੁਸੀਂ ਬੇਕਿੰਗ ਸੋਡੇ ਦੀ ਵਰਤੋਂ ਵੀ ਕਰ ਸਕਦੇ ਹੋ। ਬੇਕਿੰਗ ਸੋਡੇ ‘ਚ ਪਾਣੀ ਮਿਲਾ ਕੇ ਚਿਹਰੇ ‘ਤੇ ਲਗਾਓ। 15-20 ਮਿੰਟ ਬਾਅਦ ਚਿਹਰਾ ਧੋ ਲਓ। ਇਸ ਪੈਕ ਦੀ ਵਰਤੋਂ ਕਰਨ ਨਾਲ ਤੁਹਾਡਾ ਚਿਹਰਾ ਵੀ ਗਲੋਇੰਗ ਹੋਵੇਗਾ।
ਵਾਲ ਮਜ਼ਬੂਤ ਹੋਣਗੇ: ਖ਼ਰਾਬ ਖਾਣ-ਪੀਣ ਕਾਰਨ ਵਾਲ ਕਮਜ਼ੋਰ ਹੋ ਕੇ ਟੁੱਟਣ ਲੱਗਦੇ ਹਨ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਆਪਣੇ ਵਾਲਾਂ ‘ਤੇ ਬੇਕਿੰਗ ਸੋਡੇ ਦੀ ਵਰਤੋਂ ਕਰ ਸਕਦੇ ਹੋ। ਕਿਸੇ ਵੀ ਤੇਲ ‘ਚ ਥੋੜ੍ਹਾ ਜਿਹਾ ਬੇਕਿੰਗ ਸੋਡਾ ਮਿਲਾ ਕੇ ਹੇਅਰ ਮਾਸਕ ਤਿਆਰ ਕਰੋ ਅਤੇ ਇਸ ਨੂੰ ਵਾਲਾਂ ‘ਤੇ ਲਗਾਓ। ਇਸ ਨਾਲ ਵਾਲ ਮਜ਼ਬੂਤ ਹੋਣਗੇ ਅਤੇ ਆਇਲੀ ਵਾਲਾਂ ਤੋਂ ਵੀ ਰਾਹਤ ਮਿਲੇਗੀ।
ਨਹੁੰ ਨੂੰ ਚਮਕਾਏ: ਹੱਥਾਂ ਅਤੇ ਪੈਰਾਂ ਦੇ ਨਹੁੰ ਸਾਫ਼ ਕਰਨ ਲਈ ਤੁਸੀਂ ਬੇਕਿੰਗ ਸੋਡੇ ਦੀ ਵਰਤੋਂ ਕਰ ਸਕਦੇ ਹੋ। ਪਾਣੀ ‘ਚ ਬੇਕਿੰਗ ਸੋਡਾ ਮਿਲਾ ਕੇ ਘੋਲ ਤਿਆਰ ਕਰੋ। ਰੋਜ਼ਾਨਾ ਆਪਣੇ ਨਹੁੰ ਇਸ ‘ਚ ਡਿਪ ਕਰੋ। ਨਹੁੰਆਂ ਦਾ ਪੀਲਾਪਨ ਦੂਰ ਹੋ ਜਾਵੇਗਾ ਅਤੇ ਚਮਕਣ ਲੱਗਣਗੇ।