healthy routine tips: ਸਿਹਤਮੰਦ ਸਰੀਰ ਹਰ ਕਿਸੇ ਦੀ ਪਹਿਲੀ ਤਰਜੀਹ ਹੁੰਦਾ ਹੈ। ਜਿੰਨਾ ਜ਼ਿਆਦਾ ਤੁਹਾਡਾ ਸਰੀਰ ਐਕਟਿਵ ਰਹੇਗਾ ਓਨਾ ਹੀ ਤੁਸੀਂ ਬਿਮਾਰੀਆਂ ਤੋਂ ਦੂਰ ਰਹੋਗੇ। ਚੰਗੀ ਖਾਣਪੀਣ, ਹੈਲਥੀ ਡਾਇਟ ਅਤੇ ਕਸਰਤ ਤੁਹਾਡੇ ਦਿਮਾਗ ਅਤੇ ਸਿਹਤ ਲਈ ਬਹੁਤ ਜ਼ਰੂਰੀ ਹੁੰਦਾ ਹੈ। ਵਧਦੀ ਉਮਰ ਦਾ ਅਸਰ ਸਭ ਤੋਂ ਪਹਿਲਾਂ ਸਿਹਤ ‘ਤੇ ਦੇਖਣ ਨੂੰ ਮਿਲਦਾ ਹੈ। ਪਰ ਜੇਕਰ ਤੁਸੀਂ ਆਪਣੇ ਰੁਟੀਨ ‘ਚ ਕੁਝ ਚੀਜ਼ਾਂ ਨੂੰ ਸ਼ਾਮਲ ਕਰੋਗੇ ਤਾਂ ਤੁਸੀਂ ਆਪਣੇ ਸਰੀਰ ਨੂੰ ਸਿਹਤਮੰਦ ਰੱਖ ਸਕਦੇ ਹੋ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ…
ਰੋਜ਼ਾਨਾ ਰੁਟੀਨ ਵਿੱਚ ਕਸਰਤ ਨੂੰ ਸ਼ਾਮਲ ਕਰੋ: ਕਸਰਤ ਤੁਹਾਡੇ ਸਰੀਰ ‘ਚੋਂ ਕਈ ਬਿਮਾਰੀਆਂ ਨੂੰ ਦੂਰ ਕਰਨ ‘ਚ ਮਦਦ ਕਰਦੀ ਹੈ। ਸ਼ੁਰੂ ‘ਚ ਤੁਹਾਨੂੰ ਕਸਰਤ ਕਰਨ ‘ਚ ਮੁਸ਼ਕਲ ਆਵੇਗੀ। ਪਰ ਸਮੇਂ ਦੇ ਨਾਲ ਤੁਹਾਡੇ ਸਰੀਰ ਦੇ ਅੰਗਾਂ ਦੀ ਸਟਰੈਨਥ ਵਧਣ ਲੱਗੇਗੀ। ਤੁਸੀਂ ਇੱਕ ਟੀਚਾ ਚੁਣਕੇ ਉਸ ਅਨੁਸਾਰ ਕਸਰਤ ਕਰ ਸਕਦੇ ਹੋ। ਹਫ਼ਤੇ ‘ਚ 3 ਦਿਨ ਤੁਸੀਂ ਸਟਰੈਨਥ ਟ੍ਰੇਨਿੰਗ ਅਤੇ 2 ਦਿਨ ਕਾਰਡੀਓ ਕਸਰਤ ਦੀ ਰੁਟੀਨ ਸੈੱਟ ਕਰ ਸਕਦੇ ਹੋ। ਤੁਸੀਂ ਹਫ਼ਤੇ ‘ਚ 2 ਦਿਨ ਆਰਾਮ ਵੀ ਕਰ ਸਕਦੇ ਹੋ।
ਐਕਟਿਵ ਰਹਿਣ ਦੀ ਕੋਸ਼ਿਸ਼ ਕਰੋ: ਆਪਣੇ ਸਰੀਰ ਨੂੰ ਐਕਟਿਵ ਰੱਖਣ ਦੀ ਕੋਸ਼ਿਸ਼ ਕਰੋ। ਜਿੰਨਾ ਜ਼ਿਆਦਾ ਤੁਹਾਡਾ ਸਰੀਰ ਐਕਟਿਵ ਰਹੇਗਾ ਤੁਹਾਡੀ ਸਿਹਤ ਓਨੀ ਹੀ ਤੰਦਰੁਸਤ ਰਹੇਗੀ। ਤੁਸੀਂ ਖੇਡਾਂ, ਸੈਰ, ਜੌਗਿੰਗ ਵਰਗੀਆਂ ਐਕਟਿਵਿਟੀਜ ਵੀ ਟ੍ਰਾਈ ਕਰ ਸਕਦੇ ਹੋ। ਆਪਣੇ ਕੰਮ ਨੂੰ ਖੁਦ ਕਰਨ ਦੀ ਕੋਸ਼ਿਸ਼ ਕਰੋ।
ਭਾਰ ਨੂੰ ਕੰਟਰੋਲ ‘ਚ ਰੱਖੋ: ਤੁਸੀਂ ਆਪਣੇ ਸਰੀਰ ਦਾ ਭਾਰ ਵੀ ਕੰਟਰੋਲ ਰੱਖੋ। ਵਧਦੀ ਉਮਰ ਦੇ ਨਾਲ ਭਾਰ ਵੀ ਵਧਣ ਲੱਗਦਾ ਹੈ। ਭਾਰ ਵਧਣ ਨਾਲ ਸਰੀਰ ਬਿਮਾਰੀਆਂ ਨਾਲ ਘਿਰਣਾ ਲੱਗਦਾ ਹੈ। ਇਸ ਲਈ ਆਪਣੇ ਸਰੀਰ ਦੇ ਵਜ਼ਨ ਨੂੰ ਕੰਟਰੋਲ ‘ਚ ਰੱਖੋ।
ਮਿੱਠੀਆਂ ਚੀਜ਼ਾਂ ਤੋਂ ਕਰੋ ਪਰਹੇਜ਼: ਮਿੱਠੀਆਂ ਚੀਜ਼ਾਂ ਤੁਹਾਡੀ ਚੰਗੀ ਸਿਹਤ ਲਈ ਬਹੁਤ ਹਾਨੀਕਾਰਕ ਹੁੰਦੀਆਂ ਹਨ। ਇਸ ਦਾ ਸੇਵਨ ਕਰਨ ਨਾਲ ਤੁਹਾਡੀ ਸਕਿਨ ‘ਤੇ ਏਜਿੰਗ ਇਫੈਕਟ ਬਹੁਤ ਹੀ ਜਲਦੀ ਆਉਣ ਲੱਗਦਾ ਹੈ। ਤੁਹਾਡੀ ਬਲੱਡ ਸ਼ੂਗਰ ਵੀ ਵਧਣ ਲੱਗਦੀ ਹੈ। ਸ਼ੂਗਰ ਦੀ ਬਿਮਾਰੀ ਸਰੀਰ ‘ਚ ਕਈ ਹੋਰ ਬਿਮਾਰੀਆਂ ਨੂੰ ਵੀ ਜਨਮ ਦਿੰਦੀ ਹੈ।
ਗੁੱਡ ਫੈਟ ਨਾਲ ਭਰਪੂਰ ਚੀਜ਼ਾਂ ਖਾਓ: ਖਰਾਬ ਫੈਟ ਨੂੰ ਕੰਟਰੋਲ ਕਰਨ ਲਈ ਤੁਹਾਨੂੰ ਡਾਈਟ ‘ਚ ਚੰਗੀ ਫੈਟ ਸ਼ਾਮਲ ਕਰਨੀ ਚਾਹੀਦੀ ਹੈ। ਤੁਸੀਂ ਜੈਤੂਨ ਦਾ ਤੇਲ, ਨਾਰੀਅਲ ਤੇਲ, ਓਮੇਗਾ-3 ਫੈਟੀ ਐਸਿਡ ਵਰਗੀਆਂ ਚੀਜ਼ਾਂ ਸ਼ਾਮਲ ਕਰੋ।
ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ: ਤੁਸੀਂ ਜ਼ਿਆਦਾ ਪਾਣੀ ਪੀਓ। ਪਾਣੀ ਪੀਣ ਨਾਲ ਤੁਹਾਡੇ ਸਰੀਰ ਨੂੰ ਕਈ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ। ਮਨੁੱਖੀ ਸਰੀਰ ‘ਚ 75% ਪਾਣੀ ਪਾਇਆ ਜਾਂਦਾ ਹੈ। ਇਹ ਤੁਹਾਡੇ ਸਿਹਤਮੰਦ ਸਰੀਰ ਅਤੇ ਸਕਿਨ ਲਈ ਬਹੁਤ ਫਾਇਦੇਮੰਦ ਹੈ।
ਪੂਰੀ ਨੀਂਦ ਲਓ: ਜੇਕਰ ਤੁਸੀਂ ਰਾਤ ਨੂੰ ਚੰਗੀ ਨੀਂਦ ਨਹੀਂ ਲੈਂਦੇ ਤਾਂ ਇਸ ਦਾ ਅਸਰ ਤੁਹਾਡੀ ਸਿਹਤ ‘ਤੇ ਵੀ ਪੈਂਦਾ ਹੈ। ਤੁਹਾਡਾ ਸਰੀਰ ਥੱਕਿਆ ਅਤੇ ਬਿਮਾਰ ਮਹਿਸੂਸ ਕਰਦਾ ਹੈ। ਇਸ ਲਈ ਸਿਹਤਮੰਦ ਸਰੀਰ ਲਈ ਤੁਹਾਨੂੰ 7-8 ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ।
ਪੌਸ਼ਟਿਕ ਸਬਜ਼ੀਆਂ ਅਤੇ ਫਲ ਖਾਓ: ਚੰਗੇ ਅਤੇ ਸਿਹਤਮੰਦ ਸਰੀਰ ਲਈ ਤੁਹਾਨੂੰ ਪੌਸ਼ਟਿਕ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ। ਮੌਸਮੀ ਫਲ ਅਤੇ ਸਬਜ਼ੀਆਂ ਦਾ ਸੇਵਨ ਵੀ ਜ਼ਰੂਰ ਕਰੋ। ਵਿਟਾਮਿਨਜ਼, ਮਿਨਰਲਜ਼, ਐਂਟੀਆਕਸੀਡੈਂਟ ਅਤੇ ਫਾਸਫੋਰਸ ਵਰਗੇ ਪੌਸ਼ਟਿਕ ਤੱਤ ਸ਼ਾਮਲ ਕਰੋ। ਇਹ ਤੁਹਾਨੂੰ ਲੰਬੀ ਉਮਰ ਦੇਣ ਦੇ ਨਾਲ-ਨਾਲ ਸਿਹਤਮੰਦ ਰਹਿਣ ਦੀ ਕੋਸ਼ਿਸ਼ ਕਰਦੇ ਹਨ।